19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਸ਼ੀਤਲਾ ਮਾਤਾ ਮੰਦਰ ਖਮਾਣੋਂ ਵਿਖੇ ਸ਼ਿਵਰਾਤਰੀ ਦਾ ਦਿਹਾੜਾ ਮਨਾਇਆ

ਅਜੀਤ ਡੈਸਕ 15-02-2026
ਖਮਾਣੋਂ, 14 ਫਰਵਰੀ (ਜੋਗਿੰਦਰ ਪਾਲ)-ਸ਼ੀਤਲਾ ਮਾਤਾ ਮੰਦਰ ਵਾਰਡ ਨੰਬਰ 9 ਵਿਖੇ ਸ਼ਿਵਰਾਤਰੀ ਦਾ ਦਿਹਾੜਾ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ¢ ਸਵੇਰ ਤੋਂ ਹੀ ਮੰਦਰ ਵਿਚ ਸ਼ਰਧਾਲੂਆਂ ਦੀ ਭੀੜ ਵੇਖਣ ਨੂੰ ਮਿਲੀ ਅਤੇ ਸ਼ਰਧਾਲੂਆਂ ਨੇ ਮੰਦਰਾਂ ਵਿਚ ਜਾ ਕੇ ਮੱਥਾ ਟੇਕਿਆ ਅਤੇ ਸ੍ਰੀ ਰਮਾਇਣ ਜੀ ਦੇ ਪਾਠ ਦੇ ਭੋਗ ਉਪਰੰਤ ਪੰਡਿਤ ਰਾਮੇਸ਼ ਸ਼ੁਕਲਾ ਵਲੋਂ ਹਵਨ ਕਰਵਾਇਆ ਗਿਆ ਅਤੇ ਕੰਜਕ ਪੂਜਾ ਵੀ ਕੀਤੀ ਗਈ¢ ਇਸ ਮੌਕੇ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਭੰਡਾਰਾਂ ਕਰਵਾਇਆ ਗਿਆ, ਜਿਸ ਵਿਚ ਪੂਰੀਆਂ ਛੋਲੇ-ਪੂਰੀਆਂ ਅਤੇ ਖੀਰ ਦੇ ਲੰਗਰ ਅਤੁੱਟ ਵਰਤਦੇ ਰਹੇ¢ ਭਗਵਾਨ ਸ਼ਿਵ ਜੀ ਦੀ ਗੁਣਾ ਦਾ ਗਾਇਣ ਕੀਤਾ ਗਿਆ ਅਤੇ ਇਕੱਤਰ ਔਰਤਾਂ ਨੇ ਮੰਦਰਾਂ ਵਿਚ ਕੀਰਤਨ ਵੀ ਕੀਤਾ¢ ਕਮੇਟੀ ਪ੍ਰਧਾਨ ਰਮੇਸ਼ ਗਾਬਾ ਵਲੋਂ ਸਮੂਹ ਸੰਗਤ ਅਤੇ ਇਲਾਕਾ ਨਿਵਾਸੀਆਂ ਨੂੰ ਸ਼ਿਵਰਾਤਰੀ ਦੇ ਤਿਉਹਾਰ ਦੀ ਵਧਾਈ ਦਿੱਤੀ ਗਈ ਅਤੇ ਪੁੱਜੇ ਵੱਖ-ਵੱਖ ਮੰਦਰਾਂ ਦੇ ਪ੍ਰਧਾਨ, ਮੈਂਬਰਾਂ ਅਤੇ ਹੋਰਨਾਂ ਨੂੰ ਧਾਰਮਿਕ ਤਸਵੀਰਾਂ ਭੇਟ ਕਰਕੇ ਸਨਮਾਨਿਤ ਕੀਤਾ ਗਿਆ¢ ਇਸ ਮੌਕੇ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਡਾ. ਅਮਰਜੀਤ ਸੋਹਲ, ਦੁਰਗਾ ਮੰਦਿਰ ਕਮੇਟੀ ਖਮਾਣੋਂ ਦੇ ਪ੍ਰਧਾਨ ਨਰੇਸ਼ ਗੁਪਤਾ, ਨਰੇਸ਼ ਕੁਮਾਰ ਸ਼ਰਮਾ, ਦਰਸ਼ਨ ਕੁਮਾਰ ਸੋਨੀ, ਜਸਵੰਤ ਸਿੰਘ ਚੜ੍ਹੀ ਪ੍ਰੈੱਸ ਸਕੱਤਰ ਸੀਨੀਅਰ ਸਿਟੀਜ਼ਨ, ਬਲਬੀਰ ਸਿੰਘ ਸਿੱਧੂ, ਭਗਤ ਸੁਰਜੀਤ ਸਿੰਘ, ਦੀਪੂ ਗਾਬਾ, ਸਮਾਜ ਸੇਵਕ ਸੰਜੀਵ ਕਾਲੜਾ, ਰਣਧੀਰ ਸਿੰਘ, ਤਰਸੇਮ ਲਾਲ ਨੰਦਾ, ਗੁਰਮਿੰਦਰ ਸਿੰਘ ਗਰੇਵਾਲ, ਕੌਂਸਲਰ ਗੁਰਿੰਦਰ ਸਿੰਘ ਸੋਨੀ, ਕੌਂਸਲਰ ਬਲਜੀਤ ਕÏਰ ਸਿੱਧੂ, ਸੁਭਾਸ਼ ਚੰਦ ਸੰਘੋਲ, ਜਗਜੀਤ ਕੁਮਾਰ ਵਿੱਕੀ, ਬਿੰਦਰ ਕੁਮਾਰ, ਪਰਵੀਨ ਕੁਮਾਰ ਨੰਦਾ, ਜਸਪਾਲ ਸਿੰਘ ਜੱਸੀ, ਬੂਟਾ ਸਿੰਘ, ਪਿ੍ੰਸ ਪਨੇਜਾ, ਸੰਦੀਪ ਠਾਕਰ, ਰਵਿੰਦਰ ਕੈਂਥ, ਵਿੱਕੀ ਪਪਨੇਜਾ, ਭਗਤ ਜਸਮੇਲ ਸਿੰਘ ਪੱਪੀ ਤੋਂ ਇਲਾਵਾ ਵੱਡੀ ਗਿਣਤੀ ਇਲਾਕਾ ਅਤੇ ਸ਼ਹਿਰ ਨਿਵਾਸੀ ਹਾਜ਼ਰ ਸਨ¢
ਪਿਛਲੀ ਖ਼ਬਰ ਸੰਤ ਰਾਮਪਾਲ ਦੇ ਬੋਧ ਦਿਵਸ ਸਮਾਗਮ ਲਈ ਤਿਆਰੀਆਂ ਮੁਕੰਮਲ ਅਗਲੀ ਖ਼ਬਰ ਵਰਲਡ ਯੂਨੀਵਰਸਿਟੀ ਵਿਚ ਬਸੰਤ ਮੇਲਾ 2026 ਉਤਸ਼ਾਹ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।