20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਰੈਲੀਆਂ ਦਾ ਇਕੱਠ ਦੱਸ ਰਿਹਾ ਹੈ ਕਿ ਸਾਰਾ ਪੰਜਾਬ ਸੁਖਬੀਰ ਸਿੰਘ ਬਾਦਲ ਨਾਲ-ਦਰਬਾਰਾ ਸਿੰਘ ਗੁਰੂ

ਦਰਬਾਰਾ ਸਿੰਘ ਗੁਰੂ 10 ਅਪ੍ਰੈਲ ਦੀ ਰੈਲੀ ਸੰਬੰਧੀ ਵੱਖ-ਵੱਖ ਪਿੰਡਾਂ 'ਚ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਕਰਨ ਮੌਕੇ ਦਿਖਾਈ ਦਿੰਦੇ ਹੋਏ | ਅਜੀਤ ਤਸਵੀਰਾਂ <br/> 02-03-2026
ਖਮਾਣੋਂ, 1 ਮਾਰਚ (ਮਨਮੋਹਣ ਸਿੰਘ ਕਲੇਰ)-ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਕੀਤੀਆਂ ਜਾ ਰਹੀਆਂ ਪੰਜਾਬ ਬਚਾਓ ਰੈਲੀਆਂ 'ਚ ਪੰਜਾਬ ਦੀ ਜਨਤਾ ਦੀ ਭਰਪੂਰ ਹਾਜ਼ਰੀ ਦਰਸਾਉਂਦੀ ਹੈ ਕਿ ਸਮੁੱਚਾ ਪੰਜਾਬ ਸੁਖਬੀਰ ਸਿੰਘ ਬਾਦਲ ਨਾਲ ਹੈ | ਇਸ ਲਈ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਪਾਰਟੀ ਇਨ੍ਹਾਂ ਦੀ ਅਗਵਾਈ 'ਚ ਵੱਡੀ ਜਿੱਤ ਪ੍ਰਾਪਤ ਕਰਕੇ ਅਕਾਲੀ ਦਲ ਦੀ ਸਰਕਾਰ ਬਣਾਏਗੀ ਅਤੇ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਬਣਨਗੇ | ਇਹ ਸ਼ਬਦ ਹਲਕਾ ਬਸੀ ਪਠਾਣਾਂ ਦੇ ਇੰਚਾਰਜ ਦਰਬਾਰਾ ਸਿੰਘ ਗੁਰੂ ਮੈਂਬਰ ਵਰਕਿੰਗ ਅਤੇ ਕੋਰ ਕਮੇਟੀ ਨੇ ਵੱਖ-ਵੱਖ ਪਿੰਡਾਂ 'ਚ ਹਲਕਾ ਬਸੀ ਪਠਾਣਾਂ ਦੀ 10 ਅਪੈ੍ਰਲ ਨੰੂ ਹੋਣ ਵਾਲੀ ਰੈਲੀ ਸਬੰਧੀ ਵਰਕਰਾਂ ਨਾਲ ਮੀਟਿੰਗਾਂ ਕਰਨ ਮੌਕੇ ਕੀਤਾ | ਇਸ ਮੌਕੇ ਸ. ਗੁਰੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਵੀ ਚੋਣਾਂ 'ਚ ਵਾਅਦਾ ਕੀਤਾ ਉਹ ਨਿਭਾਇਆ ਹੈ ਜਿਸ 'ਚ ਆਟਾ ਦਾਲ ਸਕੀਮ, ਸ਼ਗਨ ਸਕੀਮ, ਕਿਸਾਨਾਂ ਨੂੰ ਮੁਫ਼ਤ ਬਿਜਲੀ ਤੋਂ ਇਲਾਵਾ ਹੋਰ ਅਨੇਕਾਂ ਸਕੀਮਾਂ ਹਨ | ਜਦੋਂਕਿ ਮੌਜੂਦਾ ਸਰਕਾਰ ਨੇ ਕੋਈ ਇਕ ਵੀ ਵਾਅਦਾ ਨਹੀਂ ਨਿਭਾਇਆ ਗਿਆ | ਇਸੇ ਤਰ੍ਹਾਂ ਜੋ ਵੀ ਵਾਅਦੇ ਸੁਖਬੀਰ ਸਿੰਘ ਬਾਦਲ ਵਲੋਂ ਜਨਤਾ ਨਾਲ ਇਨ੍ਹਾਂ ਰੈਲੀਆਂ ਦੌਰਾਨ ਕੀਤੇ ਜਾਣਗੇ ਉਨ੍ਹਾਂ ਨੂੰ ਇੰਨ ਬਿੰਨ ਪੂਰਾ ਕੀਤਾ ਜਾਵੇਗਾ | ਉਨ੍ਹਾਂ ਅੱਜ ਪਿੰਡ ਬਿਲਾਸਪੁਰ, ਕਾਲੇਵਾਲ, ਮੋਹਣ ਮਾਜਰਾ, ਬਾਠਾਂ ਖ਼ੁਰਦ, ਰਾਣਵਾਂ, ਨੰਗਲਾਂ, ਮੀਰਪੁਰ ਅਤੇ ਸੈਦਪੁਰਾ ਆਦਿ 'ਚ ਭਰਵੀਆਂ ਵਰਕਰ ਮੀਟਿੰਗਾਂ ਕੀਤੀਆਂ |
ਇਸ ਮੌਕੇ ਕੁਲਵਿੰਦਰ ਸਿੰਘ ਬਿਲਾਸਪੁਰ ਸਰਕਲ ਪ੍ਰਧਾਨ ਦਿਹਾਤੀ, ਪਰਦੀਪ ਸਿੰਘ ਰਾਣਵਾਂ ਪ੍ਰਧਾਨ ਯੂਥ ਵਿੰਗ, ਰਾਜੀਵ ਅਹੂਜਾ ਮੀਤ ਪ੍ਰਧਾਨ, ਗੁਰਮੀਤ ਸਿੰਘ ਨਾਨੋਵਾਲ ਸਰਕਲ ਪ੍ਰਧਾਨ, ਹਰਚੰਦ ਸਿੰਘ ਸਰਕਲ ਪ੍ਰਧਾਨ, ਪਰਮੀਤ ਸਿੰਘ ਸਰਪੰਚ ਕਾਲੇਵਾਲ ਨਿਰਮਲ ਸਿੰਘ, ਵਰਿੰਦਰ ਸਿੰਘ, ਅਮਰਜੀਤ ਸਿੰਘ, ਬਲਵਿੰਦਰ ਸਿੰਘ ਬਿੰਦੀ ਸਰਕਲ ਪ੍ਰਧਾਨ, ਜਗਦੇਵ ਸਿੰਘ, ਰਛਪਾਲ ਸਿੰਘ, ਨਿਰਮਲ ਸਿੰਘ, ਅਵਤਾਰ ਸਿੰਘ, ਦਵਿੰਦਰ ਸਿੰਘ ਮੋਹਣ ਮਾਜਰਾ, ਹਰਪ੍ਰੀਤ ਸਿੰਘ, ਗੁਰਚਰਨ ਸਿੰਘ ਬਾਠਾਂ, ਜਗਦੇਵ ਸਿੰਘ ਸਾਬਕਾ ਸਰਪੰਚ, ਹਰਭਿੰਦਰ ਸਿੰਘ ਰਾਏ, ਜਗਜੀਤ ਸਿੰਘ ਜੱਗੀ, ਹਰਕਰਨ
ਪਿਛਲੀ ਖ਼ਬਰ ਰੈਲੀਆਂ ਦਾ ਇਕੱਠ ਦੱਸ ਰਿਹਾ ਹੈ ਕਿ ਸਾਰਾ ਪੰਜਾਬ ਸੁਖਬੀਰ ਸਿੰਘ ਬਾਦਲ ਨਾਲ-ਦਰਬਾਰਾ ਸਿੰਘ ਗੁਰੂ ਅਗਲੀ ਖ਼ਬਰ 40 ਰੋਜ਼ਾ ਸਾਲਾਨਾ ਪਵਿੱਤਰ ਚਰਨ ਛੋਹ ਗੁਰਮਤਿ ਸਮਾਗਮ ਦੇ 7ਵੇਂ ਦਿਨ ਜਸਪ੍ਰੀਤ ਸਿੰਘ ਦੇ ਜਥੇ ਨੇ ਲਵਾਈ ਹਾਜ਼ਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।