19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

'ਕੌਂਸਲਰ ਵਾਰਡ 'ਚ ਆ ਕੇ ਵੋਟਾਂ ਨਾ ਮੰਗਣ' ਦੇ ਲੱਗੇ ਸ਼ਹਿਰ ਅੰਦਰ ਬੈਨਰ

ਅਜੀਤ ਡੈਸਕ 01-01-2026
ਨਾਭਾ,31 ਦਸੰਬਰ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਦੇ ਰਿਪੁਦਮਨ ਪੂਰਾ ਮਹੱਲਾ ਵਿਖੇ ਰੋਸ ਜਾਹਿਰ ਕਰਦਿਆਂ ਵਾਰਡ ਦੇ ਲੋਕਾਂ ਵਲੋਂ ਬੀਤੇ ਦਿਨ ਤੋਂ ਆਪਣੇ ਕੌਂਸਲਰ ਖਿਲਾਫ ਇਕ ਬੈਨਰ ਲਗਾਇਆ ਗਿਆ ਜੋ ਕਿ ਸ਼ਰਾਰਤੀ ਅਨਸਰਾਂ ਵਲੋਂ ਉਤਾਰਿਆ ਗਿਆ, ਜਿਸ ਦੇ ਰੋਸ ਵਜੋਂ ਮਹੱਲਾ ਨਿਵਾਸੀਆਂ ਵਲੋਂ ਇਕੱਠੇ ਹੋ ਕੇ ਫਿਰ ਤੋਂ ਉਹ ਉਤਾਰਿਆ ਗਿਆ ਬੈਨਰ ਆਪਣੇ ਵਾਰਡ ਦੇ ਅੰਦਰ ਲਗਾ ਦਿੱਤਾ ਗਿਆ ਹੈ | ਮੁਹੱਲਾ ਨਿਵਾਸੀਆਂ ਨੇ ਆਰੋਪ ਲਗਾਇਆ ਕਿ ਬੀਤੇ ਕਰੀਬ ਪੰਜ ਸਾਲਾਂ ਤੋਂ ਉਹਨਾਂ ਦੇ ਕੌਂਸਲਰ ਲਾਪਤਾ ਹਨ, ਜਿਸ ਕਰਕੇ ਉਨ੍ਹਾਂ ਵਲੋਂ ਵਾਰਡ ਵਿਚ ਬੈਨਰ ਲਗਾਏ ਗਏ ਤਾਂ ਉਨ੍ਹਾਂ ਨੂੰ ਉਤਾਰਿਆ ਗਿਆ ਅਤੇ ਬੈਨਰ ਨੂੰ ਉਤਾਰ ਕੇ ਹੋਰ ਥਾਂ 'ਤੇ ਸੁੱਟਿਆ ਗਿਆ ਜਿਸ ਨੂੰ ਲੋਕਾਂ ਨੇ ਦੁਬਾਰਾ ਉਸ ਬੈਨਰ ਨੂੰ ਚੱਕ ਕੇ ਆਪਣੇ ਘਰਾਂ ਦੇ ਅੱਗੇ ਲਗਾਇਆ ਹੈ | ਵਾਰਡ ਦੀ ਹਾਲਤ ਬਹੁਤ ਖ਼ਰਾਬ ਹੈ ਨਾਲੀਆਂ ਵਿੱਚ ਗੰਦਾ ਪਾਣੀ ਖੜਾ ਹੈ ਅਤੇ ਜੋ ਇੰਟਰਲੋਕਿੰਗ ਦੀ ਸੜਕਾਂ ਬਣਾਈਆਂ ਸਨ ਟੁੱਟ ਰਹੀਆਂ ਸ਼ੁਰੂ ਹੋ ਗਈਆਂ ਹਨ ਸਟੇਟ ਲਾਈਟਾਂ ਬੰਦ ਹਨ ਬਿਨਾਂ ਬਾਰਸ਼ ਤੋਂ ਮਹੱਲੇ ਵਿੱਚ ਪਾਣੀ ਖੜਾ ਰਹਿੰਦਾ ਹੈ ਜਿਸ ਦੀ ਜਾਣਕਾਰੀ ਉਹ ਆਪਣੇ ਕੌਂਸਲਰ ਦੇ ਪਤੀ ਮਾਨਟੂ ਪਹੂਜਾ ਅਤੇ ਕੌਂਸਲਰ ਦੇ ਪਤੀ ਹਰਸਿਮਰਨ ਸਿੰਘ ਸਾਹਨੀ ਨੂੰ ਬਾਰ-ਬਾਰ ਜਾ ਕੇ ਆਪਣੇ ਕੌਂਸਲਰ ਨੂੰ ਦੇ ਚੁੱਕੇ ਹਨ ਦੇ ਬਾਵਜੂਦ ਵਾਰਡ ਵਾਸੀਆਂ ਦੀ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਜਿਸ ਕਰਕੇ ਉਨ੍ਹਾਂ ਵਲੋਂ ਇਹ ਬੈਨਰ ਲਗਾਇਆ ਗਿਆ ਹੈ | ਉਨ੍ਹਾਂ ਕਿਹਾ ਇਸ ਬੈਨਰ ਉਪਰ ਉਨ੍ਹਾਂ ਵੱਲੋਂ ਇਹ ਲਿਖਵਾਇਆ ਗਿਆ ਹੈ ਕਿ ਕੋਈ ਵੀ ਕੌਂਸਲਰ ਸਾਡੇ ਵਾਰਡ ਵਿੱਚ ਆ ਕੇ ਵੋਟ ਨਾ ਮੰਗੇ | ਉਨ੍ਹਾਂ ਕਿਹਾ ਕਿ ਕੌਂਸਲਰਾਂ ਵਲੋਂ ਮੁਹੱਲੇ ਦੀਆਂ ਨਾਲੀਆਂ ਵਿਚ ਪਾਈਪਾਂ ਪਾਈਆਂ ਗਈਆਂ ਸਨ ਉਹ ਵੀ ਟੁੱਟਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਸੜਕਾਂ ਦੀਆਂ ਟਾਈਲਾਂ ਉਖੜ ਗਈਆਂ ਹਨ | ਉਨ੍ਹਾਂ ਕਿਹਾ ਕਿ ਅਸੀਂ ਬਾਰ ਬਾਰ ਨਗਰ ਕੌਂਸਲ ਦੇ ਦਫਤਰ ਦੇ ਚੱਕਰ ਕੱਟ ਕੇ ਥੱਕ ਚੁੱਕੇ ਹਾਂ ਜਿਸ ਕਰਕੇ ਅਸੀਂ ਕੌਂਸਲਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸਾਡੇ ਮਹੱਲੇ ਵਿਚ ਆ ਕੇ ਵੋਟਾਂ ਨਾ ਮੰਗਣ ਨਹੀਂ ਤਾਂ ਅਸੀਂ ਉਨ੍ਹਾਂ ਖਿਲਾਫ ਰੋਸ ਜ਼ਾਹਿਰ ਕਰਨ ਲਈ ਮਜਬੂਰ ਹੋ ਜਾਵਾਂਗੇ ਜਿਸ ਦੀ ਜ਼ਿੰਮੇਵਾਰੀ ਕੌਂਸਲਰਾਂ ਦੀ ਖ਼ੁਦ ਹੋਵੇਗੀ | ਇਸ ਮੌਕੇ ਤਰਨਜੀਤ ਸਿੰਘ ਹੈਪੀ, ਜਤਿੰਦਰ ਕੁਮਾਰ ਬਿੱਟੂ, ਅਸ਼ੋਕ ਕੁਮਾਰ, ਗੁਰਿੰਦਰ ਕਾਕਾ, ਟਿੰਕੂ ਸਹਿਗਲ, ਚਰਨਜੀਤ, ਯੋਗੇਸ਼ ਕੁਮਾਰ, ਧੀਰਜ ਕੁਮਾਰ, ਗੁਰਚਰਨ ਸਿੰਘ, ਹਰਿੰਦਰ ਸਿੰਘ, ਸ਼ਿਵ ਕੁਮਾਰ ਸਹਿਗਲ, ਸਰਬਜੀਤ ਸਿੰਘ, ਕੇਵਲ ਕਿ੍ਸ਼ਨ, ਸ਼ਿਵ ਕੁਮਾਰ, ਫਤਿਹ ਸਿੰਘ, ਜਤਿੰਦਰ ਸਿੰਘ, ਟਿੰਕੂ ਸਿੰਘ ਆਦਿ ਵਾਰਡ ਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਨਵਾਂ ਸਾਲ ਸਾਰਿਆਂ ਲਈ ਖ਼ੁਸ਼ੀਆਂ ਅਤੇ ਚੰਗਾ ਸਮਾਂ ਲੈ ਕੇ ਆਵੇ- ਵਿਧਾਇਕ ਬੜਿੰਗ ਅਗਲੀ ਖ਼ਬਰ ਪੰਜਾਬ ਦੀ ਹੋਂਦ ਤੇ ਨਸਲਾਂ ਦੇ ਭਵਿੱਖ ਨੂੰ ਬਚਾਉਣ ਲਈ ਹਰ ਪੰਜਾਬੀ ਨੂੰ ਲਾਮਬੰਦ ਹੋਣਾ ਪਵੇਗਾ-ਗਿਆਨੀ ਹਰਪ੍ਰੀਤ ਸਿੰਘ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।