19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਮੈਂਟਲ ਹੈਲਥ ਵਿਸ਼ੇ 'ਤੇ ਵਰਕਸ਼ਾਪ ਕਰਵਾਈ

ਅਜੀਤ ਡੈਸਕ 15-02-2026
ਫ਼ਤਹਿਗੜ੍ਹ ਸਾਹਿਬ, 14 ਫਰਵਰੀ (ਬਲਜਿੰਦਰ ਸਿੰਘ)-ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਆਈ. ਕਿਉ.ਏ.ਸੀ. ਅਤੇ ਨੈਸ਼ਨਲ ਟਾਸਕ ਫੋਰਸ ਵਲੋਂ ਮੈਂਟਲ ਹੈਲਥ ਐਂਡ ਬੈਲਬੀਂਗ ਵਿਸ਼ੇ 'ਤੇ ਇਕ ਰੋਜ਼ਾ ਵਰਕਸ਼ਾਪ ਕਰਵਾਈ ਗਈ | ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਕਰਦਿਆਂ ਕਾਲਜ ਪਿ੍ੰਸੀਪਲ ਡਾ. ਵਨੀਤਾ ਗਰਗ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਅਧਿਆਪਕਾਂ ਨੂੰ ਦਰਪੇਸ਼ ਚੁਨੌਤੀਆਂ 'ਚੋਂ ਲੰਘਦਿਆਂ ਆਪਣੀ ਅਤੇ ਵਿਦਿਆਰਥੀਆਂ ਦੀ ਮੈਂਟਲ ਹੈਲਥ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ | ਇਨ੍ਹਾਂ ਹੀ ਜ਼ਰੂਰਤਾਂ ਦੇ ਤਹਿਤ ਮੈਂਟਲ ਹੈਲਥ ਐਂਡ ਬੈਲਬੀਂਗ ਵਿਸ਼ੇ 'ਤੇ ਕਰਵਾਈ ਗਈ ਵਰਕਸ਼ਾਪ ਵਿਚ ਕੌਂਸਲਰ ਪੁਨੀਤ ਕੌਰ ਸਿੱਧੂ ਮੁੱਖ ਵਕਤਾ ਵਜੋਂ ਸ਼ਾਮਿਲ ਹੋਏ | ਪੁਨੀਤ ਕੌਰ ਸਿੱਧੂ ਮਾਸਟਰ ਇਨ ਸਾਇਕੋਲੋਜੀ ਪੰਜਾਬੀ ਯੂਨੀਵਰਸਿਟੀ ਸੈਂਟਰ ਫ਼ਾਰ ਐਮਰਜਿੰਗ ਐਂਡ ਇਨੋਵੇਟਿਵ ਟੈਕਨਾਲੋਜੀ ਮੋਹਾਲੀ ਵਿਖੇ ਬਤੌਰ ਕੌਂਸਲਰ ਵਜੋਂ ਕੰਮ ਕਰ ਰਹੇ ਹਨ | ਵਰਕਸ਼ਾਪ ਦੌਰਾਨ ਉਨ੍ਹਾਂ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਦੀ ਕੌਂਸਲਿੰਗ ਕੀਤੀ | ਵੱਖ-ਵੱਖ ਸੈਸ਼ਨਾਂ ਅਤੇ ਤਰੀਕਿਆਂ ਰਾਹੀਂ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਦੀ ਕੌਂਸਲਿੰਗ ਰਾਹੀਂ ਸਮੱਸਿਆਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਉਨ੍ਹਾਂ ਨੂੰ ਇੱਥੋਂ ਦੀਆਂ ਸਮੱਸਿਆਵਾਂ ਬਾਰੇ ਸਾਈਕੋਲੋਜੀਕਲੀ ਹੱਲ ਪੇਸ਼ ਕੀਤੇ, ਜੋ ਕਿ ਸਾਈਕਾਲੋਜੀ ਦੇ ਤੱਥਾਂ 'ਤੇ ਆਧਾਰਿਤ ਸਨ | ਅਧਿਆਪਕਾਂ ਦਾ ਸਵਾਲ-ਜਵਾਬ ਸੈਸ਼ਨ ਵੀ ਕੀਤਾ ਗਿਆ |
ਇਸ ਮੌਕੇ ਟੀਮ ਦੇ ਕੋਆਰਡੀਨੇਟਰ ਡਾ. ਨਵਜੋਤ ਕੌਰ ਨੇ ਦੱਸਿਆ ਕਿ ਇਹ ਪ੍ਰੋਗਰਾਮ ਅਧਿਆਪਕਾਂ ਦੇ ਮੈਂਟਲ ਹੈਲਥ ਅਤੇ ਵੈਲਬੀਂਗ ਤਹਿਤ ਕਰਵਾਇਆ ਗਿਆ ਤਾਂ ਜੋ ਅਜੋਕੇ ਸਮੇਂ ਵਿਚ ਵਿਦਿਆਰਥੀਆਂ ਦੇ ਵਰਤਾਅ ਦੁਆਰਾ ਆਉਂਦੀਆਂ ਚੁਨੌਤੀਆਂ ਨਾਲ ਸਾਵਧਾਨੀ ਅਤੇ ਸਫਲਤਾ ਪੂਰਵਕ ਨਜਿੱਠਿਆ ਜਾ ਸਕੇ | ਡਾ. ਰੂਪ ਕਮਲ ਕੌਰ ਨੇ ਡਾ.ਪਨੀਤ ਕੌਰ ਸਿੱਧੂ ਦਾ ਇੱਥੇ ਪਹੁੰਚਣ 'ਤੇ ਧੰਨਵਾਦ ਕੀਤਾ | ਇਸ ਟੀਮ ਵਿਚ ਡਾ. ਜਤਿੰਦਰ ਸਿੰਘ, ਡਾ. ਸਤਪਾਲ ਸਿੰਘ, ਪ੍ਰੋ. ਅਮਨ ਸ਼ਰਮਾ, ਡਾ. ਸੰਗੀਤ ਮਾਰਕੰਡਾ ਅਤੇ ਸਮੂਹ ਸਟਾਫ਼ ਮੈਂਬਰ ਸ਼ਾਮਿਲ ਸਨ |
ਪਿਛਲੀ ਖ਼ਬਰ ਵਰਲਡ ਯੂਨੀਵਰਸਿਟੀ ਵਿਚ ਬਸੰਤ ਮੇਲਾ 2026 ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਸੰਘੋਲ 'ਚ ਮਹਾਂਸ਼ਿਵਰਾਤਰੀ ਮੌਕੇ 16 ਨੂੰ ਭੰਡਾਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।