27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਤਰਕਸ਼ੀਲ ਸੁਸਾਇਟੀ ਵਲੋਂ ਸ. ਕਰਤਾਰ ਸਰਾਭਾ ਦੀ ਸ਼ਹੀਦੀ ਨੂੰ ਸਮਰਪਿਤ ਕੀਤਾ ਸੈਮੀਨਾਰ

ਨਵਾਂਸ਼ਹਿਰ, 26 ਨਵੰਬਰ (ਜਸਬੀਰ ਸਿੰਘ ਨੂਰਪੁਰ)-ਤਰਕਸ਼ੀਲ ਸੁਸਾਇਟੀ ਪੰਜਾਬ ਜ਼ੋਨ ਨਵਾਂਸ਼ਹਿਰ ਵਲੋਂ ਸ. ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬਹੁਤ ਹੀ ਮਹੱਤਵਪੂਰਨ ਵਿਸ਼ਿਆਂ ’ਤੇ ਇੱਕ ਸੈਮੀਨਾਰ ਕਰਵਾਇਆ ਗਿਆ।

ਤਰਕਸ਼ੀਲ ਸੁਸਾਇਟੀ ਵਲੋਂ ਕਰਵਾਏ ਸੈਮੀਨਾਰ ਦਾ ਦ੍ਰਿਸ਼। 27-11-2026
ਨਵਾਂਸ਼ਹਿਰ, 26 ਨਵੰਬਰ (ਜਸਬੀਰ ਸਿੰਘ ਨੂਰਪੁਰ)-ਤਰਕਸ਼ੀਲ ਸੁਸਾਇਟੀ ਪੰਜਾਬ ਜ਼ੋਨ ਨਵਾਂਸ਼ਹਿਰ ਵਲੋਂ ਸ. ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬਹੁਤ ਹੀ ਮਹੱਤਵਪੂਰਨ ਵਿਸ਼ਿਆਂ ’ਤੇ ਇੱਕ ਸੈਮੀਨਾਰ ਕਰਵਾਇਆ ਗਿਆ। ਜੋਨ ਨਵਾਂਸ਼ਹਿਰ ਦੇ ਜਥੇਬੰਦਕ ਮੁਖੀ ਮਾ. ਜਗਦੀਸ਼ ਰਾਏਪੁਰ ਡੱਬਾ ਅਤੇ ਜੋਨ ਦੇ ਵਿੱਤ ਮੁਖੀ ਸੁਖਵਿੰਦਰ ਗੋਗਾ ਨੇ ਪ੍ਰੈੱਸ ਨਾਲ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸੈਮੀਨਾਰ ਬੀਬੀ ਅਮਰ ਕੌਰ ਯਾਦਗਾਰੀ ਹਾਲ ਖਟਕੜ ਕਲਾਂ ਵਿਖੇ ਕਰਾਇਆ। ਇਸ ਸੈਮੀਨਾਰ ਦੇ ਵਿਸ਼ੇ ਅਜੋਕੇ ਦੌਰ ਵਿੱਚ ਫਾਸ਼ੀਵਾਦੀ ਹੱਲਿਆਂ ਦੀ ਮਾਰ ਅਤੇ ਲੋਕ ਅਤੇ ਮਾਨਸਿਕ ਰੋਗ, ਕਾਰਨ, ਲੱਛਣ ਅਤੇ ਇਲਾਜ ਸਨ। ਜੁਝਾਰ ਸਿੰਘ ਲੌਂਗੋਵਾਲ ( ਮੁਖੀ ਮਾਨਸਿਕ ਸਿਹਤ ਚੇਤਨਾ ਮਸ਼ਵਰਾ ਵਿਭਾਗ) ਨੇ ਮਾਨਸਿਕ ਰੋਗ ਕੀ ਹਨ? ਮਾਨਸਿਕ ਰੋਗ ਹੋਣ ਦੇ ਕਾਰਨ ਲੱਛਣ ਅਤੇ ਇਲਾਜ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਬਲਵੀਰ ਚੰਦ ਲੌਂਗੋਵਾਲ ਸੂਬਾ ਪ੍ਰਧਾਨ ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ ਨੇ ਫਾਸ਼ੀਵਾਦ ਕੀ ਹੈ? ਅਜੋਕੇ ਸਮੇਂ ਫਾਸ਼ੀਵਾਦੀ ਹੱਲਿਆਂ ਦੀ ਮਾਰ ਸੰਬੰਧੀ ਬਹੁਤ ਹੀ ਸੌਖੇ ਸ਼ਬਦਾਂ ਵਿੱਚ ਸਰੋਤਿਆਂ ਨੂੰ ਸੰਬੋਧਨ ਕੀਤਾ। ਉਹਨਾਂ ਲੋਕਾਂ ਨੂੰ ਕਿਹਾ ਉਹ ਇੱਕਮੁੱਠ ਹੋ ਕੇ ਫਾਸ਼ੀਵਾਦ ਦਾ ਡਟ ਕੇ ਵਿਰੋਧ ਕਰਨ। ਇਸ ਮੌਕੇ ਯੂਨੀਵਰਸਲ ਪਬਲਿਕ ਸਕੂਲ ਦੇ ਬੱਚਿਆਂ, ਹਰੀ ਰਾਮ ਰਸੂਲਪੁਰੀ ਅਤੇ ਫੁੱਟਬਾਲ ਦੇ ਕੋਚ ਸਰਬਜੀਤ ਮਮੰਗੂਵਾਲ ਵਲੋਂ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਸ਼ਹੀਦ ਭਗਤ ਸਿੰਘ ਸਿੱਖਿਆ ਸੇਵਾ ਸੁਸਾਇਟੀ ਦੇ ਪ੍ਰਧਾਨ ਮਨਜੀਤ ਕੌਰ ਬੋਲਾ ਵਲੋਂ ਬੁਲਾਰੇ ਬਲਵੀਰ ਚੰਦ ਲੌਂਗੋਵਾਲ ਅਤੇ ਜੁਝਾਰ ਸਿੰਘ ਲੌਂਗੋਵਾਲ ਨੂੰ ਸਨਮਾਨ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ਗਿਆ। ਕ੍ਰਿਸ਼ਨ ਰਾਣੀ ਜਿਹਨਾਂ ਨੇ ਮਰਨ ਉਪਰੰਤ ਮੈਡੀਕਲ ਖੋਜਾਂ ਲਈ ਸਰੀਰ ਦਾਨ ਕਰਨ ਸਬੰਧੀ ਪ੍ਰਣ ਪੱਤਰ ਭਰੇ ਗਏ ਹਨ ਨੂੰ ਪਿਮਸ ਮੈਡੀਕਲ ਹਸਪਤਾਲ ਜਲੰਧਰ ਵਲੋਂ ਜਾਰੀ ਕੀਤਾ ਸ਼ਨਾਖ਼ਤੀ ਕਾਰਡ ਸੁਸਾਇਟੀ ਆਗੂਆਂ ਵੱਲੋਂ ਪ੍ਰਦਾਨ ਕੀਤਾ ਅਤੇ ਸਨਮਾਨਿਤ ਕੀਤਾ ਗਿਆ। ਸਵਾਲ ਜਵਾਬ ਵਿੱਚ ਜੋਗਿੰਦਰ ਕੁੱਲੇਵਾਲ, ਜਰਨੈਲ ਸਿੰਘ, ਜਸਵੀਰ ਮੋਰੋਂ, ਮੋਹਨ ਬੀਕਾ, ਸੁਰੇਸ਼ ਕਰਨਾਣਾ ਅਤੇ ਇਰਸ਼ਾਦ ਨੇ ਭਾਗ ਲਿਆ। ਤਰਕਸ਼ੀਲ ਸਾਹਿਤ ਦਾ ਸਟਾਲ ਜੋਗਿੰਦਰ ਕੁੱਲੇਵਾਲ ਦੀ ਅਗਵਾਈ ਵਿੱਚ ਲਗਾਇਆ ਗਿਆ। ਸਟੇਜ ਦੀ ਸਮੁੱਚੀ ਕਾਰਵਾਈ ਮਾ. ਜਗਦੀਸ਼ ਰਾਏਪੁਰ ਡੱਬਾ ਨੇ ਚਲਾਈ। ਇਸ ਮੌਕੇ ਕੁਲਵਿੰਦਰ ਖਟਕੜ, ਬਲਜੀਤ ਖਟਕੜ, ਚਰਨਜੀਤ ਖਟਕੜ, ਬਲਜਿੰਦਰ ਸ਼ਹਿਬਾਜ਼ਪੁਰ, ਰਜਿੰਦਰ ਕੌਰ ਸ਼ਹਿਬਾਜ਼ਪੁਰ, ਗੁਰਨਾਮ ਗੜ੍ਹਸ਼ੰਕਰ, ਰੂਬੀ ਬੰਗਾ, ਸੰਤੋਸ਼ ਖਟਕੜ, ਬਿਮਲਾ ਰਾਣੀ ਨਵਾਂਸ਼ਹਿਰ, ਕਮਲਜੀਤ ਕੌਰ ਕੁੱਲੇਵਾਲ, ਸਾਹਿਤਕਾਰ ਰਾਜ ਹੀਉਂ, ਉੱਘੇ ਕਵੀ ਦੀਪ ਕਲੇਰ, ਕਮਲਜੀਤ ਕੌਰ ਖਟਕੜ, ਰਜਿੰਦਰ ਜੱਸਲ, ਸਰਪੰਚ ਨਿੰਦਰ ਮਾਈਦਿੱਤਾ, ਰਣਜੀਤ ਸਿੰਘ ਰਾਣਾ, ਡਾ. ਬਲਦੇਵ ਸਿੰਘ ਬੀਕਾ ਮਾ. ਹਰਜਿੰਦਰ, ਪਿੰਕੀ ਖਟਕੜ, ਰਣਬੀਰ ਕੁਮਾਰ, ਅਕਸ਼ੈ ਕੁਮਾਰ , ਬਲਵਿੰਦਰ ਕੌਰ,ਅਜੈ ਕੁਮਾਰ, ਸੁਰਿੰਦਰ ਪਾਲ ਅਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਮਾਤਾ ਕੁਲਵੰਤ ਕੌਰ ਰਾਹੋਂ ਦਾ ਹੋਇਆ ਸਸਕਾਰ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੋਭਾ ਯਾਤਰਾਵਾਂ 3 ਦਸੰਬਰ ਨੂੰ ਜ਼ਿਲ੍ਹੇ ’ਚ ਪਹੁੰਚਣਗੀਆਂ-ਡਿਪਟੀ ਕਮਿਸ਼ਨਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।