23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-02-2026

ਸ਼ਾਹਕੋਟ ਦੀ ਟੀਮ ਨੇ ਗੱਗੀ ਲੋਪੋਂ ਨੂੰ ਹਰਾ ਕੇ ਜਿੱਤਿਆ ਗਲੈਡੀਏਟਰ ਕਬੱਡੀ ਕੱਪ

ਅਜੀਤ ਡੈਸਕ 13-02-2026
ਭਾਦਸੋਂ, 12 ਫਰਵਰੀ (ਗੁਰਬਖ਼ਸ਼ ਸਿੰਘ ਵੜੈਚ)-ਭਾਦਸੋਂ ਵਿਖੇ ਸਵ. ਸੰਦੀਪ ਨੰਗਲ ਅੰਬੀਆਂ ਦੀ ਯਾਦ ਨੂੰ ਸਮਰਪਿਤ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ, ਸੁਲਤਾਨ, ਪ੍ਰੀਤਮ ਸਿੰਘ ਭਲਵਾਨ, ਦਲਜੀਤ ਧਨੋਆ, ਕਲੱਬ ਪ੍ਰਧਾਨ ਈਸ਼ੂ ਸ਼ਰਮਾ ਦੀ ਅਗਵਾਈ ਵਿਚ ਦੋ ਦਿਨਾਂ ਗਲੇਡੀਏਟਰ ਕਬੱਡੀ ਕੱਪ ਕਰਵਾਇਆ ਗਿਆ | ਇਸ ਕੱਪ 'ਚ 37, 42, 62 ਕਿਲੋਗ੍ਰਾਮ ਦੇ ਵਜ਼ਨੀ ਖਿਡਾਰੀਆਂ ਨੇ ਪਹਿਲੇ ਦਿਨ ਮੁਕਾਬਲੇ ਹੋਏ | ਕਬੱਡੀ ਕੱਪ ਦੇ ਦੂਜੇ ਦਿਨ ਆਲ ਓਪਨ ਦੀਆਂ ਟੀਮਾਂ ਦੇ ਮੈਚ ਕਰਵਾਏ ਗਏ | ਜਿਸ 'ਚ ਸ਼ਾਹਕੋਟ ਦੀ ਟੀਮ ਨੇ ਗੱਗੀ ਲੋਪੋ ਨੂੰ ਹਰਾ ਕੇ ਕੱਪ 'ਤੇ ਕਬਜਾ ਕੀਤਾ | ਕੱਪ 'ਚ ਸੁਨੀਲ ਖੜਕ ਨੂੰ ਬੈੱਸਟ ਰੇਡਰ ਅਤੇ ਸੋਨੀ ਫੱਕਰ ਘਾਂਗਾ ਨੂੰ ਬੈੱਸਟ ਜਾਫੀ ਦਾ ਖ਼ਿਤਾਬ ਦੇ ਕੇ ਮੋਟਰਸਾਈਕਲਾਂ ਨਾਲ ਸਨਮਾਨਿਤ ਕੀਤਾ ਗਿਆ | ਪਹਿਲੇ ਨੰਬਰ 'ਤੇ ਆਉਣ ਵਾਲੀ ਟੀਮ ਨੂੰ 2 ਲੱਖ ਅਤੇ ਦੂਜੇ ਨੰਬਰ 'ਤੇ ਆਉਣ ਵਾਲੀ ਟੀਮ ਨੂੰ ਡੇਢ ਲੱਖ ਨਗਰ ਇਨਾਮ ਦਿੱਤਾ ਗਿਆ | ਟੂਰਨਾਮੈਂਟ ਦਾ ਵੱਖ-ਵੱਖ ਅੰਤਰਰਾਸ਼ਟਰੀ ਕਬੱਡੀ ਖਿਡਾਰੀ, ਰਾਜਨੀਤਿਕ ਲੀਡਰਾਂ ਅਤੇ ਵੱਡੀ ਗਿਣਤੀ ਵਿਚ ਦਰਸ਼ਕਾਂ ਨੇ ਆਨੰਦ ਮਾਣਿਆ |
ਪਿਛਲੀ ਖ਼ਬਰ ਗੋਬਿੰਦਗੜ੍ਹ ਪਬਲਿਕ ਸਕੂਲ 'ਚ 30ਵਾਂ ਸਾਲਾਨਾ ਖੇਡ ਮੇਲਾ ਸ਼ਾਨਦਾਰ ਢੰਗ ਨਾਲ ਸੰਪੰਨ ਅਗਲੀ ਖ਼ਬਰ 'ਆਪ' ਦੀ ਜ਼ਿਲ੍ਹਾ ਜਥੇਬੰਦੀ ਨੇ ਕੇਂਦਰ ਸਰਕਾਰ ਖ਼ਿਲਾਫ਼ ਦਿੱਤਾ ਰੋਸ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।