19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਮਨਜੋਤ ਸਿੰਘ ਲੱਧਾਹੇੜੀ 'ਆਪ' ਯੂਥ ਵਿੰਗ ਦੇ ਹਲਕਾ ਪ੍ਰਧਾਨ ਨਿਯੁਕਤ

ਅਜੀਤ ਡੈਸਕ 01-01-2026
ਨਾਭਾ, 31 ਦਸੰਬਰ (ਜਗਨਾਰ ਸਿੰਘ ਦੁਲੱਦੀ)-ਆਮ ਆਦਮੀ ਪਾਰਟੀ ਵਲੋਂ ਯੂਥ ਆਗੂ ਮਨਜੋਤ ਸਿੰਘ ਲੱਧਾਹੇੜੀ ਨੂੰ ਹਲਕਾ ਨਾਭਾ ਯੂਥ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਹ ਨਿਯੁਕਤੀ ਮਿਲਣ ਉਪਰੰਤ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵਲੋਂ 'ਆਪ' ਆਗੂ ਮਨਜੋਤ ਸਿੰਘ ਲੱਧਾਹੇੜੀ ਨੂੰ ਵਧਾਈ ਦਿੱਤੀ ਗਈ | ਨਵ-ਨਿਯੁਕਤ ਹਲਕਾ ਪ੍ਰਧਾਨ 'ਆਪ' ਯੂਥ ਵਿੰਗ ਮਨਜੋਤ ਸਿੰਘ ਲੱਧਾਹੇੜੀ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਅਮਨ ਅਰੋੜਾ ਸੂਬਾ ਪ੍ਰਧਾਨ ਆਮ ਆਦਮੀ ਪਾਰਟੀ, ਮਨੀਸ਼ ਸਿਸੋਦੀਆ ਸੂਬਾ ਇੰਚਾਰਜ ਆਮ ਆਦਮੀ ਪਾਰਟੀ ਅਤੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦਾ ਧੰਨਵਾਦ ਕੀਤਾ ਗਿਆ | ਪਾਰਟੀ ਹਾਈ ਕਮਾਨ ਅਤੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੂੰ ਵਿਸ਼ਵਾਸ ਦਿਵਾਉਂਦੇ ਹੋਏ ਨਵ-ਨਿਯੁਕਤ ਪ੍ਰਧਾਨ ਲੱਧਾਹੇੜੀ ਨੇ ਕਿਹਾ ਕਿ ਉਹ ਦਿਨ-ਰਾਤ ਪਾਰਟੀ ਦੀ ਬਿਹਤਰੀ ਤੇ ਚੜ੍ਹਦੀਕਲਾ ਲਈ ਕੰਮ ਕਰੇਗਾ | ਇਸ ਮੌਕੇ ਨਵ-ਨਿਯੁਕਤ ਹਲਕਾ ਪ੍ਰਧਾਨ 'ਆਪ' ਯੂਥ ਵਿੰਗ ਮਨਜੋਤ ਸਿੰਘ ਲੱਧਾਹੇੜੀ ਨੂੰ ਵਧਾਈ ਦੇਣ ਵਾਲਿਆਂ 'ਚ 'ਆਪ' ਆਗੂ ਤੇਜਿੰਦਰ ਸਿੰਘ ਖਹਿਰਾ ਡਾਇਰੈਕਟਰ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਅਤੇ ਮਨਪ੍ਰੀਤ ਸਿੰਘ ਧਾਰੋਂਕੀ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਬਨੂੜ ਸਬ-ਡਵੀਜ਼ਨ ਦਾ ਨੋਟੀਫ਼ਿਕੇਸ਼ਨ ਜਾਰੀ ਦੋ ਕਾਨੂੰਨਗੋ ਹਲਕੇ, 14 ਪਟਵਾਰ ਹਲਕੇ ਤੇ 40 ਪਿੰਡ ਸ਼ਾਮਿਲ ਅਗਲੀ ਖ਼ਬਰ ਨਵੀਂ ਬਣੀ ਸੜਕ 10 ਦਿਨਾਂ ਬਾਅਦ ਹੀ ਟੁੱਟਣੀ ਹੋਈ ਸ਼ੁਰੂ- ਭੁੱਟਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।