30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

587 ਅੰਕ ਪ੍ਰਾਪਤ ਕਰਕੇ ਅੰਸ਼ੂ ਕੁਮਾਰੀ ਨੇ ਅੱਠਵੀਂ ਜਮਾਤ ਦੀ ਮੈਰਿਟ ਵਿਚ ਬਣਾਇਆ ਸਥਾਨ

ਅਜੀਤ ਡੈਸਕ 12-04-2026
ਅਮਲੋਹ, 11 ਅਪ੍ਰੈਲ (ਕੇਵਲ ਸਿੰਘ)-ਪੀ.ਐਮ. ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਮਲੋਹ ਵਿਖੇ ਅੱਠਵੀਂ ਜਮਾਤ ਵਿਚ ਮੈਰਿਟ ਵਿਚ ਆਈ ਵਿਦਿਆਰਥਣ ਅੰਸ਼ੂ ਕੁਮਾਰੀ ਪੁੱਤਰੀ ਸ਼ੰਭੂ ਯਾਦਵ ਦਾ ਪਿ੍ੰਸੀਪਲ ਡਾ. ਆਰ.ਕੇ. ਸ਼ਰਮਾ ਅਤੇ ਸਕੂਲ ਇੰਚਾਰਜ ਪ੍ਰੇਮ ਲਤਾ ਵਲੋਂ ਸਨਮਾਨ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਲੈਕਚਰਾਰ ਕੁਲਦੀਪ ਸਿੰਘ ਫ਼ਤਹਿਪੁਰ ਨੇ ਦੱਸਿਆ ਕਿ ਅੰਸ਼ੂ ਕੁਮਾਰੀ ਨੇ 600 'ਚੋਂ 587 ਅੰਕ ਪ੍ਰਾਪਤ ਕਰਕੇ ਮੈਰਿਟ ਸੂਚੀ ਵਿਚ ਆਪਣਾ ਨਾਮ ਦਰਜ ਕਰਵਾਇਆ ਹੈ | ਸਕੂਲ ਵਲੋਂ ਵਿਦਿਆਰਥਣ ਨੂੰ 5100 ਰੁਪਏ ਮਾਣ ਸਤਿਕਾਰ ਵਜੋਂ ਦਿੱਤੇ ਗਏ ਅਤੇ ਅੱਠਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ | ਇਸ ਮੌਕੇ ਪਿ੍ੰਸੀਪਲ ਡਾ. ਸ਼ਰਮਾ ਨੇ ਐਲਾਨ ਕੀਤਾ ਕਿ ਭਵਿੱਖ ਵਿਚ ਹਰ ਮੈਰਿਟ ਸੂਚੀ ਵਿਚ ਆਉਣ ਵਾਲੇ ਵਿਦਿਆਰਥੀ ਨੂੰ 5100 ਰੁਪਏ ਦਿੱਤੇ ਜਾਣਗੇ | ਐਸ.ਐਮ.ਸੀ. ਕਮੇਟੀ ਦੇ ਚੇਅਰਮੈਨ ਕੁਲਦੀਪ ਕੁਮਾਰ ਦੀਪਾ ਨੇ ਵੀ ਵਿਦਿਆਰਥਣ ਨੂੰ ਵਧਾਈ ਦਿੱਤੀ | ਸਕੂਲ ਪ੍ਰਬੰਧ ਵਲੋਂ ਵਿਦਿਆਰਥਣ ਦੀ ਬਾਰ੍ਹਵੀਂ ਜਮਾਤ ਤੱਕ ਪੜ੍ਹਾਈ ਦਾ ਸਾਰਾ ਖ਼ਰਚ ਚੁੱਕਣ ਦਾ ਐਲਾਨ ਵੀ ਕੀਤਾ ਗਿਆ | ਇਸ ਸਮੇਂ ਹੋਰਨਾਂ ਤੋਂ ਇਲਾਵਾ ਲੈਕਚਰਾਰ ਕੁਲਦੀਪ ਸਿੰਘ ਫ਼ਤਹਿਪੁਰ, ਲੈਕ. ਬਲਜੀਤ ਸਿੰਘ, ਕੁਲਦੀਪ ਕੌਰ, ਗੌਰਵ ਸ਼ਰਮਾ, ਕੁਲਬੀਰ ਸਿੰਘ ਮੀਆਂਪੁਰ, ਦੀਪਿਕਾ, ਸੁਖਵਿੰਦਰ ਕੌਰ ਘੁਟੀਂਡ, ਅਮਨਦੀਪ ਕੌਰ, ਕਵਿਤਾ, ਅਨੂ, ਅਵਤਾਰ ਸਿੰਘ, ਮਨਦੀਪ ਕੌਰ ਬੈਨੀਪਾਲ ਅਤੇ ਮੋਨਿਕਾ ਰਾਣੀ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦੇ ਬਿਆਨ ਨੂੰ ਲੈ ਕੇ ਪਾਰਟੀ ਵਿਚ ਮਚਿਆ ਬਵਾਲ ਅਗਲੀ ਖ਼ਬਰ ਪੰਜਾਬੀ ਸਾਹਿਤ ਸਭਾ ਅਮਲੋਹ ਦੀ ਮਹੀਨਾਵਾਰ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।