04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਗੁਰਿੰਦਰ ਜੀਤ ਰੈਸਲਿੰਗ ਅਕੈਡਮੀ ਮੇਹਲੀ ਲਈ ਹਾਲ ਬਣਾਉਣ ਦਾ ਡਾ. ਸੁੱਖੀ ਨੇ ਕੀਤਾ ਐਲਾਨ

ਬਹਿਰਾਮ, 3 ਨਵੰਬਰ (ਨਛੱਤਰ ਸਿੰਘ ਬਹਿਰਾਮ)-ਖੇਡਾਂ ਇਨਸਾਨ ਨੂੰ ਜਿਥੇ ਤੰਦਰੁਸਤੀ ਪ੍ਰਦਾਨ ਕਰਦੀਆਂ ਹਨ, ਉਥੇ ਲੰਮੀ ਉਮਰ ਭੋਗਣ ਵਿੱਚ ਵੀ ਸਹਾਈ ਹੁੰਦੀਆਂ ਹਨ। ਇਹ ਸ਼ਬਦ ਹਲਕਾ ਵਿਧਾਇਕ ਡਾ.

ਅਜੀਤ ਡੈਸਕ 04-11-2026
ਬਹਿਰਾਮ, 3 ਨਵੰਬਰ (ਨਛੱਤਰ ਸਿੰਘ ਬਹਿਰਾਮ)-ਖੇਡਾਂ ਇਨਸਾਨ ਨੂੰ ਜਿਥੇ ਤੰਦਰੁਸਤੀ ਪ੍ਰਦਾਨ ਕਰਦੀਆਂ ਹਨ, ਉਥੇ ਲੰਮੀ ਉਮਰ ਭੋਗਣ ਵਿੱਚ ਵੀ ਸਹਾਈ ਹੁੰਦੀਆਂ ਹਨ। ਇਹ ਸ਼ਬਦ ਹਲਕਾ ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੇ ਗੁਰਿੰਦਰਜੀਤ ਰੈਸਲਿੰਗ ਅਕੈਡਮੀ ਮੇਹਲੀ ਵਿਖੇ ਖਿਡਾਰੀਆਂ ਨਾਲ ਵਿਸ਼ੇਸ਼ ਮਿਲਣੀ ਮੌਕੇ ਆਖੇ। ਉਪਰੰਤ ਉਨ੍ਹਾ ਜੇਤੂ ਖਿਡਾਰੀਆਂ ਦੀਆਂ ਉਪਲਬਦੀਆਂ ਨੂੰ ਦੇਖਦੇ ਹੋਏ ਹੋਰ ਪ੍ਰਫੁੱਲਤ ਕਰਨ ਲਈ ਅਕੈਡਮੀ ਲਈ ਹਾਲ ਬਣਾਉਣ ਦਾ ਐਲਾਨ ਕੀਤਾ। ਇਸ ਮੌਕੇ ਵਿਧਾਇਕ ਡਾ. ਸੁਖਵਿੰਦਰ ਸੁੱਖੀ, ਆਪ ਆਗੂ ਸੋਹਣ ਲਾਲ ਢੰਡਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸਤਨਾਮ ਸਿੰਘ ਸਰਪੰਚ ਮੇਹਲੀ, ਕਮਲਜੀਤ ਸਿੰਘ ਬਸਰਾ ਮੇਹਲੀ, ਨੰਬਰਦਾਰ ਇੰਦਰਜੀਤ ਸਿੰਘ, ਅਕੈਡਮੀ ਸੰਚਾਲਕ ਅਮਰੀਕ ਸਿੰਘ ਪੂਨੀਆਂ, ਪਰਵਿੰਦਰ ਸਿੰਘ, ਰਵਿੰਦਰ ਸਿੰਘ ਬਿੰਦਾ, ਕੇਵਲ ਰਾਮ ਪੰਚ, ਹਰਮੇਲ ਸਿੰਘ ਸਾਬਕਾ ਸਰਪੰਚ ਜੱਸੋਮਜਾਰਾ, ਸੁਖਵਿੰਦਰ ਲੈਬੋਰਟਰੀ, ਗੋਰਵ ਸਵੀਟ ਸ਼ਾਪ, ਲਾਡੀ ਕਾਕਾ ਨਿਊਜੀਲੈਂਡ, ਸੁਰਿੰਦਰ ਪਾਲ ਬਿਜਲੀ ਬੋਰਡ, ਸਾਬਾ ਸਿੰਘ, ਸ਼ੂਰਮੂ ਖਲਵਾੜਾ, ਗੁਰਪ੍ਰੀਤ ਸਿੰਘ ਤੂਰਾਂ, ਹਰਵਿੰਦਰ ਸਿੰਘ ਰਾਣਾ ਜੱਸੋਮਜਾਰਾ, ਹਨੀ, ਰਣਜੀਤ ਸਿੰਘ ਝੰਡੇਰਕਲਾਂ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਨਸ਼ੇ ਦੀ ਵਰਤੋਂ ਨਾਲ ਸਰੀਰਕ ਅਤੇ ਮਾਨਸਿਕ ਵਿਕਾਸ ’ਚ ਵਿਗਾੜ ਆਉਂਦਾ ਹੈ-ਚਮਨ ਸਿੰਘ ਅਗਲੀ ਖ਼ਬਰ ਸਨਫਾਰਮਾ ਇੰਡਸਟਰੀਜ਼ ਲਿਮ.ਵਲੋਂ ਹਾਈ ਸਕੂਲ ਪੋਜੇਵਾਲ ਵਿਖੇ ਬੱਚਿਆਂ ਲਈ ਖੇਡਾਂ ਦਾ ਸਾਮਾਨ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।