ਸ਼ਹੀਦ ਭਗਤ ਸਿੰਘ ਸਿੱਖਿਆ ਸੇਵਾ ਸੁਸਾਇਟੀ ਵਲੋਂ ਕੈਨੇਡਾ ਨਿਵਾਸੀ ਬਡਵਾਲ ਜੋੜਾ ਸਨਮਾਨਿਤ
ਬੰਗਾ, 6 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸ਼ਹੀਦ ਭਗਤ ਸਿੰਘ ਸਿੱਖਿਆ ਸੇਵਾ ਸੁਸਾਇਟੀ ਬੰਗਾ ਵੱਲੋਂ (ਮਿਸੀਸਾਗਾ) ਕੈਨੇਡਾ ਵਾਸੀ ਹਰਿੰਦਰ ਸਿੰਘ ਬਡਵਾਲ ਅਤੇ ਉਨ੍ਹਾਂ ਦੀ ਧਰਮ ਪਤਨੀ ਲਖਬੀਰ ਕੌਰ ਬਡਵਾਲ ਨੂੰ ਸ਼ਹੀਦ ਭਗਤ ਸਿੰਘ ਸ਼ਤਾਬਦੀ ਫਾਊਂਡੇਸ਼ਨ ਖਟਕੜ ਕਲਾਂ ਵਿਖੇ ਸਨਮਾਨ ਚਿੰਨ੍ਹ ਅਤੇ ਕਿਤਾਬਾਂ ਦੇ ਸੈੱਟ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਵਰਣਨ ਯੋਗ ਹੈ ਕਿ ਇਹਨਾਂ ਨੇ ਸ਼ਹੀਦ ਭਗਤ ਸਿੰਘ ਸ਼ਤਾਬਦੀ ਫਾਊਂਡੇਸ਼ਨ ਖਟਕੜ ਕਲਾਂ ਦੀ ਇਮਾਰਤ ਬਣਾਉਣ ਸਮੇਂ ਦੋ ਲੱਖ ਰੁਪਏ ਦਾ ਯੋਗਦਾਨ ਦਿੱਤਾ ਸੀ।
ਅਜੀਤ ਡੈਸਕ
07-11-2026