10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਚੋਪੜਾ ਸਤੀਆਂ ’ਤੇ ਲੱਗੀਆਂ ਭਾਰੀ ਰੌਣਕਾਂ, ਸਤੀ ਮਾਤਾ ਦੇ ਦਰਬਾਰ ’ਤੇ ਟੇਕਿਆ ਮੱਥਾ

ਸੜੋਆ, 9 ਨਵੰਬਰ (ਸਹੂੰਗੜਾ,ਚਾਹਲ)-ਚੋਪੜਾ ਜਠੇਰੇ ਨੇੜੇ ਭਾਰਾਪੁਰ ਛਦੌੜੀ ਵਿਖੇ ਹਰ ਸਾਲ ਦੀ ਤਰ੍ਹਾਂ ਦੀਵਾਲੀ ਤੋਂ ਦੂਸਰੇ ਦਿਨ ਸਮੂਹ ਚੋਪੜਾ ਪਰਿਵਾਰ ਪਰਿਵਾਰਾਂ ਸਮੇਤ ਸਤੀ ਮਾਤਾ ਦੇ ਦਰਬਾਰ ’ਤੇ ਪਹੁੰਚ ਕੇ ਮੱਥਾ ਟੇਕਦੇ ਹਨ ਅਤੇ ਮਾਤਾ ਦਾ ਆਸ਼ੀਰਵਾਦ ਲੈਂਦੇ ਹਨ। ਪ੍ਰਧਾਨ ਹੁਸਨ ਲਾਲ ਜੱਬੋਵਾਲ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਸੰਗਤਾਂ ਪਰਿਵਾਰਾਂ ਸਮੇਤ ਹੁਮ-ਹੁਮਾ ਕੇ ਪਹੁੰਚਦੀਆਂ ਹਨ ਅਤੇ ਦਰਬਾਰ ’ਤੇ ਆ ਕੇ ਸੰਗਤਾਂ ਸੇਵਾ ਕਰਦੀਆਂ ਹਨ ਅਤੇ ਸੰਗਤਾਂ ਦੀ ਸਹੂਲਤ ਵਾਸਤੇ ਪ੍ਰਬੰਧਕਾਂ ਵੱਲੋਂ ਚਾਹ ਪਕੌੜੇ ਦਾ ਲੰਗਰ ਵੀ ਲਗਾਇਆ ਗਿਆ।

ਅਜੀਤ ਡੈਸਕ 10-11-2026
ਸੜੋਆ, 9 ਨਵੰਬਰ (ਸਹੂੰਗੜਾ,ਚਾਹਲ)-ਚੋਪੜਾ ਜਠੇਰੇ ਨੇੜੇ ਭਾਰਾਪੁਰ ਛਦੌੜੀ ਵਿਖੇ ਹਰ ਸਾਲ ਦੀ ਤਰ੍ਹਾਂ ਦੀਵਾਲੀ ਤੋਂ ਦੂਸਰੇ ਦਿਨ ਸਮੂਹ ਚੋਪੜਾ ਪਰਿਵਾਰ ਪਰਿਵਾਰਾਂ ਸਮੇਤ ਸਤੀ ਮਾਤਾ ਦੇ ਦਰਬਾਰ ’ਤੇ ਪਹੁੰਚ ਕੇ ਮੱਥਾ ਟੇਕਦੇ ਹਨ ਅਤੇ ਮਾਤਾ ਦਾ ਆਸ਼ੀਰਵਾਦ ਲੈਂਦੇ ਹਨ। ਪ੍ਰਧਾਨ ਹੁਸਨ ਲਾਲ ਜੱਬੋਵਾਲ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਸੰਗਤਾਂ ਪਰਿਵਾਰਾਂ ਸਮੇਤ ਹੁਮ-ਹੁਮਾ ਕੇ ਪਹੁੰਚਦੀਆਂ ਹਨ ਅਤੇ ਦਰਬਾਰ ’ਤੇ ਆ ਕੇ ਸੰਗਤਾਂ ਸੇਵਾ ਕਰਦੀਆਂ ਹਨ ਅਤੇ ਸੰਗਤਾਂ ਦੀ ਸਹੂਲਤ ਵਾਸਤੇ ਪ੍ਰਬੰਧਕਾਂ ਵੱਲੋਂ ਚਾਹ ਪਕੌੜੇ ਦਾ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਮਾਸਟਰ ਭਗਤ ਰਾਮ, ਸੁਖਵਿੰਦਰ ਸਿੰਘ ਜੱਬੋਵਾਲ, ਮਨਜੀਤ ਸਿੰਘ ਜੱਬੋਵਾਲ, ਮਲਕੀਤ ਸਿੰਘ, ਲੈਂਹਿਬਰ ਸਿੰਘ, ਕੈਪਟਨ ਕਾਬਲ ਸਿੰਘ ਸਹੂੰਗੜਾ, ਰਸ਼ਪਾਲ ਸਿੰਘ ਪੰਚ ਸਹੂੰਗੜਾ, ਕਿਰਨਦੀਪ ਕੌਰ ਚੇਅਰ ਪਰਸਨ ਬਲਾਕ ਸੰਮਤੀ ਸੜੋਆ, ਚਮਨ ਲਾਲ ਚੋਪੜਾ ਖੁਰਦਾਂ ਤੇ ਦੂਰ ਦੁਰਾਡੇ ਤੋਂ ਸੰਗਤਾਂ ਪਹੁੰਚੀਆਂ ਹੋਈਆਂ ਸਨ।
ਪਿਛਲੀ ਖ਼ਬਰ ਹਿਆਤਪੁਰ ਜੱਟਾਂ ਵਿਖੇ ਮਹੇ ਗੋਤ ਜਠੇਰਿਆਂ ਦਾ ਸਾਲਾਨਾ ਮੇਲਾ ਕਰਵਾਇਆ ਅਗਲੀ ਖ਼ਬਰ ਵੁੱਡਬਰੀ ਵਰਲਡ ਸਕੂਲ ਮੁਕੇਰੀਆਂ ਵਿਖੇ ਦੀਵਾਲੀ ਦਾ ਤਿਉਹਾਰ ਉਤਸ਼ਾਹ ਅਤੇ ਧੂਮ-ਧਾਮ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।