22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਖਮਾਣੋਂ ਤਹਿਸੀਲ 'ਚ ਕੋਰਟ ਫ਼ੀਸ ਅਸ਼ਟਾਮ ਪੇਪਰ ਤੇ ਰਸੀਦੀ ਟਿਕਟਾਂ ਨਾ ਮਿਲਣ ਕਰਕੇ ਲੋਕ ਹੋਏ ਖੱਜਲ ਖ਼ੁਆਰ

ਅਜੀਤ ਡੈਸਕ 08-03-2026
ਖਮਾਣੋਂ, 7 ਮਾਰਚ (ਜੋਗਿੰਦਰ ਪਾਲ)-ਖਮਾਣੋਂ ਦੀ ਤਹਿਸੀਲ 'ਚ ਪਿਛਲੇ 6 ਮਹੀਨਿਆਂ ਤੋਂ ਮੈਰਿਜ ਰਜਿਸਟਰਡ ਕਰਨ ਵੇਲੇ ਵਰਤੇ ਜਾਣ ਵਾਲੇ ਕੋਰਟ ਫ਼ੀਸ ਵਾਲੇ ਅਸ਼ਟਾਮ ਅਤੇ ਰਸੀਦੀ ਟਿਕਟਾਂ ਪਿਛਲੇ ਛੇ ਮਹੀਨੇ ਤੋਂ ਨਾ ਮਿਲਣ ਕਰਕੇ ਸਥਾਨਕ ਲੋਕ ਵੱਡੀਆਂ ਖੱਜਲ ਖ਼ੁਆਰੀਆਂ ਦਾ ਸਾਹਮਣਾ ਕਰ ਰਹੇ ਹਨ | ਇਸ ਸੰਬੰਧੀ ਸੁਖਦੇਵ ਸਿੰਘ ਗੱਗੜ੍ਹਵਾਲ, ਪਰਮਿੰਦਰ ਸਿੰਘ ਨਾਨੋਵਾਲ, ਗੁਰਜੀਤ ਸਿੰਘ ਮਾਵੀ, ਨਿਰਮਲ ਦਾਸ ਤੇ ਹੋਰਨਾਂ ਲੋਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਛੇ ਮਹੀਨੇ ਤੋਂ ਖਮਾਣੋਂ ਅੰਦਰ ਮੈਰਿਜ ਰਜਿਸਟਰਡ ਕਰਨ ਵੇਲੇ ਵਰਤੇ ਜਾਣ ਵਾਲੇ ਕੋਰਟ ਫ਼ੀਸ ਦੇ ਅਸ਼ਟਾਮ ਤੇ ਰਸੀਦੀ ਟਿਕਟਾਂ ਦੀ ਭਾਰੀ ਕਮੀ ਚੱਲ ਰਹੀ ਹੈ | ਉਨ੍ਹਾਂ ਦੱਸਿਆ ਕਿ ਹੋਰਨਾਂ ਤਹਿਸੀਲਾਂ ਵਿਚ ਉਕਤ ਕੋਰਟ ਫ਼ੀਸ ਅਸ਼ਟਾਮ ਤੇ ਰਸੀਦੀ ਟਿਕਟਾਂ ਧੜਾ ਧੜ ਵਿਕ ਰਹੀਆਂ ਹਨ, ਜਦੋਂਕਿ ਖਮਾਣੋਂ 'ਚ ਪਿਛਲੇ ਛੇ ਮਹੀਨੇ ਤੋਂ ਲੋਕ ਖੱਜਲ ਖ਼ੁਆਰੀਆਂ ਦਾ ਸਾਹਮਣਾ ਕਰ ਰਹੇ ਹਨ | ਗੱਗੜਵਾਲ ਨੇ ਕਿਹਾ ਕਿ ਜਾਂ ਤਾਂ ਸਰਕਾਰ ਮੈਰਿਜ ਰਜਿਸਟਰਡ ਨੂੰ ਆਸਾਨ ਕਰਨ ਲਈ ਕੋਰਟ ਫ਼ੀਸ ਅਸ਼ਟਾਮ ਪੇਪਰਾਂ ਨੂੰ ਆਨਲਾਈਨ ਕਰ ਦੇਵੇ ਨਹੀਂ ਤਾਂ ਅਸ਼ਟਾਮ ਤੇ ਰਸੀਦੀ ਟਿਕਟਾਂ ਦੀ ਕੋਈ ਕਿੱਲਤ ਨਹੀਂ ਆਉਣੀ ਚਾਹੀਦੀ ਤਾਂ ਜੋ ਲੋਕ ਖੱਜਲ ਖ਼ੁਆਰ ਨਾ ਹੋ
ਪਿਛਲੀ ਖ਼ਬਰ ਉਦਯੋਗਪਤੀ ਤੇ ਸਮਾਜ ਸੇਵਕ ਲਾਇਨ ਸਵਰਨਜੀਤ ਸਿੰਘ ਬਗਲੀ ਨੂੰ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਮੀਟਿੰਗਾਂ ਦਾ ਸਿਲਸਿਲਾ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।