18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਬੀ.ਡੀ.ਪੀ.ਓ. ਦਫ਼ਤਰ ਬਸੀ ਪਠਾਣਾਂ ਵਿਖੇ ਔਰਤਾਂ ਦੇ ਅਧਿਕਾਰਾਂ ਤੇ ਸੁਰੱਖਿਆ ਲਈ ਜਾਗਰੂਕਤਾ ਸੈਮੀਨਾਰ ਕਰਵਾਇਆ

ਅਜੀਤ ਡੈਸਕ 21-02-2026
ਬਸੀ ਪਠਾਣਾਂ, 20 ਫਰਵਰੀ (ਐਚ.ਐਸ.ਗੌਤਮ)-ਔਰਤਾਂ ਦੀ ਸੁਰੱਖਿਆ, ਆਤਮ-ਸਮਰਥਨ ਅਤੇ ਨਿਆਂ ਤੱਕ ਪਹੁੰਚ ਨੂੰ ਯਕੀਨੀ ਬਣਾਉਣ ਲਈ ਇਕ ਮਹੱਤਵਪੂਰਨ ਭਾਗ ਲੈਂਦਿਆਂ, ਸਖੀ ਵਨ ਸਟਾਪ ਸੈਂਟਰ ਵਲੋਂ ਦਫ਼ਤਰ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਬਸੀ ਪਠਾਣਾਂ ਵਿਚ ਇਕ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਕਰਵਾਇਆ | ਸਮਾਗਮ ਵਿਚ ਬਲਾਕ ਬਸੀ ਪਠਾਣਾ ਦੇ ਪੰਚਾਇਤ ਮੈਂਬਰ, ਅਧਿਆਪਕ, ਆਂਗਣਵਾੜੀ ਵਰਕਰ, ਆਸ਼ਾ ਵਰਕਰ, ਸੈੱਲਫ਼ ਹੈਲਪ ਗਰੁੱਪ ਦੇ ਮੈਂਬਰਾਂ ਨੂੰ ਕਾਨੂੰਨੀ ਅਧਿਕਾਰਾਂ ਅਤੇ ਸਖੀ ਵਨ ਸਟਾਪ ਸੈਂਟਰ ਵਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਜਾਣਕਾਰੀ ਦਿੱਤੀ ਗਈ | ਜ਼ਿਲ੍ਹਾ ਪ੍ਰੋਗਰਾਮ ਅਫਸਰ ਅਨੂਰਤਨ ਕੌਰ ਨੇ ਦੱਸਿਆ ਕਿ ਸਖੀ ਵਨ ਸਟਾਪ ਸੈਂਟਰ, ਜੋ ਕਿ ਭਾਰਤ ਸਰਕਾਰ ਦੇ ਇਸਤਰੀ ਅਤੇ ਬਾਲ ਵਿਕਾਸ ਮੰਤਰਾਲੇ ਅਧੀਨ ਚੱਲ ਰਿਹਾ ਹੈ, ਹਿੰਸਾ ਪੀੜਤ ਅÏਰਤਾਂ ਲਈ ਇਕ ਅਜਿਹਾ ਕੇਂਦਰ ਹੈ, ਜਿੱਥੇ ਉਨ੍ਹਾਂ ਨੂੰ ਇਕ ਹੀ ਥਾਂ ਤੇ ਤੁਰੰਤ, ਮੁਫ਼ਤ ਅਤੇ ਜ਼ਰੂਰੀ ਸੇਵਾਵਾਂ ਉਪਲਬਧ ਕਰਵਾਈਆਂ ਜਾਂਦੀਆਂ ਹਨ, ਇਨ੍ਹਾਂ ਸੇਵਾਵਾਂ ਵਿਚ ਪੁਲਿਸ ਸਹਾਇਤਾ ਦੀ ਤਤਕਾਲ ਉਪਲਬਧਤਾ, ਡਾਕਟਰੀ ਜਾਂਚ ਅਤੇ ਉਚਿੱਤ ਇਲਾਜ, ਸਾਇਕੋ ਸ਼ੋਸ਼ਲ ਸਪੋਰਟ, ਕਾਨੂੰਨੀ ਸਲਾਹ ਅਤੇ ਮੁਫ਼ਤ ਕਾਨੂੰਨੀ ਸਹਾਇਤਾ, ਅਸਥਾਈ ਆਵਾਸ ਸਹੂਲਤ (ਵੱਧ ਤੋਂ ਵੱਧ 10 ਦਿਨ) ਮੁਹੱਈਆ ਕਰਵਾਈ ਜਾਂਦੀ ਹੈ | ਇਸ ਮੌਕੇ ਸੈਮੀਨਾਰ ਦੌਰਾਨ ਸਖੀ ਸੈਂਟਰ ਦੀ ਇੰਚਾਰਜ ਰਜਨੀ ਬਾਲਾ ਨੇ ਨਾ ਸਿਰਫ਼ ਕੇਂਦਰ ਦੀ ਭੂਮਿਕਾ ਬਾਰੇ ਦੱਸਿਆ, ਸਗੋਂ ਉਨ੍ਹਾਂ ਨਾਲ ਹਿੰਸਾ ਦੀਆਂ ਕਿਸਮਾਂ, ਰਿਪੋਰਟ ਕਰਨ ਦੇ ਤਰੀਕਿਆਂ ਅਤੇ ਕਾਨੂੰਨੀ ਹੱਕਾਂ ਬਾਰੇ ਵੀ ਚਰਚਾ ਕੀਤੀ | ਇਸ ਮੌਕੇ ਪੋਕਸੋ ਐਕਟ ਅਤੇ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਨਵੇਂ 'ਹਿਫ਼ਾਜ਼ਤ' ਪ੍ਰੋਜੈਕਟ ਬਾਰੇ ਵੀ ਜਾਣੂ ਕਰਵਾਇਆ ਗਿਆ |
ਪਿਛਲੀ ਖ਼ਬਰ ਅੱਜ ਪਿੰਡ ਹਵਾਰਾ ਵਿਖੇ ਹੋਣ ਵਾਲੇ ਚੜ੍ਹਦੀਕਲਾ ਸਮਾਗਮ ਦੀਆਂ ਤਿਆਰੀਆਂ ਮੁਕੰਮਲ-ਪੰਜੋਲੀ ਅਗਲੀ ਖ਼ਬਰ ਮਾਤਾ ਗੁਜਰੀ ਕਾਲਜ ਦੇ ਬਾਇਓਟੈਕਨੋਲੋਜੀ ਵਿਭਾਗ ਵਲੋਂ ਵਿਸ਼ੇਸ਼ ਵਰਕਸ਼ਾਪ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।