19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਵਿਧਾਇਕ ਰਾਏ ਨੇ ਪਟਿਆਲਾ-ਸਰਹਿੰਦ ਰੋਡ ਤੋਂ ਸੇਹਰਾ ਸੇਹਰੀ ਤੱਕ ਬਣਨ ਵਾਲੀ ਸੜਕ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਕਰਵਾਇਆ

ਅਜੀਤ ਡੈਸਕ 15-02-2026
ਫ਼ਤਹਿਗੜ੍ਹ ਸਾਹਿਬ, 14 ਫਰਵਰੀ (ਮਨਪ੍ਰੀਤ ਸਿੰਘ)-ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਵਲੋਂ ਸਰਹਿੰਦ-ਪਟਿਆਲਾ ਰੋਡ ਤੋਂ ਸੇਹਰਾ ਸੇਹਰੀ ਤੱਕ ਬਣਨ ਵਾਲੀ 10.18 ਕਿੱਲੋਮੀਟਰ ਸੜਕ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਕਰਵਾਇਆ ਗਿਆ¢ ਇਸ ਸੜਕ ਦੇ ਬਣਨ ਨਾਲ ਜਿੱਥੇ ਰਾਜਪੁਰਾ-ਬਹਾਦਰਗੜ੍ਹ ਜਾਣ ਵਾਲੇ ਰਾਹਗੀਰਾਂ ਨੂੰ ਆਸਾਨੀ ਹੋਵੇਗੀ¢ ਉੱਥੇ ਹੀ ਇਲਾਕੇ ਦੇ ਲੋਕਾਂ ਨੂੰ ਵੀ ਆਉਣ-ਜਾਣ ਦੇ ਵਿਚ ਸੌਖ ਹੋਵੇਗੀ¢ ਵਿਧਾਇਕ ਰਾਏ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹਲਕੇ ਦਾ ਸਰਬਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ¢ ਜਿੱਥੇ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਸਿੱਖਿਆ ਕ੍ਰਾਂਤੀ ਦਾ ਕੰਮ ਵੱਡੇ ਪੱਧਰ 'ਤੇ ਚਲਾਇਆ ਜਾ ਰਿਹਾ ਹੈ, ਉੱਥੇ ਹੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾ ਕੇ ਲੋਕਾਂ ਨੂੰ ਇਲਾਜ ਦੇ ਵਿਚ ਵੱਡੀ ਰਾਹਤ ਦਿੱਤੀ ਜਾ ਰਹੀ ਹੈ¢ ਪੰਜਾਬ ਸਰਕਾਰ ਦੇ ਵਲੋਂ ਸੂਬੇ ਦੀਆਂ ਸੜਕਾਂ ਨੂੰ ਨਵੀਆਂ ਬਣਾਉਣ ਦੇ ਲਈ ਕੰਮ ਜੰਗੀ ਪੱਧਰ 'ਤੇ ਜਾਰੀ ਹੈ¢ ਇਸੇ ਦੇ ਤਹਿਤ ਅੱਜ ਪਟਿਆਲਾ-ਸਰਹਿੰਦ ਰੋਡ ਤੋਂ ਸੇਹਰਾ ਸੇਹਰੀ (ਵਾਇਆ ਨਲੀਨੀ, ਮੂਲੇਪੁਰ, ਸੈਪਲਪੁਰ, ਮੁਹੰਮਦੀਪੁਰ) ਸੜਕ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ¢ ਇਸ ਸੜਕ ਦੀ ਕੁੱਲ ਲੰਬਾਈ 10.18 ਕਿੱਲੋਮੀਟਰ ਹੈ ਅਤੇ ਕਰੀਬ 2.36 ਕਰੋੜ ਰੁਪਏ ਦੀ ਲਾਗਤ ਦੇ ਨਾਲ ਕੰਮ ਕਰਵਾਇਆ ਜਾ ਰਿਹਾ¢ ਰਾਜਪੁਰਾ-ਬਹਾਦਰਗੜ੍ਹ ਜਾਣ ਵਾਲੇ ਰਾਹਗੀਰਾਂ ਨੂੰ ਇਸ ਸੜਕ ਦੇ ਬਣਨ ਨਾਲ ਵੱਡੀ ਰਾਹਤ ਮਿਲੇਗੀ¢ ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਜਿੰਦਰ ਸਿੰਘ, ਬਲਾਕ ਸੰਮਤੀ ਮੈਂਬਰ ਹਰਮੇਸ਼ ਸਿੰਘ ਛੰਨਾ, ਸਰਪੰਚ ਰਾਜਦੀਪ ਰਾਜੂ, ਅਰਸ਼ਦੀਪ ਸ਼ਰਮਾ, ਗੁਰਦੀਪ ਲਾਲਾ, ਸਾਬਕਾ ਸਰਪੰਚ ਸ਼ਿੰਗਾਰਾ ਸਿੰਘ ਨਲੀਨੀ, ਮੂਲੇਪੁਰ ਦੇ ਸਰਪੰਚ ਦਿਲਦਾਰ ਮੁਹੰਮਦ, ਬੱਗਾ ਨਲੀਨੀ, ਗੁਰਪ੍ਰੀਤ ਭਿੰਡਰ, ਬਹਾਦਰ ਖਾਨ ਦਫ਼ਤਰ ਸਕੱਤਰ, ਹਰਭਜਨ ਸਿੰਘ, ਦਰਸ਼ਨ ਸਿੰਘ ਪੰਡਰਾਲੀ, ਲਖਵਿੰਦਰ ਸਿੰਘ ਜਾਗੋ, ਜੋਤੀ ਸਾਧੂਗੜ੍ਹ, ਬਲਵਿੰਦਰ ਸਰਪੰਚ ਨੌਲੱਖਾ, ਹਾਕਮ ਸਿੰਘ ਮੂਲੇਪੁਰ ਆਦਿ ਵੀ ਹਾਜ਼ਰ ਸਨ¢
ਪਿਛਲੀ ਖ਼ਬਰ ਮਿੰਨੀ ਜੂਨੀਅਰ ਸਟੇਟ ਤੀਰ-ਅੰਦਾਜ਼ੀ ਮੁਕਾਬਲੇ 'ਚ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ 'ਆਪ' ਸਰਕਾਰ ਭਾਜਪਾ ਦੀ ਵਧ ਰਹੀ ਲੋਕਪਿ੍ਯਤਾ ਤੋਂ ਘਬਰਾਈ-ਭੱਟੀ, ਗੇਜਾ ਰਾਮ, ਚੀਮਾ, ਸਿੱਧੂਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।