22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਸਕੂਲਾਂ ਦੇ ਕਰੀਅਰ ਨੋਡਲ ਅਧਿਆਪਕਾਂ ਦਾ ਲੱਗਾ ਸਿਖਲਾਈ ਸੈਮੀਨਾਰ

ਬੰਗਾ, 21 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣ)-ਸਿੱਖਿਆ ਵਿਭਾਗ ਪੰਜਾਬ ਵੱਲੋਂ ਐਸ. ਸੀ.

ਕਰੀਅਰ ਅਧਿਆਪਕਾਂ ਦੇ ਸੈਮੀਨਾਰ ਦੌਰਾਨ ਇਕੱਤਰ ਹੋਏ ਅਧਿਆਪਕ। ਤਸਵੀਰ : ਕਰਮ ਲਧਾਣਾ 22-11-2026
ਬੰਗਾ, 21 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣ)-ਸਿੱਖਿਆ ਵਿਭਾਗ ਪੰਜਾਬ ਵੱਲੋਂ ਐਸ.ਸੀ.ਈ.ਆਰ.ਟੀ ਦੇ ਸਹਿਯੋਗ ਨਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਮੂਹ ਸਰਕਾਰੀ ਹਾਈ ਅਤੇ ਸੈਕੰਡਰੀ ਸਕੂਲਾਂ ਦੇ ਕਰੀਅਰ ਨੋਡਲ ਅਧਿਆਪਕਾਂ ਦਾ ਸਿਖਲਾਈ ਸੈਮੀਨਾਰ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਅਨੀਤਾ ਸ਼ਰਮਾ ਅਤੇ ਡਿਪਟੀ ਡੀ. ਓ ਸ: ਲਖਬੀਰ ਸਿੰਘ ਦੀ ਰਹਿਨੁਮਾਈ ਦੇ ਹੇਠ ਜ਼ਿਲ੍ਹਾ ਗਾਈਡੈਂਸ ਕੌਂਸਲਰ ਰਕੇਸ਼ ਕੁਮਾਰ ਦੀ ਦੇਖ ਰੇਖ ਹੇਠ ਕਰਵਾਇਆ ਗਿਆ। ਇਸ ਸੈਮੀਨਾਰ ਦੌਰਾਨ ਨੰਦਨੀ ਹਾਂਡਾ ਅਤੇ ਮੋਹਿਤ ਚੰਦੇਲ ਟਰੇਨਰ ਕੌਂਸਲਰ ਐਸ. ਸੀ. ਈ. ਆਰ. ਟੀ ਵੱਲੋਂ ਕਰੀਅਰ ਗਾਈਡੈਂਸ ਦੀਆਂ ਨਵੀਆਂ ਵਿਧੀਆਂ ਅਤੇ ਪੋਰਟਲ ਦੀ ਵਰਤੋਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ’ਤੇ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਗਾਈਡੈਂਸ ਕੋਆਰਡੀਨੇਟਰ ਰਕੇਸ਼ ਕੁਮਾਰ ਨੇ ਦੱਸਿਆ ਕਿ ਸਕੂਲਾਂ ਵਿੱਚ ਕਰੀਅਰ ਗਾਈਡੈਂਸ ਦੀਆਂ ਗਤੀਵਿਧੀਆਂ ਨੂੰ ਹੋਰ ਸੁਚਾਰੂ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਵਿਸ਼ੇਸ਼ ਕਰੀਅਰ ਗਾਈਡੈਂਸ ਪੋਰਟਲ ਸ਼ੁਰੂ ਕੀਤਾ ਗਿਆ ਹੈ। ਪੋਰਟਲ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਬੇਹੱਦ ਲਾਹੇਵੰਦ ਹੈ। ਇਸ ਪੋਰਟਲ ’ਤੇ ਹਰੇਕ ਵਿਦਿਆਰਥੀ ਨੂੰ ਵੱਖਰੀ ਲਾਗ ਇਨ ਆਈ.ਡੀ ਦੀ ਸਹੂਲਤ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਇਸ ਸਿਖਲਾਈ ਤਹਿਤ ਹਰੇਕ ਸਕੂਲ ਵਿੱਚੋਂ ਦੋ ਕਰੀਅਰ ਨੋਡਲ ਅਧਿਆਪਕਾਂ ਨੂੰ ਸਿਖਲਾਈ ਦੇਣ ਦਾ ਉਦੇਸ਼ ਬੱਚਿਆਂ ਨੂੰ ਪੂਰੀ ਤਰਾਂ ਉਹਨਾਂ ਦੇ ਕਰੀਅਰ ਸਬੰਧੀ ਅਗਵਾਈ ਦੇਣਾ ਹੈ ਇਸ ਮੌਕੇ ’ਤੇ ਲੈਕਚਰਾਰ ਵਿਪਨ ਕੁਮਾਰ ਅਤੇ ਲੈਕਚਰਾਰ ਸੰਦੀਪ ਬਾਲੀ ਨੇ ਵੀ ਕਰੀਅਰ ਅਧਿਆਪਕਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ’ਤੇ ਲੈਕਚਰਾਰ ਅੰਮ੍ਰਿਤਪਾਲ ਸਿੰਘ, ਪ੍ਰੇਮ ਪਾਲ ਸਿੰਘ, ਜੋਤੀ ਰਾਣੀ, ਅੰਜੂ ਬੇਦੀ, ਬਿੰਦੂ ਕੈਂਥ , ਸਤਨਾਮ ਰਾਮ, ਨਰੇਸ਼ ਕੁਮਾਰ, ਚਮਨ ਲਾਲ, ਰਵੀ ਰਾਮ, ਯੋਗੇਸ਼ ਕੁਮਾਰ, ਸੁਰਿੰਦਰ ਪਾਲ, ਵਿਜੇ ਕੁਮਾਰ, ਰਾਮ ਬਹਾਦਰ ਸਮੇਤ ਸਮੂਹ ਕਰੀਅਰ ਅਧਿਆਪਕ ਹਾਜ਼ਰ ਸਨ।
ਪਿਛਲੀ ਖ਼ਬਰ ਵਿਸ਼ਵਕਰਮਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੂਸਾਪੁਰ ਰੋਡ, ਨਵਾਂਸ਼ਹਿਰ ’ਚ ਬਾਲ ਦਿਵਸ ਮਨਾਇਆ ਅਗਲੀ ਖ਼ਬਰ ਚੌਧਰੀ ਕਰਨਵੀਰ ਕਟਾਰੀਆ ਵੱਲੋਂ ਮਜਾਰਾ ਵਿਖੇ ਖੇਡ ਕਿੱਟਾਂ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।