ਫ਼ਤਹਿਗੜ੍ਹ ਸਾਹਿਬ, 13 ਫਰਵਰੀ (ਬਲਜਿੰਦਰ ਸਿੰਘ)-ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਸਨਾਤਨ ਦਾ ਪ੍ਰਚਾਰ ਅਤੇ ਹਿੰਦੂ ਜਾਗਰਣ ਏਕਤਾ ਨੂੰ ਲੈ ਕੇ ਭਗਵਾਨ ਸ੍ਰੀ ਰਾਮ ਅਤੇ ਮਾਤਾ ਜਾਨਕੀ ਜੀ ਦਾ ਰਥ ਲੈ ਕੇ ਸਵਾਮੀ ਸੰਕਰਾਨੰਦ ਸਰਸਵਤੀ ਵਲੋਂ ਕੇਰਲਾ ਸ਼ੁਰੂ ਕੀਤੀ ਗਈ ਧਾਰਮਿਕ ਰਥ ਯਾਤਰਾ ਦਾ ਅੱਜ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਦੀ ਅਗਵਾਈ ਹੇਠ ਜੀ.ਟੀ.ਰੋਡ ਸਰਹਿੰਦ ਸਥਿਤ ਹਮਾਯੂੰਪੁਰ ਵਿਖੇ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ ਗਿਆ | ਇਸ ਯਾਤਰਾ ਵਿਚ ਸ਼ਾਮਿਲ ਸਵਾਮੀ ਸੰਕਰਾ ਨੰਦ ਸਰਸਵਤੀ, ਸੰਤਾਂ ਮਹਾਂਪੁਰਖਾਂ ਅਤੇ ਧਰਮਾਚਾਰੀਆ ਸੰਪਰਕ ਪ੍ਰਮੁੱਖ ਪੰਜਾਬ ਅਸ਼ੋਕ ਚੱਕਰਵਰਤੀ ਰਾਜਪੁਰਾ ਦਾ ਡਾ. ਹਰਬੰਸ ਲਾਲ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਅਸ਼ੋਕ ਚੱਕਰਵਰਤੀ ਨੇ ਕਿਹਾ ਕਿ ਸਾਡੇ ਗੁਆਂਢੀ ਮੁਲਕ ਬੰਗਲਾ ਦੇਸ਼ ਵਿਚ ਰੋਜ਼ਾਨਾ ਨਿਰਦੋਸ਼ ਹਿੰਦੂਆਂ ਨੂੰ ਮਾਰਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਬੰਗਲਾ ਦੇਸ਼ 'ਤੇ ਫ਼ੌਰੀ ਹਮਲਾ ਕਰਕੇ ਉਸ ਨੂੰ ਭਾਰਤ ਦੇਸ਼ ਦਾ ਮੁੜ ਤੋਂ ਹਿੱਸਾ ਬਣਾ ਕੇ ਉੱਥੇ ਨਿਰਦੋਸ਼ ਹਿੰਦੂਆਂ ਦੀਆਂ ਹੁੰਦੀਆਂ ਹੱਤਿਆਵਾਂ ਨੂੰ ਰੋਕਿਆ ਜਾਵੇ | ਇਸ ਸਨਾਤਨ ਧਾਰਮਿਕ ਯਾਤਰਾ ਦੇ ਸਵਾਗਤ ਮੌਕੇ ਯੂਥ ਆਗੂ ਗੁਰਕੀਰਤ ਬੇਦੀ, ਕਵੀ ਤੇ ਲਿਖਾਰੀ ਸੰਤ ਸਿੰਘ ਸੋਹਲ, ਡਾ. ਕਿਸਮਤ ਸਿੰਘ ਜਲਬੇੜਾ, ਲਾਡੀ ਭੱਟਮਾਜਰਾ, ਦਲੇਰ ਸਿੰਘ ਖ਼ਾਲਸਾ, ਕੇਸਰ ਸਿੰਘ ਹਮਾਯੂੰਪੁਰ, ਸੰਜੀਵ ਕੁਮਾਰ ਬਬਲੂ, ਜ਼ਿਲ੍ਹਾ ਘੱਟ ਗਿਣਤੀ ਵਿੰਗ ਦੇ ਚੇਅਰਮੈਨ ਸੁੱਚਾ ਖ਼ਾਨ ਮਹਾਦੀਆਂ, ਗੁਰੀ ਬੇਦੀ, ਜਸ਼ਨ ਬੇਦੀ, ਸੁਰਜੀਤ ਕੁਮਾਰ ਰਾਜਪੂਤ, ਕਰਮਜੀਤ ਸਿੰਘ ਵਰਮਾ, ਸੁਖਵਿੰਦਰ ਪੱਪੀ, ਗੁਰਦੀਪ ਸਿੰਘ ਭਾਗਨਪੁਰ, ਸਰਦਾਰਾ ਸਿੰਘ ਅਤੇ ਮਹਿੰਦਰ ਮਿੰਦੀ ਵੀ ਹਾਜ਼ਰ ਸਨ |