ਗੁੱਗਾ ਮਾੜੀ ਦਰਬਾਰ ਸ਼ੇਖ਼ੂਪੁਰ ਬਾਗ ਵਿਖੇ ਲੰਗਰ ਲਗਾਇਆ
ਉਸਮਾਨਪੁਰ, 25 ਨਵੰਬਰ (ਸੰਦੀਪ ਮਝੂਰ)-ਪਿੰਡ ਸ਼ੇਖੂਪੁਰ ਬਾਗ ਸਥਿਤ ਗੁੱਗਾ ਮਾੜੀ ਦਰਬਾਰ ਵਿਖੇ ਪਿੰਡ ਸ਼ਾਹਪੁਰ ਪੱਟੀ ਜਸਵਿੰਦਰ ਰਾਣੀ ਪੁੱਤਰੀ ਹਰਮੇਸ਼ ਲਾਲ ਵਲੋਂ ਚਾਹ-ਪਕੌੜਿਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਗੁੱਗਾ ਮਾੜੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਅਤੇ ਜਨਰਲ ਸਕੱਤਰ ਨਰਿੰਦਰ ਸਿੰਘ ਵਲੋਂ ਦਾਨੀ ਸੱਜਣ ਦੇ ਪਰਿਵਾਰ ਸਮੇਤ ਪਿੰਡ ਜਾਨੀਆ ਤੋਂ ਸਤਨਾਮ ਸਿੰਘ ਪੁੱਤਰ ਗੁਰਬਚਨ ਸਿੰਘ ਦਾ ਦਰਬਾਰ ਨੂੰ ਛੱਤ ਵਾਲਾ ਪੱਖਾ ਭੇਟ ਕਰਨ ਸਬੰਧੀ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਅਜੀਤ ਡੈਸਕ
26-11-2026