ਕਲੇਰ ਅਕੈਡਮੀ ਦੇ ਅਥਲੀਟਾਂ ਨੇ ਚੰਡੀਗੜ੍ਹ ਤੋਂ ਜਿੱਤੇ 7 ਤਗਮੇ
ਮੁਕੰਦਪੁਰ, 7 ਨਵੰਬਰ (ਅਮਰੀਕ ਸਿੰਘ ਢੀਂਡਸਾ) - ਨੌਜਵਾਨਾਂ ਲਈ ਪ੍ਰੇਰਨਾ ਸਰੋਤ ਵਰਲਡ ਵੈਟਰਨ ਐਥਲੀਟ ਰਵਿੰਦਰ ਸਿੰਘ ਕਲੇਰ ਵੱਲੋਂ ਚਲਾਈ ਜਾ ਰਹੀ ਕਲੇਰ ਐਥਲੈਟਿਕਸ ਅਕੈਡਮੀ ਸਰਹਾਲ ਕਾਜੀਆਂ ਦੇ ਐਥਲੀਟਾਂ ਵੱਲੋਂ ਚੰਡੀਗੜ੍ਹ ਗੌਰਮੈਂਟ ਕਾਲਜ ਵਿਖੇ ਹੋਈ 47ਵੀਂ ਚੈਂਪੀਅਨਸ਼ਿਪ ਦੌਰਾਨ 7 ਤਗਮੇ ਪ੍ਰਾਪਤ ਕਰਕੇ ਇਲਾਕੇ ਨੂੰ ਵੱਡਾ ਮਾਣ ਦਵਾਇਆ। ਅਕੈਡਮੀ ਦੇ ਸੰਚਾਲਕ ਰਵਿੰਦਰ ਸਿੰਘ ਕਲੇਰ ਵੱਲੋਂ 75ਸਾਲ ਉਮਰ +3000 ਮੀਟਰ ਦੌੜ ਅਤੇ 800 ਮੀਟਰ ਦੌੜ ਵਿੱਚ 2 ਚਾਂਦੀ ਦੇ ਤਗਮੇ ਪ੍ਰਾਪਤ ਕੀਤੇ।
ਅਜੀਤ ਡੈਸਕ
08-11-2026