16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਪੋਜੇਵਾਲ ਪੁਲ ਦੀ ਖਸਤਾ ਹਾਲਤ ਕਾਰਨ ਭਾਰੀ ਵਾਹਨਾਂ ਦੀ ਰੋਕਥਾਮ ਲਈ ਲਗਾਏ ਚਿਤਾਵਨੀ ਬੋਰਡ

ਪੋਜੇਵਾਲ ਸਰਾਂ, 16 ਨਵੰਬਰ (ਨਵਾਂਗਰਾਈਂ)-ਕੰਢੀ ਤੇ ਬੀਤ ਇਲਾਕੇ ਨੂੰ ਜੋੜਨ ਵਾਲੇ ਇੱਕੋ-ਇੱਕ ਪੋਜੇਵਾਲ ਵਿਖੇ ਖੱਡ ’ਤੇ ਬਣੇ ਪੁਲ ਦੀ ਹਾਲਤ ਕਾਫੀ ਖਸਤਾ ਹੋਣ ਕਾਰਨ ਪੋਜੇਵਾਲ ਵਿਖੇ ਸੰਬੰਧਿਤ ਵਿਭਾਗ ਵਲੋਂ ਪੁਲ ਦੇ ਦੋਨੋ ਪਾਸੇ ਚਿਤਾਵਨੀ ਬੋਰਡ ਲਗਾ ਕੇ ਸਪੱਸ਼ਟ ਕੀਤਾ ਗਿਆ ਹੈ ਕਿ “ਇਸ ਪੁਲ ਤੋਂ ਭਾਰੀ ਵਾਹਨਾਂ ਦਾ ਲੰਘਣਾ ਸਖ਼ਤ ਮਨ੍ਹਾਂ ਹੈ” ਪਰ ਹੈਰਾਨੀ ਦੀ ਗੱਲ ਇਹ ਹੈ ਕਿ ਚਿਤਾਵਨੀ ਬੋਰਡ ਲੱਗਣ ਦੇ ਬਾਵਜੂਦ ਭਾਰੀ ਵਾਹਨ ਇਸ ਪੁਲ ਤੋਂ ਲਗਾਤਾਰ ਲੰਘ ਰਹੇ ਹਨ। ਪੁਲ ਦੀ ਹਾਲਤ ਵੀ ਕਾਫ਼ੀ ਖਸਤਾ ਦਿਖਾਈ ਦੇ ਰਹੀ ਹੈ ਅਤੇ ਪੁਲ ਦੀਆਂ ਦੋਨੋ ਸਾਈਡਾਂ ਦੀਆਂ ਰੇਲਿੰਗਾਂ ਵੀ ਕਈ ਥਾਵਾਂ ਤੋਂ ਟੁੱਟੀਆਂ ਹੋਈਆਂ ਹਨ।

ਅਜੀਤ ਡੈਸਕ 17-11-2026
ਪੋਜੇਵਾਲ ਸਰਾਂ, 16 ਨਵੰਬਰ (ਨਵਾਂਗਰਾਈਂ)-ਕੰਢੀ ਤੇ ਬੀਤ ਇਲਾਕੇ ਨੂੰ ਜੋੜਨ ਵਾਲੇ ਇੱਕੋ-ਇੱਕ ਪੋਜੇਵਾਲ ਵਿਖੇ ਖੱਡ ’ਤੇ ਬਣੇ ਪੁਲ ਦੀ ਹਾਲਤ ਕਾਫੀ ਖਸਤਾ ਹੋਣ ਕਾਰਨ ਪੋਜੇਵਾਲ ਵਿਖੇ ਸੰਬੰਧਿਤ ਵਿਭਾਗ ਵਲੋਂ ਪੁਲ ਦੇ ਦੋਨੋ ਪਾਸੇ ਚਿਤਾਵਨੀ ਬੋਰਡ ਲਗਾ ਕੇ ਸਪੱਸ਼ਟ ਕੀਤਾ ਗਿਆ ਹੈ ਕਿ “ਇਸ ਪੁਲ ਤੋਂ ਭਾਰੀ ਵਾਹਨਾਂ ਦਾ ਲੰਘਣਾ ਸਖ਼ਤ ਮਨ੍ਹਾਂ ਹੈ” ਪਰ ਹੈਰਾਨੀ ਦੀ ਗੱਲ ਇਹ ਹੈ ਕਿ ਚਿਤਾਵਨੀ ਬੋਰਡ ਲੱਗਣ ਦੇ ਬਾਵਜੂਦ ਭਾਰੀ ਵਾਹਨ ਇਸ ਪੁਲ ਤੋਂ ਲਗਾਤਾਰ ਲੰਘ ਰਹੇ ਹਨ। ਪੁਲ ਦੀ ਹਾਲਤ ਵੀ ਕਾਫ਼ੀ ਖਸਤਾ ਦਿਖਾਈ ਦੇ ਰਹੀ ਹੈ ਅਤੇ ਪੁਲ ਦੀਆਂ ਦੋਨੋ ਸਾਈਡਾਂ ਦੀਆਂ ਰੇਲਿੰਗਾਂ ਵੀ ਕਈ ਥਾਵਾਂ ਤੋਂ ਟੁੱਟੀਆਂ ਹੋਈਆਂ ਹਨ। ਇੱਥੇ ਦੱਸਿਆ ਜਾਂਦਾ ਹੈ ਕਿ ਇਹ ਪੁਲ 1982-83 ਵਿੱਚ ਤੱਤਕਾਲੀ ਵਿਧਾਇਕ ਸਵ. ਰਾਮ ਕਿਸ਼ਨ ਕਟਾਰੀਆ ਦੇ ਯਤਨਾਂ ਸਦਕਾ ਬਣਾਇਆ ਗਿਆ ਸੀ। ਇਸ ਪੁਲ ਨੂੰ ਬਣੇ ਹੋਏ 40 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਪਰ ਅੱਜ ਤੱਕ ਕਿਸੇ ਵੀ ਸਰਕਾਰ ਨੇ ਇਸ ਪੁਲ ਦੀ ਸਾਰ ਨਹੀਂ ਲਈ ਤੇ ਅੱਜ ਇਸ ਪੁਲ ਦੀ ਹਾਲਤ ਕਾਫੀ ਖਸਤਾ ਹੋ ਗਈ ਹੈ। ਅਜਿਹੇ ਹਾਲਾਤ ਵਿੱਚ ਭਾਰੀ ਵਾਹਨਾਂ ਦਾ ਲੰਘਣਾ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਸਕਦਾਹੈ। ਲੋਕਾਂ ਦਾ ਕਹਿਣਾ ਹੈ ਕੇ ਜਦੋਂ ਸਰਕਾਰ ਵੱਲੋਂ ਖੁਦ ਭਾਰੀ ਵਾਹਨਾਂ ਦੇ ਲੰਘਣ ‘ਤੇ ਪਾਬੰਦੀ ਸਬੰਧੀ ਬੋਰਡ ਲਗਾਇਆ ਗਿਆ ਹੈ ਤਾਂ ਫਿਰ ਇਸ ਦੀ ਪਾਲਣਾ ਕਿਉਂ ਨਹੀਂ ਕੀਤੀ ਜਾ ਰਹੀ। ਇਲਾਕਾ ਵਾਸੀਆਂ ਨੇ ਸਬੰਧਤ ਵਿਭਾਗ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪੁਲ ਦੀ ਤੁਰੰਤ ਮਰੁੰਮਤ ਕਰਵਾਈ ਜਾਵੇ, ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਿਆਂ ਜਾ ਸਕੇ। ਇਸ ਸਬੰਧੀ ਪਿੰਡ ਪੋਜੇਵਾਲ ਦੇ ਸਰਪੰਚ ਪਵਨ ਕੁਮਾਰ ਅਤੇ ਸਤਪਾਲ ਕਟਾਰੀਆ ਨੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਕਿ ਇਸ ਕੰਢੀ ਤੇ ਬੀਤ ਇਲਾਕੇ ਨੂੰ ਆਪਸ ਵਿੱਚ ਜੋੜਨ ਵਾਲੇ ਮੁੱਖ ਪੁਲ ਦੀ ਮਰੁੰਮਤ ਤਰੁੰਤ ਕਰਵਾਈ ਜਾਵੇ ਅਤੇ ਇਸ ਪੁਲ ਤੋਂ ਭਾਰੀ ਵਾਹਨਾਂ ਦੀ ਰੋਕ ਥਾਮ ਲਈ ਸਬੰਧਤ ਵਿਭਾਗ ਢੁਕਵਾਂ ਪ੍ਰਬੰਧ ਕਰੇ। ਇਸ ਸਬੰਧੀ ਮੰਡੀਕਰਨ ਬੋਰਡ ਤੇ ਐਸ.ਡੀ.ਓ ਨਾਲ ਗੱਲਬਾਤ ਹੋਈ ਤਾਂ ਉਹਨਾਂ ਕਿਹਾ ਕਿ ਇਸ ਪੁਲ ਨੂੰ ਚੌੜਾ ਕਰਨ ਲਈ ਸਰਕਾਰ ਨੂੰ ਐਸਟੀਮੇਟ ਬਣਾ ਕੇ ਭੇਜਿਆ ਹੋਇਆ ਹੈ ਤੇ ਜਦੋ ਵੀ ਫੰਡ ਅਲਾਟ ਹੋ ਗਏ ਤੇ ਇਸ ਪੁਲ ਨੂੰ ਤਰੁੰਤ ਚੌੜਾ ਕਰਕੇ ਬਣਾਇਆ ਜਾਵੇਗਾ। ਉਹਨਾਂ ਕਿਹਾਂ ਕਿ ਭਾਰੀ ਵਾਹਨਾਂ ਦੀ ਰੋਕਥਾਮ ਲਈ ਤਰੁੰਤ ਕਦਮ ਚੁੱਕੇ ਜਾ ਰਹੇ ਹਨ।
ਪਿਛਲੀ ਖ਼ਬਰ ਝੋਨੇ ਦੀ ਚੁਕਾਈ ਨੇ ਰਿਕਾਰਡ 150 ਲੱਖ ਮੀਟ੍ਰਿਕ ਟਨ ਦਾ ਅੰਕੜਾ ਕੀਤਾ ਪਾਰ-ਕਟਾਰੂਚੱਕ ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਵਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਰਧਾਂਜਲੀਆਂ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।