ਸਾਬਕਾ ਸਰਪੰਚ ਚੂਹੜਪੁਰ ਠੇਕੇਦਾਰ ਰਾਜ ਕੁਮਾਰ ਰਾਜੂ ਨਹੀਂ ਰਹੇ
ਟੱਪਰੀਆਂ ਖੁਰਦ, 26 ਨਵੰਬਰ (ਬੂਥਗੜ੍ਹੀਆ)-ਵਿਧਾਨ ਸਭਾ ਹਲਕਾ ਬਲਾਚੌਰ ਦੇ ਨਾਮਵਰ ਠੇਕੇਦਾਰ ਬੈਲ ਗੱਡੀਆਂ ਦੇ ਦੌੜਾਕ ਵੱਜੋਂ ਜਾਣੇ ਜਾਂਦੇ ਸਵ: ਚੌਧਰੀ ਜਗਨਾਥ ਠੇਕੇਦਾਰ ਖੰਨਾ ਚੂਹੜ੍ਹਪੁਰ (ਬ੍ਰਹਮਪੁਰੀ) ਵਾਲਿਆਂ ਦੇ ਸਪੁੱਤਰ ਸਾਬਕਾ ਸਰਪੰਚ ਤੇ ਸਾਬਕਾ ਬਲਾਕ ਸੰਮਤੀ ਮੈਂਬਰ ਠੇਕੇਦਾਰ ਰਾਜ ਕੁਮਾਰ ਰਾਜੂ ਖੰਨਾ ਜੋ ਕਿ ਬੀਤੀ ਰਾਤ ਆਪਣੇ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਪ੍ਰਭੂ ਚਰਨਾਂ ਵਿੱਚ ਜਾ ਬਿਰਾਜੇ ਹਨ। ਸਵ: ਰਾਜ ਕੁਮਾਰ ਦੇ ਪਰਿਵਾਰ ਤੇ ਸਮੂਹ ਰਿਸ਼ਤੇਦਾਰ ਮਿੱਤਰ ਸੱਜਣਾਂ ਦੀ ਹਾਜ਼ਰੀ ਦੇ ਵਿੱਚ ਉਨ੍ਹਾਂ ਦਾ ਸਸਕਾਰ ਬਲਾਕ ਸੜੋਆ ਦੇ ਪਿੰਡ ਚੂਹੜ੍ਹਪੁਰ (ਬ੍ਰਹਮਪੁਰੀ) ਵਿਖੇ ਕੀਤਾ ਗਿਆ।
ਅਜੀਤ ਡੈਸਕ
27-11-2026