04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਭਾਰਤ ਵਿਕਾਸ ਪ੍ਰੀਸ਼ਦ ਅਮਲੋਹ ਦੇ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਹੋਈ ਚੋਣ

ਅਜੀਤ ਡੈਸਕ 04-03-2026
ਅਮਲੋਹ, 3 ਮਾਰਚ (ਕੇਵਲ ਸਿੰਘ)-ਭਾਰਤ ਵਿਕਾਸ ਪ੍ਰੀਸ਼ਦ ਬ੍ਰਾਂਚ ਅਮਲੋਹ ਦੀ ਮੀਟਿੰਗ ਦੌਰਾਨ ਪੰਜਾਬ ਈਸਟ ਵਲੋਂ ਵਿਸ਼ੇਸ਼ ਤੌਰ 'ਤੇ ਲਲਿਤ ਸ਼ਰਮਾ ਨੂੰ ਚੋਣ ਅਬਜ਼ਰਵਰ ਨਿਯੁਕਤ ਕੀਤਾ ਗਿਆ | ਉਨ੍ਹਾਂ ਦੀ ਅਗਵਾਈ ਹੇਠ ਸਰਬਸੰਮਤੀ ਨਾਲ ਨਵੀਂ ਟੀਮ ਦੀ ਚੋਣ ਕੀਤੀ ਗਈ | ਜਿਸ ਵਿਚ ਬਿ੍ਜ ਭੂਸ਼ਣ ਗਰਗ ਨੂੰ ਪ੍ਰਧਾਨ, ਜਰਨੈਲ ਸਿੰਘ ਸਹੋਤਾ ਨੂੰ ਸੈਕਟਰੀ ਅਤੇ ਮੁਹੰਮਦ ਸ਼ਮੀਰ ਨੂੰ ਖਜਾਨਚੀ ਚੁਣਿਆ ਗਿਆ | ਇਸ ਮੌਕੇ ਸ਼ਰਮਾ ਨੇ ਕਿਹਾ ਕਿ ਭਾਰਤ ਵਿਕਾਸ ਪ੍ਰੀਸ਼ਦ ਦੀਆਂ ਬ੍ਰਾਂਚਾਂ ਪੂਰੇ ਦੇਸ਼ ਵਿਚ ਸਰਗਰਮ ਹਨ ਅਤੇ ਸਮਾਜ ਸੇਵਾ ਦੇ ਕੰਮਾਂ ਵਿਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਪ੍ਰੀਸ਼ਦ ਵਿਚ ਚੋਣਾਂ ਦੀ ਬਜਾਏ ਸਹਿਮਤੀ ਨਾਲ ਚੋਣ ਪ੍ਰਕਿਰਿਆ ਪੂਰੀ ਕੀਤੀ ਜਾਂਦੀ ਹੈ | ਸਹੋਤਾ ਨੇ ਬੀਤੇ ਸਾਲ ਦੌਰਾਨ ਅਮਲੋਹ ਬ੍ਰਾਂਚ ਵਲੋਂ ਕੀਤੀਆਂ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ ਅਤੇ ਭਰੋਸਾ ਦਿਵਾਇਆ ਕਿ ਭਵਿੱਖ ਵਿਚ ਵੀ ਸਮਾਜ ਸੇਵਾ ਦੇ ਕੰਮ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਜਾਰੀ ਰਹਿਣਗੇ | ਦੱਸਣਯੋਗ ਹੈ ਕਿ ਬਿ੍ਜ ਭੂਸ਼ਣ ਗਰਗ ਪ੍ਰਧਾਨ ਅਤੇ ਮੁਹੰਮਦ ਸ਼ਮੀਰ ਖਜਾਨਚੀ ਵਜੋਂ ਲਗਾਤਾਰ ਤੀਜੀ ਵਾਰ ਚੁਣੇ ਗਏ ਹਨ | ਗਰਗ ਨੇ ਸਭ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਾਰੇ ਹਾਊਸ ਦੇ ਵਿਸ਼ਵਾਸ 'ਤੇ ਖਰੇ ਉੱਤਰਨਗੇ | ਇਸ ਮੌਕੇ ਚੇਅਰਮੈਨ ਬਲਵਿੰਦਰ ਸਿੰਘ ਘਟੌੜਾ, ਡਾ. ਰਾਮ ਸਰੂਪ, ਅਨਿਲ ਗੋਇਲ, ਸ਼ਿਵ ਗਰਗ, ਅਸ਼ੋਕ ਮਿੱਤਲ, ਦਰਸ਼ਨ ਸਿੰਘ ਬੱਬੀ, ਬਲਜਿੰਦਰ ਸਿੰਘ ਰਾਜਪੂਤ, ਜਸਵੰਤ ਸਿੰਘ ਗੋਲਡ, ਦੀਪਕ ਗੋਇਲ, ਪਵਨ ਜਿੰਦਲ, ਰਾਜੀਵ ਹੈਪੀ, ਡਾ. ਅਸ਼ੋਕ ਗੋਇਲ, ਨੀਰਜ ਕਰਕਰਾ, ਕੁਲਜਿੰਦਰ ਸਿੰਘ ਨਰਵਾਲ, ਗੁਰਚਰਨ ਸਿੰਘ ਸੈਂਟੀ, ਜੋਗਿੰਦਰ ਸਿੰਘ ਨਰੂਲਾ, ਰਾਜ ਕੁਮਾਰ ਵਰਮਾ, ਸਵਿੰਦਰ ਮਿੱਤਲ, ਸੋਨੀ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਮੀਟਿੰਗ ਅਗਲੀ ਖ਼ਬਰ ਸ਼੍ਰੀ ਖਾਟੂ ਸਿਆਮ ਮੰਦਰ ਕਮੇਟੀ ਵਲੋਂ ਨਾਭਾ 'ਚ ਕਰਵਾਇਆ ਧਾਰਮਿਕ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।