15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਸ਼ੀਸ਼ ਮਹਿਲ 'ਚ ਝੂਲਾ ਡਿਗਦੇ ਡਿਗਦੇ ਬਚਿਆ, ਨੁਕਸਾਨ ਹੋਣ ਤੋਂ ਬਚਿਆ

ਪਟਿਆਲਾ ਦੇ ਸ਼ੀਸ਼ ਮਹਿਲ 'ਚ ਟੇਢੇ ਹੋਏ ਝੂਲੇ ਦਾ ਦਿ੍ਸ਼ | ਅਜੀਤ ਤਸਵੀਰਾਂ <br/> 23-02-2026
ਪਟਿਆਲਾ, 22 ਫਰਵਰੀ (ਮਨਦੀਪ ਸਿੰਘ ਖਰੌੜ)-ਸਥਾਨਕ ਸ਼ੀਸ਼ ਮਹਿਲ 'ਚ ਚੱਲ ਰਹੇ ਕਰਾਫ਼ਟ ਮੇਲੇ ਦੌਰਾਨ ਇਕ ਝੂਲਾ ਉਸ ਸਮੇਂ ਡਿਕਡੋਲੇ ਖਾਣ ਲੱਗ ਪਿਆ ਜਿਸ ਕਰ ਕੇ ਡਰ ਦੇ ਮਾਰੇ ਦੋ ਵਿਅਕਤੀਆਂ ਨੇ ਚੱਲਦੇ ਝੂਲੇ 'ਚੋਂ ਛਾਲ ਮਾਰ ਦਿੱਤੀ | ਇਸ ਸੰਬੰਧੀ ਝੂਲੇ ਵਾਲਿਆਂ ਨੇ ਮੀਡੀਆ ਨੂੰ ਦੱਸਿਆ ਕਿ ਇਹ ਝੂਲਾ ਟਾਇਰਾਂ ਦੇ ਸਹਾਰੇ ਖੜ੍ਹਾ ਹੁੰਦਾ ਹੈ ਟਾਇਰਾਂ 'ਚ ਹਵਾ ਘੱਟ ਹੋਣ ਕਾਰਨ ਇਸ ਦਾ ਸੰਤੁਲਨ ਵਿਗੜ ਗਿਆ, ਸੰਤੁਲਨ ਵਿਗੜਨ ਕਾਰਨ ਝੂਲੇ 'ਚ ਬੈਠੇ ਵਿਅਕਤੀ ਡਰ ਗਏ | ਇਸ ਡਰ ਕਾਰਨ ਦੋ ਵਿਅਕਤੀਆਂ ਵਲੋਂ ਛਾਲ ਮਾਰ ਦਿੱਤੀ ਗਈ | ਪਰ ਹਾਲੇ ਤਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਛਾਲ ਮਾਰਨ ਦੇ ਅਸਲ ਕਾਰਨ ਕੀ ਸੀ ਕਿ ਜਾਂ ਝੂਲਾ ਟੇਢਾ ਹੋ ਗਿਆ ਸੀ ਜਾਂ ਝੂਲਾ ਡਿਕਡੋਲੇ ਖਾ ਰਿਹਾ ਸੀ | ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸਰਕਾਰੀ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਜਿਨ੍ਹਾਂ ਨੇ ਮੌਕੇ 'ਤੇ ਜਾ ਕੇ ਤਕਨੀਕੀ ਢੰਗ ਨਾਲ ਸਾਰਾ ਮੁਆਇਨਾ ਕੀਤਾ ਤੇ ਸਾਰੀ ਮੁਰੰਮਤ ਪੂਰੀ ਹੋਣ ਤੋਂ ਬਾਅਦ ਹੀ ਇਹ ਸਾਰੇ ਝੂਲੇ ਦੁਬਾਰਾ ਸ਼ੁਰੂ ਕਰਨ ਨੂੰ ਕਿਹਾ ਗਿਆ | ਇਸ ਸੰਬੰਧੀ ਪ੍ਰਸ਼ਾਸਨਿਕ ਅਧਿਕਾਰੀ ਇਕ ਔਰਤ ਨੇ ਮੀਡੀਆ ਨੂੰ ਦੱਸਿਆ ਕਿ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਪ੍ਰਸ਼ਾਸਨ ਪੂਰੀ ਮੁਸਤੈਦੀ ਨਾਲ ਕੰਮ ਕਰ ਰਿਹਾ ਹੈ | ਦੂਜੇ ਪਾਸੇ ਮੌਕੇ 'ਤੇ ਮੌਜੂਦ ਵਿਅਕਤੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵਲੋਂ ਪਹਿਲਾਂ ਕਿਉਂ ਨਹੀਂ ਸਾਰੇ ਪੁਖ਼ਤਾ ਪ੍ਰਬੰਧ ਕੀਤੇ ਗਏ | ਜਿਹੜੀ ਤਕਨੀਕੀ ਟੀਮ ਉਨ੍ਹਾਂ ਦੀ ਹੁਣ ਮੌਕੇ 'ਤੇ ਆਈ ਹੈ ਉਸ ਨੇ ਪਹਿਲਾਂ ਝੂਲਿਆਂ ਦੀ ਹਵਾ ਤੇ ਹੋਰ ਚੀਜ਼ਾਂ ਕਿਉਂ ਨਹੀਂ ਚੈੱਕ ਕੀਤੀਆਂ | ਜੇਕਰ ਇਸ ਦੌਰਾਨ ਕੋਈ ਅਣਸੁਖਾਵੀਂ ਘਟਨਾ ਵਾਪਰ ਜਾਂਦੀ ਤਾਂ ਉਸ ਦਾ ਕੌਣ ਜ਼ਿੰਮੇਵਾਰ ਹੁੰਦਾ? ਕਿਉਂਕਿ ਇੱਥੇ ਵੱਡੀ ਗਿਣਤੀ 'ਚ ਵਿਅਕਤੀ ਆ ਰਹੇ ਹਨ ਤੇ ਇੱਥੇ ਕਾਫ਼ੀ ਵੱਡਾ ਨੁਕਸਾਨ ਹੋ ਸਕਦਾ ਸੀ | ਇਹ ਸਾਰੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਖ਼ਾਮੀ ਹੈ ਕਿਉਂਕਿ ਮਨੁੱਖੀ ਜਾਨਾਂ ਤੋਂ ਉੱਪਰ ਕੁਝ ਵੀ ਨਹੀਂ |
ਦੂਜੇ ਪਾਸੇ ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੇਲੇ ਨੂੰ ਪੁਖ਼ਤਾ ਢੰਗ ਨਾਲ ਚਲਾਉਣ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ ਜੇਕਰ ਕਿਸੇ ਕਾਰਨ ਝੂਲਿਆਂ 'ਚ ਤਕਨੀਕੀ ਖ਼ਾਮੀ ਆ ਜਾਂਦੀ ਹੈ ਤਾਂ ਇਸ ਵਿਚ ਉਨ੍ਹਾਂ ਦਾ ਕੀ ਕਸੂਰ ਹੈ |
ਪਿਛਲੀ ਖ਼ਬਰ ਪ੍ਰਵਾਸੀ ਭਾਰਤੀ ਦੇ ਆਰਗੈਨਿਕ ਖੇਤੀ ਲਈ ਸ਼ੁਰੂ ਕੀਤੇ ਹੰਜਰਾ ਫਾਰਮ ਹਾਊਸ ਦਾ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਕੀਤਾ... ਅਗਲੀ ਖ਼ਬਰ ਪ੍ਰਵਾਸੀ ਭਾਰਤੀ ਦੇ ਆਰਗੈਨਿਕ ਖੇਤੀ ਲਈ ਸ਼ੁਰੂ ਕੀਤੇ ਹੰਜਰਾ ਫਾਰਮ ਹਾਊਸ ਦਾ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਕੀਤਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।