21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਬਜ਼ੁਰਗ ਔਰਤ ਦੇ ਕੰਨਾਂ 'ਚੋਂ ਸੋਨੇ ਦੀਆਂ ਵਾਲੀਆਂ ਝਪਟੀਆਂ

ਜ਼ਖਮੀ ਹੋਈ ਬਜ਼ੁਰਗ ਔਰਤ | <br/> 08-03-2026
ਸੰਘੋਲ, 7 ਮਾਰਚ (ਪਰਮਵੀਰ ਸਿੰਘ ਧਨੋਆ)-ਕਸਬਾ ਸੰਘੋਲ 'ਚ ਬੀਤੀ ਰਾਤ ਬਜ਼ੁਰਗ ਔਰਤ ਦੇ ਕੰਨਾਂ 'ਚੋਂ ਅਗਿਆਤ ਵਲੋਂ ਸੋਨੇ ਦੀਆਂ ਵਾਲੀਆਂ ਝਪਟ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸੰਘੋਲ ਪਿੰਡ ਦੀ ਨਿਵਾਸੀ ਸਸ਼ੀਬਾਲਾ ਨਾਂਅ ਦੀ ਬਜ਼ੁਰਗ ਔਰਤ ਆਪਣੇ ਘਰੋਂ ਡੇਅਰੀ ਤੋਂ ਦੁੱਧ ਲੈਣ ਲਈ ਜਾ ਰਹੀ ਸੀ ਕਿ ਪਿੰਡ ਦੀ ਗਲੀ 'ਚ ਮੋਟਰਸਾਈਕਲ 'ਤੇ ਸਵਾਰ ਨੌਜਵਾਨ ਬਜ਼ੁਰਗ ਔਰਤ ਦੇ ਕੰਨਾਂ 'ਚ ਪਾਈਆਂ ਸੋਨੇ ਦੀਆਂ ਵਾਲੀਆਂ ਝਪਟ ਕੇ ਫ਼ਰਾਰ ਹੋ ਗਏ | ਪੀੜਤ ਦੇ ਪਰਿਵਾਰ ਵਲੋਂ ਘਟਨਾਕ੍ਰਮ ਦੀ ਸੂਚਨਾ ਸਬੰਧਿਤ ਚੌਂਕੀ ਪੁਲਿਸ ਨੂੰ ਦੇ ਦਿੱਤੀ ਗਈ ਹੈ | ਦੱਸਿਆ ਜ ਰਿਹਾ ਹੈ ਕਿ ਇਸ ਮੌਕੇ ਬਜ਼ੁਰਗ ਔਰਤ ਦੇ ਦੋਵੇਂ ਕੰਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਅਤੇ ਪਰਿਵਾਰ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲੈ ਕੇ ਗਿਆ | ਮਾਮਲੇ 'ਚ ਸੰਪਰਕ ਕਰਨ 'ਤੇ ਪੁਲਿਸ ਨੇ ਦੱਸਿਆ ਕਿ ਸੀ.ਸੀ.ਟੀ.ਵੀ. ਕੈਮਰਿਆਂ ਦੀ ਪੜਤਾਲ ਕੀਤੀ ਜਾ ਰਹੀ ਹੈ |
ਪੁਲਿਸ ਦੀ ਕਾਰਜਪ੍ਰਣਾਲੀ ਢਿੱਲੀ
ਇੱਥੇ ਇਹ ਦੱਸਣਯੋਗ ਹੈ ਕਿ ਬੀਤੇ ਕੁਝ ਦਿਨਾਂ 'ਚ ਖੇਤਰ 'ਚ ਵਾਲੀਆਂ ਝਪਟਣ ਦੀ ਇਹ ਲਗਾਤਾਰ ਤੀਜੀ ਘਟਨਾ ਸਾਹਮਣੇ ਆਈ ਹੈ | ਪਹਿਲਾਂ ਮਾਮਲਾ ਪਿੰਡ ਕਾਲੇਵਾਲ ਤੋਂ ਸਾਹਮਣੇ ਆਇਆ, ਦੂਜੀ ਘਟਨਾ ਨੇੜਲੇ ਪਿੰਡ ਖੰਟ ਵਿਖੇ ਵਾਪਰੀ ਅਤੇ ਹੁਣ ਸੰਘੋਲ ਵਿਖੇ ਵਾਲੀਆਂ ਝਪਟਣ ਦਾ ਨਵਾਂ ਮਾਮਲਾ ਸਾਹਮਣੇ ਆ ਚੁੱਕਾ ਹੈ | ਉਕਤ ਘਟਨਾਵਾਂ ਤੋਂ ਇਲਾਵਾ ਬੀਤੇ ਸਮੇਂ ਅਜਿਹੇ ਕਈ ਮਾਮਲੇ ਚਰਚਾ 'ਚ ਰਹੇ ਹਨ | ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਮਾਮਲਿਆਂ ਨੂੰ ਹੱਲ ਕਰਨ 'ਚ ਪੁਲਿਸ ਨਾਕਾਮ ਸਾਬਤ ਹੋਈ ਹੈ | ਅਜਿਹੇ 'ਚ ਔਰਤਾਂ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ | ਲਗਪਗ ਹਰ ਘਟਨਾ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋਈ ਹੈ, ਇਸ ਦੇ ਬਾਵਜੂਦ ਝਪਟਮਾਰ ਬੇਖ਼ੌਫ ਹੋ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ | ਬਹੁਤੇ ਮਾਮਲਿਆਂ 'ਚ ਪੁਲਿਸ ਦੋਸ਼ੀਆਂ ਨੂੰ ਕਾਬੂ ਕਰਨ 'ਚ ਨਾਕਾਮ ਸਾਬਤ ਹੋਈ ਹੈ |
ਪਿਛਲੀ ਖ਼ਬਰ ਸੰਸਦ ਮੈਂਬਰ ਡਾ. ਅਮਰ ਸਿੰਘ ਨਾਲ ਅਮਨ ਲਾਡਪੁਰ ਨੇ ਕੀਤੀ ਮੁਲਾਕਾਤ ਅਗਲੀ ਖ਼ਬਰ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦਾ ਜਥਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।