20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਬਾਬਾ ਮਸਤ ਰਾਮ ਦੇ ਨਾਮ 'ਤੇ ਕੀਤੀ ਫੁੱਟਬਾਲ ਕਲੱਬ ਦੀ ਸ਼ੁਰੂਆਤ

ਅਜੀਤ ਡੈਸਕ 21-02-2026
ਖਮਾਣੋਂ, 20 ਫਰਵਰੀ (ਜੋਗਿੰਦਰ ਪਾਲ)-ਪਿੰਡ ਜਟਾਣਾ ਨੀਵਾਂ ਦੇ ਸਮਾਜ ਸੇਵੀ ਤੇ ਫੁੱਟਬਾਲ ਪ੍ਰਮੋਟਰ ਗੁਰਦੀਪ ਸਿੰਘ ਰੌਕੀ ਤੇ ਜਸਕਰਨ ਸਿੰਘ ਘੁਮਾਣ ਫੁੱਟਬਾਲ ਕੋਚ ਵਲੋਂ ਬਾਬਾ ਮਸਤ ਰਾਮ ਦੇ ਨਾਮ 'ਤੇ ਬਾਬਾ ਮਸਤ ਰਾਮ ਯਾਦਗਾਰੀ ਫੁੱਟਬਾਲ ਕਲੱਬ ਦਾ ਗਠਨ ਕੀਤਾ ਗਿਆ | ਫੁੱਟਬਾਲ ਕੋਚ ਜਸਕਰਨ ਸਿੰਘ ਘੁਮਾਣ ਨੇ ਦੱਸਿਆ ਕਿ ਉਨ੍ਹਾਂ ਬਹਾਦਰ ਸਿੰਘ ਫੁੱਟਬਾਲ ਕੋਚ ਪੰਜਾਬੀ ਯੂਨੀਵਰਸਿਟੀ ਪਟਿਆਲਾ, ਜਤਿੰਦਰ ਸਿੰਘ ਜੀਤੂ ਸੀਨੀਅਰ ਫੁੱਟਬਾਲ ਕੋਚ ਭਰਥਲਾ, ਡੇਰਾ ਬਾਬਾ ਮਸਤ ਤੇ ਸ਼ਹੀਦ ਬਾਬਾ ਹਰੀ ਸਿੰਘ ਅਸਥਾਨ ਦੇ ਸਹਿਯੋਗ ਨਾਲ ਫੁੱਟਬਾਲ ਕਲੱਬ ਦਾ ਗਠਨ ਕਰਕੇ ਬਾਬਾ ਮਸਤ ਰਾਮ ਦੇ ਅਸਥਾਨ 'ਤੇ ਫੁੱਟਬਾਲ ਖਿਡਾਰੀਆਂ ਨੂੰ ਕੋਚਿੰਗ ਦੇਣ ਦੀ ਸ਼ੁਰੂਆਤ ਕੀਤੀ ਹੈ | ਉਨ੍ਹਾਂ ਦੱਸਿਆ ਕਿ ਇਸ ਫੁੱਟਬਾਲ ਕਲੱਬ 'ਚ ਅੰਡਰ-14 ਤੇ ਅੰਡਰ-17 ਦੇ ਕੁੱਲ 25 ਫੁੱਟਬਾਲ ਖਿਡਾਰੀਆਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ | ਇਸ ਮੌਕੇ ਬਾਬਾ ਮਸਤ ਰਾਮ ਦੇ ਨਾਮ 'ਤੇ ਫੁੱਟਬਾਲ ਖਿਡਾਰੀਆਂ ਲਈ ਐਨ.ਆਰ.ਆਈ. ਮੇਵਾ ਸਿੰਘ ਅਤੇ ਸਮਾਜ ਸੇਵੀ ਰਜਿੰਦਰ ਸਿੰਘ ਕਾਲਾ ਵਲੋਂ ਟੀ- ਸ਼ਰਟ ਵੀ ਜਾਰੀ ਕੀਤੀ ਗਈ, ਜਿਸ ਨੂੰ ਸਾਰੇ ਖਿਡਾਰੀ ਪਹਿਨ ਕੇ ਖੇਡ ਸਕਣਗੇ | ਇਸ ਮੌਕੇ ਮਨਜੀਤ ਕੌਰ, ਸੈਕਟਰੀ ਕੁਲਦੀਪ ਸਿੰਘ, ਦਰਸ਼ਨ ਸਿੰਘ, ਕਾਲਾ ਜੱਟੂ ਮਨਸੂਰਪੁਰ, ਜਸਵੀਰ ਸਿੰਘ ਸੀ.ਓ., ਕਾਲਾ ਬਾਠ ਤੇ ਉੱਘੇ ਕਬੱਡੀ ਕਮੈਂਟਰ ਹਰਜੀਤ ਸਿੰਘ ਲੱਲ ਕਲਾਂ, ਰਾਜਵੀਰ ਸਿੰਘ ਆਦਿ ਤੋਂ ਇਲਾਵਾ ਹੋਰ ਖੇਡ ਪ੍ਰੇਮੀ ਹਾਜ਼ਰ ਸਨ |
ਪਿਛਲੀ ਖ਼ਬਰ ਜੋਗੀਪੁਰ ਫੁੱਟਬਾਲ ਟੀਮ ਨੇ ਸਟੇਟ ਪੱਧਰ 'ਤੇ ਚਾਂਦੀ ਤਗਮਾ ਜਿੱਤ ਕੇ ਪਿੰਡ ਦਾ ਨਾਮ ਕੀਤਾ ਰੌਸ਼ਨ ਅਗਲੀ ਖ਼ਬਰ ਐੱਸ.ਸੀ. ਵਿੰਗ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਜੀ.ਪੀ. ਨੇ ਵਾਰਡ ਨੰ. 23 ਦੇ ਨਿਵਾਸੀਆਂ ਨਾਲ ਕੀਤੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।