ਫਰਾਲਾ ਵਿਖੇ ਲੱਖਦਾਤਾ ਦਾ ਮੇਲਾ ਕੱਲ੍ਹ ਤੋਂ-ਪਰਮਜੀਤ ਕੌਰ
ਕਟਾਰੀਆਂ, 26 ਨਵੰਬਰ (ਪ੍ਰੇਮੀ ਸੰਧਵਾਂ)-ਪਿੰਡ ਫਰਾਲਾ ਵਿਖੇ ਲੱਖ ਦਾਤਾ ਜੀ ਦੇ ਦਰਬਾਰ ’ਤੇ ਸਲਾਨਾ ਜੋੜ ਮੇਲਾ 28 ਤੇ 29 ਤਰੀਕ ਨੂੰ ਦਰਬਾਰ ਦੇ ਮੁੱਖ ਸੇਵਾਦਾਰ ਪਰਮਜੀਤ ਕੌਰ ਪਿੰਕੀ ਦੀ ਰਹਿਨੁਮਾਈ ਹੇਠ ਸਲਾਨਾ ਜੋੜ ਮੇਲਾ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਮਹਾਨ ਤਪੱਸਵੀ ਪਰਮਜੀਤ ਕੌਰ ਪਿੰਕੀ, ਜਸਵਿੰਦਰ ਸਿੰਘ ਪੰਚ ਅਤੇ ਸਮਾਜ ਸੇਵੀ ਵਿੱਕੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 28 ਨਵੰਬਰ ਨੂੰ ਸ਼ਾਮ 4 ਵਜੇ ਦਰਬਾਰ ਦੀਆਂ ਸਾਰੀਆਂ ਰਸਮਾਂ ਉਪਰੰਤ ਮਹਿੰਦੀ ਦੀ ਰਸਮ ਅਦਾ ਕੀਤੀ ਜਾਵੇਗੀ ਅਤੇ 29 ਨਵੰਬਰ ਨੂੰ ਸਵੇਰੇ 11 ਤੋਂ ਸ਼ਾਮ 6 ਵਜੇ ਤੱਕ ਵੱਖ-ਵੱਖ ਕਲਾਕਾਰ ਬਾਬਿਆਂ ਦੀ ਮਹਿਮਾ ਦਾ ਗੁਣਗਾਨ ਕਰਨਗੇ।
ਅਜੀਤ ਡੈਸਕ
27-11-2026