ਮੰਡੀ ਗੋਬਿੰਦਗੜ੍ਹ, 14 ਫਰਵਰੀ (ਇਕਬਾਲਦੀਪ ਸੰਧੂ)-ਪੰਜਾਬ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵਲੋਂ 'ਭਾਰਤ ਵਿਚ ਪ੍ਰਤੀਭੂਤੀਆਂ ਦੀ ਮਾਰਕੀਟ ਨੂੰ ਸਮਝਣਾ' ਭਾਰਤੀ ਵਿੱਤੀ ਬਾਜ਼ਾਰ ਦੀ ਭੂਮਿਕਾ ਅਤੇ ਕਾਰਜਸ਼ੀਲਤਾ ਵਿਸ਼ੇ 'ਤੇ ਇਕ ਗੈੱਸਟ ਲੈਕਚਰ ਦਾ ਆਯੋਜਨ ਕੀਤਾ ਗਿਆ¢ ਇਹ ਗੈੱਸਟ ਲੈਕਚਰ ਬੰਬੇ ਸਟਾਕ ਐਕਸਚੇਂਜ ਲਿਮਟਿਡ ਦੇ ਸਹਿਯੋਗ ਅਤੇ ਗੈੱਸਟ ਲੈਕਚਰ ਪ੍ਰਬੰਧਨ ਵਿਭਾਗ ਦੀ ਮੁਖੀ ਵੰਦਨਾ ਗਰਗ ਦੀ ਨਿਗਰਾਨੀ ਹੇਠ ਆਯੋਜਿਤ ਕੀਤਾ ਗਿਆ¢ ਮੁੱਖ ਬੁਲਾਰੇ ਵਜੋਂ ਸਿੱਖਾ ਜੈਸਵਾਲ ਮੌਜੂਦ ਸਨ¢ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਾਰਤੀ ਵਿੱਤੀ ਬਾਜ਼ਾਰ ਦੇ ਢਾਂਚੇ, ਵੱਖ-ਵੱਖ ਹਿੱਸਿਆਂ ਅਤੇ ਕਾਰਜਸ਼ੀਲਤਾ ਬਾਰੇ ਵਿਸਥਾਰਤ ਜਾਣਕਾਰੀ ਪ੍ਰਦਾਨ ਕੀਤੀ¢ ਉਨ੍ਹਾਂ ਨੇ ਪ੍ਰਾਇਮਰੀ ਤੇ ਸੈਕੰਡਰੀ ਬਾਜ਼ਾਰਾਂ, ਇਕੁਇਟੀ ਅਤੇ ਕਰਜ਼ਾ ਬਾਜ਼ਾਰਾਂ, ਸ਼ੇਅਰ ਵਪਾਰ ਦੀ ਪ੍ਰਕਿਰਿਆ ਅਤੇ ਵੱਖ-ਵੱਖ ਨਿਵੇਸ਼ ਸਾਧਨਾਂ ਨੂੰ ਸਰਲ ਤੇ ਪ੍ਰਭਾਵਸ਼ਾਲੀ ਢੰਗ ਨਾਲ ਸਮਝਾਇਆ¢ ਇਸ ਤੋਂ ਇਲਾਵਾ ਵਿੱਤੀ ਸਾਖਰਤਾ, ਨਿਵੇਸ਼ਕ ਸੁਰੱਖਿਆ ਅਤੇ ਨੈਤਿਕ ਨਿਵੇਸ਼ ਦੀ ਮਹੱਤਤਾ ਨੂੰ ਉਜਾਗਰ ਕੀਤਾ ਗਿਆ¢ ਵਿਦਿਆਰਥੀਆਂ ਨੇ ਸੈਸ਼ਨ ਵਿਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਸਟਾਕ ਮਾਰਕੀਟ ਨਾਲ ਸਬੰਧਿਤ ਆਪਣੇ ਸਵਾਲਾਂ ਦੇ ਜਵਾਬ ਪ੍ਰਾਪਤ ਕੀਤੇ¢ ਅੰਤ ਵਿਚ ਪੀ.ਆਈ.ਐਮ.ਟੀ. ਦੀ ਡਾਇਰੈਕਟਰ ਡਾ. ਬਾਲਾ ਨੇ ਮੁੱਖ ਬੁਲਾਰੇ ਜੈਸਵਾਲ ਅਤੇ ਬੰਬੇ ਸਟਾਕ ਐਕਸਚੇਂਜ ਲਿਮਟਿਡ ਦਾ ਸੰਸਥਾ ਵਿਚ ਉਨ੍ਹਾਂ ਦੇ ਕੀਮਤੀ ਸਮੇਂ ਲਈ ਧੰਨਵਾਦ ਕੀਤਾ¢