ਫੱਕਰ ਗਿਆਨ ਨਾਥ ਦਾ ਜਨਮ ਦਿਹਾੜਾ ਗੋਰਖ ਟਿੱਲਾ ਮੋਹਣ ਮਾਜਰਾ ਵਿਖੇ ਅੱਜ
ਰੱਤੇਵਾਲ, 31 ਅਕਤੂਬਰ (ਅਸ਼ੋਕ ਕੁਮਾਰ ਲੀਲ)-ਗੋਰਖ ਟਿੱਲਾ ਮੋਹਣ ਮਾਜਰਾ ਦੇ ਮੁੱਖ ਸੇਵਾਦਾਰ ਫ਼ੱਕਰ ਗਿਆਨ ਨਾਥ ਦਾ ਜਨਮ ਦਿਨ 1 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਗੋਰਖ ਟਿੱਲਾ ਦੇ ਮੁੱਖ ਪ੍ਰਬੰਧਕ ਜੋਗੀ ਨਾਥ ਨੇ ਦੱਸਿਆ ਕਿ ਫ਼ੱਕਰ ਗਿਆਨ ਨਾਥ ਦੇ ਜਨਮ ਦਿਨ ਮਨਾਉਣ ਦੇ ਸੰਬੰਧ ਵਿਚ ਅਚਾਰੀਆ ਗਰੀਬ ਦਾਸ ਮਾਹਰਾਜ ਦੀ ਪਾਵਨ ਪਵਿੱਤਰ ਬਾਣੀ ਦੇ ਅਖੰਡ ਪਾਠ ਸਾਹਿਬ ਇਸ ਪਵਿੱਤਰ ਅਸਥਾਨ ’ਤੇ ਆਰੰਭ ਕੀਤੇ ਗਏ ਹਨ, ਜਿਨ੍ਹਾਂ ਦੇ ਭੋਗ ਇਕ ਨਵੰਬਰ ਨੂੰ ਅੰਮ੍ਰਿਤ ਵੇਲੇ ਪਾਏ ਜਾਣਗੇ।
ਰੱਤੇਵਾਲ, 31 ਅਕਤੂਬਰ (ਅਸ਼ੋਕ ਕੁਮਾਰ ਲੀਲ)-ਗੋਰਖ ਟਿੱਲਾ ਮੋਹਣ ਮਾਜਰਾ ਦੇ ਮੁੱਖ ਸੇਵਾਦਾਰ ਫ਼ੱਕਰ ਗਿਆਨ ਨਾਥ ਦਾ ਜਨਮ ਦਿਨ 1 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਗੋਰਖ ਟਿੱਲਾ ਦੇ ਮੁੱਖ ਪ੍ਰਬੰਧਕ ਜੋਗੀ ਨਾਥ ਨੇ ਦੱਸਿਆ ਕਿ ਫ਼ੱਕਰ ਗਿਆਨ ਨਾਥ ਦੇ ਜਨਮ ਦਿਨ ਮਨਾਉਣ ਦੇ ਸੰਬੰਧ ਵਿਚ ਅਚਾਰੀਆ ਗਰੀਬ ਦਾਸ ਮਾਹਰਾਜ ਦੀ ਪਾਵਨ ਪਵਿੱਤਰ ਬਾਣੀ ਦੇ ਅਖੰਡ ਪਾਠ ਸਾਹਿਬ ਇਸ ਪਵਿੱਤਰ ਅਸਥਾਨ ’ਤੇ ਆਰੰਭ ਕੀਤੇ ਗਏ ਹਨ, ਜਿਨ੍ਹਾਂ ਦੇ ਭੋਗ ਇਕ ਨਵੰਬਰ ਨੂੰ ਅੰਮ੍ਰਿਤ ਵੇਲੇ ਪਾਏ ਜਾਣਗੇ। ਉਪਰੰਤ ਬਾਬਾ ਹਰਨੇਕ ਸਿੰਘ (ਕੱਦੋਂ ਨੇੜੇ ਦੋਰਾਹਾ) ਜ਼ਿਲ੍ਹਾ ਲੁਧਿਆਣਾ ਵਾਲੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਉਸ ਤੋਂ ਬਾਅਦ ਸੰਤ ਮਹਾਂਪੁਰਸ਼ ਗੁਲਜਾਰੀ ਰਾਮ ਸੰਚਾਲਕ ਧਾਮ ਰਾਮ ਸਹਾਏ ਝੱਜ ਨੂਰਪੁਰ ਬੇਦੀ ਵਾਲੇ ਆਪਣੇ ਪ੍ਰਵਚਨਾਂ ਤੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਚਾਹ ਪਕੌੜੇ ਮਠਿਆਈਆਂ ਤੇ ਗੁਰੂ ਕੇ ਲੰਗਰ ਸਵੇਰ ਤੋਂ ਹੀ ਅਤੁੱਟ ਵਰਤਾਏ ਜਾਣਗੇ। ਇਸ ਸਾਲ ਵਿਸ਼ੇਸ਼ ਤੌਰ ’ਤੇ ਇਕ ਕੁਸ਼ਤੀ ਦੰਗਲ ਬਾਅਦ ਦੁਪਹਿਰ ਕਰਵਾਏ ਜਾਣਗੇ, ਜਿਸ ਵਿਚ ਝੰਡੀ ਦੀ ਕੁਸ਼ਤੀ ਵਿਚ ਪਹਿਲਵਾਨ ਤੀਰਥ ਫਗਵਾੜਾ ਹਿੰਦ ਕੇਸਰੀ, ਭੋਲਾ ਦਿੱਲੀ, ਅਸ਼ੀਸ਼ ਛੋਟਾ ਹਰਿਆਣਾ ਗੋਲਡ ਮੈਡਲ ਹਿੰਦ ਕੇਸਰੀ, ਅਜੇ ਗੁਜ਼ਰ ਭਾਰਤ ਕੇਸਰੀ, ਕੁਸ਼ਤੀ ਦੰਗਲ ਵਿੱਚ ਆਪਣੇ ਜੌਹਰ ਦਿਖਾ ਕੇ ਦਰਸ਼ਕਾਂ ਦਾ ਮਨ ਪ੍ਰਚਾਵਾ ਕਰਨਗੇ। ਕੁਸ਼ਤੀ ਵਿਚ ਜੇਤੂ ਪਹਿਲਵਾਨਾਂ ਨੂੰ ਪਹਿਲਾ ਇਨਾਮ ਸੋਨੇ ਦੀ ਚੇਨੀ ਤੇ ਦੂਜਾ ਇਨਾਮ ਸੋਨੇ ਦੀ ਮੁੰਦਰੀ ਦਿੱਤੀ ਜਾਵੇਗੀ। ਇਸ ਮੌਕੇ ਮੁੱਖ ਸੇਵਾਦਾਰ ਜੋਗੀ ਨਾਥ, ਭਵਨ ਨਾਥ, ਫਤਿਹ ਨਾਥ, ਗਿਆਨੀ ਮੋਹਣ ਸਿੰਘ ਮੋਹਣ ਮਾਜਰਾ, ਤੇਲੂ ਰਾਮ ਰਿਟਾਇਰਡ ਸਬ ਇੰਸਪੈਕਟਰ ਝੁੰਡੂਪੁਰ, ਰਾਮ ਸ਼ਾਹ ਰੱਤੇਵਾਲ, ਸੋਹਣ ਲਾਲ ਖੇਪੜ ਮੋਹਣ ਮਾਜਰਾ, ਸ਼ਿੰਦਰਪਾਲ ਰੱਤੇਵਾਲ ਹੋਰ ਸੇਵਾਦਾਰ ਹਾਜ਼ਰ ਸਨ, ਜਿਨ੍ਹਾਂ ਨੇ ਇਲਾਕਾ ਵਾਸੀਆਂ ਨੂੰ ਪਿੰਡ ਮੋਹਣ ਮਾਜਰਾ ਵਿਖੇ ਪਹੁੰਚ ਕੇ ਫੱਕਰ ਗਿਆਨ ਨਾਥ ਤੋਂ ਅਸ਼ੀਰਵਾਦ ਪ੍ਰਾਪਤ ਕਰਨ ਲਈ ਅਪੀਲ ਕੀਤੀ।