29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਪਿੰਡ ਸਿਆਲੂ ਨੇੜੇ ਤੂੜੀ ਦੀ ਭਰੀ ਟਰਾਲੀ ਪਲਟੀ, ਘੰਟਿਆਂਬੱਧੀ ਲੱਗਿਆ ਜਾਮ, ਰਾਹਗੀਰ ਪ੍ਰੇਸ਼ਾਨ

ਅਜੀਤ ਡੈਸਕ 31-01-2026
ਘਨੌਰ, 30 ਜਨਵਰੀ (ਸਰਦਾਰਾ ਸਿੰਘ ਲਾਛੜੂ)-ਘਨੌਰ ਦੇ ਨਜ਼ਦੀਕੀ ਪਿੰਡ ਸਿਆਲੂ ਕੋਲ ਅੱਜ ਤੜਕੇ ਇੱਕ ਵੱਡਾ ਹਾਦਸਾ ਵਾਪਰਨੋਂ ਬਚ ਗਿਆ, ਜਦੋਂ ਤੂੜੀ ਨਾਲ ਲੱਦੀ ਹੋਈ ਇੱਕ ਟਰੈਕਟਰ-ਟਰਾਲੀ ਸੜਕ ਦੇ ਵਿਚਕਾਰ ਪਲਟ ਗਈ¢ ਇਸ ਹਾਦਸੇ ਕਾਰਨ ਮੁੱਖ ਮਾਰਗ 'ਤੇ ਲੰਮਾ ਜਾਮ ਲੱਗ ਗਿਆ, ਜਿਸ ਕਾਰਨ ਸਵੇਰੇ ਆਪਣੀ ਡਿਊਟੀ 'ਤੇ ਜਾਣ ਵਾਲੇ ਕਰਮਚਾਰੀਆਂ ਅਤੇ ਹੋਰ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ¢ ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਟਰਾਲੀ ਸੰਗਰੂਰ ਤੋਂ ਤੂੜੀ ਲੱਦ ਕੇ ਵਾਇਆ ਘਨÏਰ ਹੁੰਦੀ ਹੋਈ ਹਿਮਾਚਲ ਦੇ ਕਾਲਾ ਅੰਬ ਵੱਲ ਜਾ ਰਹੀ ਸੀ¢ ਸਵੇਰੇ ਤਕਰੀਬਨ 3 ਵਜੇ ਅਚਾਨਕ ਸੰਤੁਲਨ ਵਿਗੜਨ ਕਾਰਨ ਟਰਾਲੀ ਸੜਕ 'ਤੇ ਉਲਟ ਗਈ¢ ਸੜਕ ਦੇ ਵਿਚਕਾਰ ਤੂੜੀ ਖਿਲਰਨ ਕਾਰਨ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ¢ ਕਾਫੀ ਜੱਦੋ-ਜਹਿਦ ਤੋਂ ਬਾਅਦ ਤੂੜੀ ਨੂੰ ਦੂਜੀ ਟਰਾਲੀ ਵਿੱਚ ਸ਼ਿਫਟ ਕੀਤਾ ਗਿਆ¢ ਸਵੇਰ ਵੇਲੇ ਡਿਊਟੀ 'ਤੇ ਜਾਣ ਵਾਲੇ ਮੁਲਾਜ਼ਮਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇਸ ਜਾਮ ਕਾਰਨ ਉਹ ਆਪਣੀ ਮੰਜ਼ਿਲ 'ਤੇ ਦੇਰੀ ਨਾਲ ਪਹੁੰਚੇ ਅਤੇ ਉਨ੍ਹਾਂ ਨੂੰ ਮਾਨਸਿਕ ਪਰੇਸ਼ਾਨੀ ਝੱਲਣੀ ਪਈ¢ ਜਾਮ ਕਾਰਨ ਬੱਸਾਂ ਨੂੰ ਵੀ ਲੰਮੇ ਰੂਟਾਂ ਤੋਂ ਘੁਮਾ ਕੇ ਘਨੌਰ ਵੱਲ ਲਿਜਾਇਆ ਗਿਆ¢ ਇਸ ਸਬੰਧੀ ਜਦੋਂ ਟਰੈਫਿਕ ਇੰਚਾਰਜ ਘਨÏਰ ਇਕਬਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਪੁਸ਼ਟੀ ਕੀਤੀ ਕਿ ਇਹ ਟਰਾਲੀਆਂ ਰੋਜ਼ਾਨਾ ਰਾਤ ਦੇ ਸਮੇਂ ਇਸ ਮਾਰਗ ਤੋਂ ਗੁਜ਼ਰਦੀਆਂ ਹਨ, ਜੋ ਅਕਸਰ ਹਾਦਸਿਆਂ ਅਤੇ ਜਾਮ ਦਾ ਕਾਰਨ ਬਣਦੀਆਂ ਹਨ¢ ਉਨ੍ਹਾਂ ਕਿਹਾ ਕਿ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਕੇ ਇਨ੍ਹਾਂ ਓਵਰਲੋਡ ਟਰਾਲੀਆਂ 'ਤੇ ਨੱਥ ਪਾਈ ਜਾਵੇਗੀ ਤਾਂ ਜੋ ਆਮ ਜਨਤਾ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ¢
ਪਿਛਲੀ ਖ਼ਬਰ ਚਾਈਨਾ ਡੋਰ ਨੇ ਬੁਝਾਏ ਕਈ ਘਰਾਂ ਦੇ ਚਿਰਾਗ, ਪ੍ਰਸ਼ਾਸਨ ਕੁੰਭਕਰਨੀ ਨੀਂਦ ਤੋਂ ਨਹੀਂ ਰਿਹਾ ਜਾਗ ਅਗਲੀ ਖ਼ਬਰ ਪ੍ਰਸ਼ਾਸਨ ਨੂੰ ਨਾਲ ਲੈ ਕੇ ਕੋਠੀ ਦੀ ਕੁਰਕੀ ਕਰਨ ਆਏ ਬੈਂਕ ਅਧਿਕਾਰੀ ਕਿਸਾਨ ਜਥੇਬੰਦੀ ਨੇ ਬੇਰੰਗ ਮੋੜੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।