ਗ਼ਰੀਬਾਂ ਨੂੰ ਕੀਤਾ ਦਾਨ ਕਦੇ ਵਿਅਰਥ ਨਹੀਂ ਜਾਂਦਾ- ਬੰਗਾ
ਕਟਾਰੀਆਂ, 29 ਨਵੰਬਰ (ਪ੍ਰੇਮੀ ਸੰਧਵਾਂ)- ਲਾਇਨਜ਼ ਕਲੱਬ ਬੰਗਾ ਮਹਿਕ (321) ਦੇ ਪ੍ਰਧਾਨ ਤੇ ਸਮਾਜ ਸੇਵੀ ਸੋਮਪਾਲ ਸਿੰਘ ਬੰਗਾ ਨੇ ਲੋੜਵੰਦਾਂ ਦੀ ਮਦਦ ਕਰਨ ਤੋਂ ਬਾਅਦ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗਰੀਬਾਂ ਨੂੰ ਕੀਤਾ ਗਿਆ ਦਾਨ ਕਦੇ ਵਿਅਰਥ ਨਹੀਂ ਜਾਂਦਾ। ਕਿਉਂਕਿ ਦਾਨ ਦੇਣ ਨਾਲ ਕਦੇ ਧਨ ਨਹੀਂ ਘੱਟਦਾ, ਸਗੋਂ ਇਨਸਾਨ ਦਾ ਮਨੁੱਖੀ ਜਾਮਾ ਸਫ਼ਲ ਹੋ ਜਾਂਦਾ ਹੈ।
ਅਜੀਤ ਡੈਸਕ
30-11-2026