27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਭਗਵਾਨ ਵਾਲਮੀਕਿ ਦੇ ਪ੍ਰਗਟ ਉਤਸਵ ਦੇ ਸੰਬੰਧ ਵਿਚ ਕੱਢੀ ਵਿਸ਼ਾਲ ਸ਼ੋਭਾ ਯਾਤਰਾ

ਰਾਹੋਂ, 26 ਅਕਤੂਬਰ (ਉਂਕਾਰ ਸਿੰਘ ਰਾਠੋਰ)-ਭਗਵਾਨ ਵਾਲਮੀਕਿ ਦੇ ਪ੍ਰਕਾਸ਼ ਉਤਸਵ ਦੇ ਸੰਬੰਧ ਵਿਚ ਮਹੱਲਾ ਆਰਨਹਾਲੀ ਰਾਹੋਂ ਵਿਖੇ ਸਥਿਤ ਭਗਵਾਨ ਵਾਲਮੀਕਿ ਦੇ ਮੰਦਰ ਵਿਚੋਂ ਵਿਸ਼ਾਲ ਸ਼ੋਭਾ ਯਾਤਰਾ ਦਾ ਪ੍ਰਬੰਧ ਕੀਤਾ। ਸ਼ੋਭਾ ਯਾਤਰਾ ਦਾ ਉਦਘਾਟਨ ਹਲਕਾ ਵਿਧਾਇਕ ਡਾ.

ਅਜੀਤ ਡੈਸਕ 27-10-2026
ਰਾਹੋਂ, 26 ਅਕਤੂਬਰ (ਉਂਕਾਰ ਸਿੰਘ ਰਾਠੋਰ)-ਭਗਵਾਨ ਵਾਲਮੀਕਿ ਦੇ ਪ੍ਰਕਾਸ਼ ਉਤਸਵ ਦੇ ਸੰਬੰਧ ਵਿਚ ਮਹੱਲਾ ਆਰਨਹਾਲੀ ਰਾਹੋਂ ਵਿਖੇ ਸਥਿਤ ਭਗਵਾਨ ਵਾਲਮੀਕਿ ਦੇ ਮੰਦਰ ਵਿਚੋਂ ਵਿਸ਼ਾਲ ਸ਼ੋਭਾ ਯਾਤਰਾ ਦਾ ਪ੍ਰਬੰਧ ਕੀਤਾ। ਸ਼ੋਭਾ ਯਾਤਰਾ ਦਾ ਉਦਘਾਟਨ ਹਲਕਾ ਵਿਧਾਇਕ ਡਾ. ਨਛੱਤਰਪਾਲ, ਜ਼ਿਲ੍ਹਾ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਹੇਮੰਤ ਰੰਦੇਵ ਬੌਬੀ, ਨਗਰ ਕੌਂਸਲ ਰਾਹੋਂ ਦੇ ਪ੍ਰਧਾਨ ਮੈਡਮ ਰਸ਼ਮੀ ਰੰਦੇਵ, ਡੀ. ਪੀ. ਆਈ. ਪਾਰਟੀ ਦੇ ਰਾਸ਼ਟਰੀ ਪ੍ਰਧਾਨ ਰੋਹਨ ਚੱਡਾ ਨੇ ਸੰਯੁਕਤ ਰੂਪ ਵਿਚ ਕੀਤਾ। ਸ਼ੋਭਾ ਯਾਤਰਾ ਆਰਨਹਾਲੀ ਮਹੱਲਾ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਮਹੱਲਿਆਂ ਵਿਚੋਂ ਹੁੰਦੇ ਹੋਏ ਮਹੱਲਾ ਆਰਨਹਾਲੀ ਵਿਖੇ ਆ ਕੇ ਸਮਾਪਤ ਹੋਈ। ਇਸ ਮੌਕੇ ਵੱਖ-ਵੱਖ ਭਜਨ ਮੰਡਲੀਆਂ ਵਲੋਂ ਭਗਵਾਨ ਵਾਲਮੀਕਿ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਭਗਵਾਨ ਵਾਲਮੀਕੀ ਦੀ ਪਵਿੱਤਰ ਪਾਲਕੀ ਨੂੰ ਫੁੱਲਾਂ ਨਾਲ ਸਜਾਇਆ। ਇਸ ਮੌਕੇ ਕੌਂਸਲਰ ਊਸ਼ਾ ਰਾਣੀ, ਕੌਂਸਲਰ ਮਹਿੰਦਰ ਸਿੰਘ ਸੰਧੂ, ਕੌਂਸਲਰ ਦਵਿੰਦਰ ਕੌਰ ਭਾਗੀ, ਕੌਂਸਲਰ ਜਸਵਿੰਦਰ ਚੋਪੜਾ, ਕੁਲਬੀਰ ਸਿੰਘ ਖੱਦਰ, ਨਗਰ ਕੌਂਸਲ ਦੇ ਵਾਈਸ ਪ੍ਰਧਾਨ ਮੋਹਨ ਲਾਲ, ਸਾਬਕਾ ਪ੍ਰਧਾਨ ਅਮਰਜੀਤ ਸਿੰਘ ਬਿੱਟਾ, ਆਮ ਆਦਮੀ ਪਾਰਟੀ ਹਲਕਾ ਇੰਚਾਰਜ ਜਸਪ੍ਰੀਤ ਸਿੰਘ ਰੌਬੀ ਕੰਗ, ਕੌਂਸਲਰ ਰਣਧੀਰ ਸਿੰਘ, ਮੁਖਤਿਆਰ ਮੁੱਖਾ, ਰਜਿੰਦਰ ਟੋਨੀ, ਅਮਰਜੀਤ ਸਿੰਘ ਸੂੰਡ, ਸਰੂਪ ਸਿੰਘ ਬਡਵਾਲ, ਰਜਿੰਦਰ ਸਿੰਘ, ਲਵ ਕੁਮਾਰ, ਰਿੰਕੂ ਕੁਮਾਰ, ਰਾਜ ਕੁਮਾਰ ਸਭਰਵਾਲ, ਮਲਕੀਤ ਸਿੰਘ ਕਾਹਲੋਂ, ਬੱਲੀ ਭੰਗਲ, ਏਵਨ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਮਾਜ ਸੇਵਕ ਗੁਰਦੀਪ ਸਿੰਘ ਕਾਨੂੰਗੋ ਮੇਹਲੀ ਦਾ ਦਿਹਾਂਤ ਅਗਲੀ ਖ਼ਬਰ ਰਾਜਵਿੰਦਰ ਸਿੰਘ ਕੰਗਰੌੜ ਜ਼ਿਲ੍ਹਾ ਓ. ਬੀ. ਸੀ. ਦੇ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।