ਫ਼ਤਹਿਗੜ੍ਹ ਸਾਹਿਬ, 14 ਫਰਵਰੀ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਉਸ ਵੇਲੇ ਵੱਡਾ ਸਮਰਥਨ ਮਿਲਿਆ ਜਦੋਂ ਬੀੜ ਭਮਾਰਸੀ ਵਿਖੇ ਮੀਟਿੰਗ ਦੌਰਾਨ ਦਲਬਾਰਾ ਸਿੰਘ ਵਿਰਕ ਆਪਣੇ ਸਾਥੀਆਂ ਸਮੇਤ ਪੁਨਰ ਸੁਰਜੀਤ ਜਥੇਬੰਦੀ ਵਿਚ ਸ਼ਾਮਿਲ ਹੋ ਗਏ | ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ, ਜਸਟਿਸ ਨਿਰਮਲ ਸਿੰਘ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਰਣਬੀਰ ਸਿੰਘ ਪੂਨੀਆ, ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਤਰਖਾਣ ਮਾਜਰਾ ਨੇ ਕਿਹਾ ਕਿ ਦਲਬਾਰਾ ਸਿੰਘ ਵਿਰਕ ਇਕ ਇਮਾਨਦਾਰ ਅਕਾਲੀ ਸਫ਼ਾ ਨੂੰ ਪ੍ਰਣਾਏ ਹੋਏ ਸੂਝਵਾਨ ਨੌਜਵਾਨ ਲੀਡਰ ਹਨ, ਜਿਨ੍ਹਾਂ ਦਾ ਇਸ ਖੇਤਰ ਵਿਚ ਚੰਗਾ ਪ੍ਰਭਾਵ ਹੈ | ਇਨ੍ਹਾਂ ਨੂੰ ਪ੍ਰੇਰਨਾ ਦੇ ਕੇ ਸ਼ਾਮਿਲ ਕਰਵਾਉਣ ਵਾਲੇ ਯਾਦਵਿੰਦਰ ਸਿੰਘ ਵਿਰਕ ਵੀ ਮਿਹਨਤੀ ਤੇ ਜੁਝਾਰੂ ਆਗੂ ਹਨ | ਇਸ ਮੌਕੇ ਲੀਡਰਸ਼ਿਪ ਵਲੋਂ ਦਲਬਾਰਾ ਸਿੰਘ ਵਿਰਕ ਨੂੰ ਜ਼ਿਲ੍ਹਾ ਮੀਤ ਪ੍ਰਧਾਨ ਵਜੋਂ ਜ਼ਿੰਮੇਵਾਰੀ ਸੌਂਪਣ ਦਾ ਐਲਾਨ ਵੀ ਕੀਤਾ ਗਿਆ | ਇਸ ਮੌਕੇ ਉਕਤ ਨੇਤਾਵਾਂ ਨੇ 25 ਫਰਵਰੀ ਨੂੰ ਸੰਗਮ ਪੈਲੇਸ ਵਿਚ ਹੋਣ ਵਾਲੀ ਵਿਸ਼ਾਲ ਮੀਟਿੰਗ 'ਚ ਸਮੂਹ ਅਕਾਲੀ ਵਰਕਰਾਂ ਨੂੰ ਪਹੁੰਚਣ ਦੀ ਅਪੀਲ ਕੀਤੀ | ਇਸ ਮੌਕੇ ਭੁਪਿੰਦਰ ਸਿੰਘ, ਹਰਮੇਲ ਸਿੰਘ, ਸੁਰਿੰਦਰ ਸਿੰਘ ਸੁਹਾਗਹੇੜੀ, ਗੁਰਦੇਵ ਸਿੰਘ ਵਿਰਕ, ਬਲਵੀਰ ਸਿੰਘ, ਮਨਿੰਦਰ ਸਿੰਘ, ਅਮਰਜੀਤ ਸਿੰਘ, ਅਵਤਾਰ ਸਿੰਘ, ਦਿਆਲ ਸਿੰਘ, ਤਾਰ ਸਿੰਘ, ਨੈਬ ਸਿੰਘ, ਬਾਣਾ ਸਿੰਘ, ਗੁਰਿੰਦਰ ਸਿੰਘ, ਗੁਰਜੰਟ ਸਿੰਘ ਅਤੇ ਧਨਵੰਤ ਸਿੰਘ ਵੀ ਹਾਜ਼ਰ ਸਨ |