14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਬਾਬਾ ਬੁੱਧ ਦਾਸ ਫੁੱਟਬਾਲ ਕਲੱਬ ਵਲੋਂ 12ਵਾਂ ਸਾਲਾਨਾ ਫੁੱਟਬਾਲ ਟੂਰਨਾਮੈਂਟ ਸ਼ੁਰੂ

ਅਜੀਤ ਡੈਸਕ 14-02-2026
ਬਸੀ ਪਠਾਣਾਂ, 13 ਫਰਵਰੀ (ਐਚ.ਐਸ.ਗੌਤਮ)-ਬਾਬਾ ਬੁੱਧ ਦਾਸ ਫੁੱਟਬਾਲ ਕਲੱਬ ਬਸੀ ਪਠਾਣਾਂ ਵਲੋਂ ਸਥਾਨਕ ਆਈ.ਟੀ.ਆਈ ਮੈਦਾਨ 'ਚ 12ਵਾਂ ਸਾਲਾਨਾ ਫੁੱਟਬਾਲ ਟੂਰਨਾਮੈਂਟ 13 ਤੋਂ 15 ਫਰਵਰੀ ਤੱਕ ਕਰਵਾਇਆ ਜਾ ਰਿਹਾ ਹੈ | ਅੱਜ ਖੇਡੇ ਗਏ ਇਕ ਮੈਚ ਵਿਚ ਸਾਬਕਾ ਵਿਧਾਇਕ ਜਸਟਿਸ ਨਿਰਮਲ ਸਿੰਘ ਵਲੋਂ ਬਤÏਰ ਮੁੱਖ ਮਹਿਮਾਨ ਤੇ ਫੈਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਸੂਬਾ ਪੈੱ੍ਰਸ ਸਕੱਤਰ ਰਾਜੇਸ਼ ਸਿੰਗਲਾ, ਸਾਬਕਾ ਚੇਅਰਮੈਨ ਲਖਬੀਰ ਸਿੰਘ ਥਾਬਲ, ਸੀਨੀਅਰ ਆਗੂ ਗੁਰਮੀਤ ਸਿੰਘ ਧਾਲੀਵਾਲ, ਅਜੀਤ ਸਿੰਘ ਮੱਕੜ, ਨੈਬ ਸਿੰਘ ਮਹਿਦੂਦਾਂ ਸਾਬਕਾ ਸਰਪੰਚ ਨੇ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਸ਼ਮੂਲੀਅਤ ਕੀਤੀ | ਉਨ੍ਹਾਂ ਪ੍ਰਬੰਧਕਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ 'ਚ ਵੱਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ | ਕਲੱਬ ਦੇ ਬੁਲਾਰੇ ਰਣਬੀਰ ਰਾਣਾ ਦੇ ਦੱਸਿਆ ਕਿ ਅੱਜ ਸ਼ੇਰੇ ਪੰਜਾਬ ਫੁੱਟਬਾਲ ਕਲੱਬ ਰੋਪੜ ਤੇ ਸ਼ੁਕਰਾਨਾ ਫੁੱਟਬਾਲ ਅਕੈਡਮੀ ਖੱਡ ਊਨਾ ਹਿਮਾਚਲ ਪ੍ਰਦੇਸ਼ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਤੇ ਦੋਆਬਾ ਕਾਲਜ ਜਲੰਧਰ ਦੀਆਂ ਲੜਕੀਆਂ ਦਰਮਿਆਨ ਖੇਡੇ ਗਏ ਦੋਨੋਂ ਮੈਚ ਬਰਾਬਰ ਰਹੇ | ਜਦਕਿ ਲੜਕਿਆਂ ਦੀਆਂ ਟੀਮਾਂ ਅਲਾਈਟ ਫੁੱਟਬਾਲ ਕਲੱਬ ਪੰਜਾਬ ਤੇ ਆਜ਼ਾਦ ਫੁੱਟਬਾਲ ਕਲੱਬ ਪਟਿਆਲਾ ਨੇ ਮੈਚਾਂ ਵਿਚ ਜਿੱਤ ਹਾਸਲ ਕੀਤੀ | ਇਸ ਮÏਕੇ ਵਿਸ਼ੇਸ਼ ਮਹਿਮਾਨ ਡਾ. ਮਨੋਹਰ ਸਿੰਘ, ਜਗਦੀਪ ਸਿੰਘ ਚੀਮਾ, ਜਤਿੰਦਰ ਕੁਮਾਰ ਪਿ੍ੰਸੀਪਲ ਆਈ.ਟੀ.ਆਈ., ਚਰਨਜੀਤ ਸਿੰਘ, ਜਤਿੰਦਰਪਾਲ ਸਿੰਘ ਕਾਹਲੋਂ, ਸੁਖਵਿੰਦਰ ਸਿੰਘ, ਬਬਲਜੀਤ ਪਨੇਸਰ, ਮਲਕੀਤ ਸਿੰਘ ਮਠਾੜੂ, ਸਾਬਕਾ ਤਹਿਸੀਲਦਾਰ ਕਰਮਜੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬਦੇਸ਼ ਖ਼ੁਰਦ ਦੀ ਪੰਚਾਇਤ ਸਮੇਤ ਦੋ ਦਰਜਨ ਤੋਂ ਵੱਧ ਵਿਅਕਤੀ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਅਗਲੀ ਖ਼ਬਰ ਬਿਰਧ ਆਸ਼ਰਮ ਵਿਖੇ 'ਸਾਡੇ ਬਜ਼ੁਰਗ ਸਾਡਾ ਮਾਣ' ਤਹਿਤ ਵਿਸ਼ੇਸ਼ ਮੁਹਿੰਮ ਚਲਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।