30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਸ਼੍ਰੋਮਣੀ ਅਕਾਲੀ ਦਲ ਨੇ ਐਸ.ਸੀ. ਸਮਾਜ ਨੂੰ ਰੱਖਿਆ ਹਮੇਸ਼ਾ ਮੂਹਰਲੀਆਂ ਸਫ਼ਾਂ 'ਚ-ਡਾ. ਅਰਜੁਨ ਸਿੰਘ

ਅਜੀਤ ਡੈਸਕ 12-04-2026
ਅਮਲੋਹ, 11 ਅਪ੍ਰੈਲ (ਹਰਪ੍ਰੀਤ ਸਿੰਘ ਗਿੱਲ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਐਸ.ਸੀ. ਵਿੰਗ ਦੇ ਕੌਮੀ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਸਿਫ਼ਾਰਸ਼ 'ਤੇ ਅੱਜ ਹਲਕੇ ਦੇ ਐਸ.ਸੀ. ਵਿੰਗ ਦੇ 9 ਸਰਕਲ ਪ੍ਰਧਾਨ, 13 ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, 18 ਜ਼ਿਲ੍ਹਾ ਮੀਤ ਪ੍ਰਧਾਨ ਅਤੇ 11 ਜ਼ਿਲ੍ਹਾ ਜਥੇਬੰਧਕ ਸਕੱਤਰਾਂ ਦਾ ਐਲਾਨ ਕੀਤਾ ਗਿਆ | ਪਾਰਟੀ ਦਫ਼ਤਰ ਅਮਲੋਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਡਾ. ਅਰਜੁਨ ਸਿੰਘ ਨੇ ਕਿਹਾ ਕਿ ਜਦੋਂ ਵੀ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਬਣੀਆਂ, ਉਦੋਂ ਹੀ ਐਸ.ਸੀ. ਭਾਈਚਾਰੇ ਲਈ ਵੱਡੀਆਂ ਸਹੂਲਤਾਂ ਦਿੱਤੀਆਂ ਗਈਆਂ | ਜਿਸ ਸਦਕਾ ਅੱਜ ਸਮੁੱਚਾ ਭਾਈਚਾਰਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਤੱਤਪਰ ਹੈ | ਉਨ੍ਹਾਂ ਨੇ ਸਮੂਹ ਐਸ.ਸੀ. ਭਾਈਚਾਰੇ ਨੂੰ 2027 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਦੀ ਅਪੀਲ ਵੀ ਕੀਤੀ | ਅੱਜ ਹਲਕਾ ਅਮਲੋਹ ਦੇ ਜਿਨ੍ਹਾਂ ਆਗੂਆਂ ਨੂੰ ਐਸ.ਸੀ. ਵਿੰਗ ਦੇ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਉਨ੍ਹਾਂ ਵਿਚ ਬਲਤੇਜ ਸਿੰਘ ਸਾਬਕਾ ਕੌਂਸਲਰ ਨੂੰ ਸ਼ਹਿਰੀ ਪ੍ਰਧਾਨ ਅਮਲੋਹ, ਗਿਆਨ ਸਿੰਘ ਬੈਣਾ ਨੂੰ ਸਰਕਲ ਪ੍ਰਧਾਨ ਦਿਹਾਤੀ, ਜਗਤਾਰ ਸਿੰਘ ਜੱਗੀ ਬੁੱਗਾ ਨੂੰ ਸਰਕਲ ਪ੍ਰਧਾਨ ਬੁੱਗਾ ਦਿਹਾਤੀ, ਗੁਰਵਿੰਦਰ ਸਿੰਘ ਸਰਕਲ ਪ੍ਰਧਾਨ ਸਲਾਣਾ ਦਿਹਾਤੀ, ਚਰਨਜੀਤ ਚੰਨਾ ਸਰਕਲ ਪ੍ਰਧਾਨ ਗੁਰੂ ਕੀ ਨਗਰੀ ਸ਼ਹਿਰੀ (1) ਮੰਡੀ ਗੋਬਿੰਦਗੜ੍ਹ, ਰਾਮ ਸਿੰਘ ਜੇ.ਈ. ਸਰਕਲ ਪ੍ਰਧਾਨ ਸੰਤ ਨਗਰ ਸ਼ਹਿਰੀ (2) ਮੰਡੀ ਗੋਬਿੰਦਗੜ੍ਹ, ਹਰਜੀਤ ਸਿੰਘ ਤਿਰਲੋਕਪੁਰੀ ਨੂੰ ਸਰਕਲ ਪ੍ਰਧਾਨ ਅਜਨਾਲੀ ਸ਼ਹਿਰੀ (3) ਮੰਡੀ ਗੋਬਿੰਦਗੜ੍ਹ, ਗੁਰਸੇਵਕ ਸਿੰਘ ਕੁੱਕੀ ਤੂਰਾਂ ਨੂੰ ਸਰਕਲ ਪ੍ਰਧਾਨ ਮੰਡੀ ਗੋਬਿੰਦਗੜ੍ਹ ਦਿਹਾਤੀ ਤੇ ਸੁਖਬੀਰ ਸਿੰਘ ਸਾਬਕਾ ਸਰਪੰਚ ਡਡਹੇੜੀ ਨੂੰ ਸਰਕਲ ਪ੍ਰਧਾਨ ਡਡਹੇੜੀ ਦਿਹਾਤੀ ਐਲਾਨ ਕੀਤਾ ਗਿਆ | ਜ਼ਿਲ੍ਹਾ ਜਥੇਬੰਦੀ ਵਿਚ ਗੁਰਮੇਲ ਸਿੰਘ ਅਮਲੋਹ ਨੂੰ ਜ਼ਿਲ੍ਹਾ ਸਕੱਤਰ ਜਨਰਲ ਨਿਯੁਕਤ ਕੀਤਾ ਗਿਆ | ਇਸ ਤੋਂ ਇਲਾਵਾ ਕਰਮਜੀਤ ਸਿੰਘ ਕਾਨੂੰਗੋ, ਜਸਪਾਲ ਸਿੰਘ ਫ਼ਤਹਿਗੜ੍ਹ ਨਿਊਆਂ, ਦਰਬਾਰਾ ਸਿੰਘ ਸਲਾਣਾ, ਨਰਿੰਦਰਪਾਲ ਸਿੰਘ ਅਲਾਦਾਦਪੁਰ, ਸਿਕੰਦਰ ਸਿੰਘ ਮੋਤੀ, ਸੰਤ ਸਿੰਘ ਲੱਲੋ, ਮੋਹਨ ਸਿੰਘ ਖਾਲਸਾ, ਪਾਲ ਸਿੰਘ ਖੁੰਮਣਾ, ਡਾ. ਰੁਘਬੀਰ ਸਿੰਘ ਕੁੰਭੜਾ, ਹਰਅਵਤਾਰ ਸਿੰਘ ਸਲਾਣਾ, ਨਾਹਰ ਸਿੰਘ ਕਲਾਲਮਾਜਰਾ, ਸੁਦਾਗਰ ਸਿੰਘ ਦੀਵਾ ਤੇ ਦਰਸ਼ਨ ਸਿੰਘ ਹਿੰਮਤਗੜ੍ਹ ਨੂੰ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਦਾਰਾ ਸਿੰਘ ਸੌਂਟੀ, ਰਵਿੰਦਰ ਸਿੰਘ ਬੌਬੀ ਲੱਲੋ, ਜਰਨੈਲ ਸਿੰਘ ਸਲਾਣਾ, ਦਾਸ ਸਿੰਘ ਭਾਂਬਰੀ, ਸੁਖਦੇਵ ਸਿੰਘ ਰਾਏਪੁਰ ਅਰਾਈਆ, ਹਰਮੇਸ਼ ਸਿੰਘ ਭੱਦਲਥੂਹਾ, ਪ੍ਰਗਟ ਸਿੰਘ ਮਾਜਰੀ ਅਰਾਈਆ, ਹਰਮੇਸ਼ ਸਿੰਘ ਭਾਂਬਰੀ, ਮੇਹਰ ਸਿੰਘ ਭੱਦਲਥੂਹਾ, ਸੂਬੇਦਾਰ ਤੇਜਵੰਤ ਸਿੰਘ ਭੱਦਲਥੂਹਾ, ਅਵਤਾਰ ਸਿੰਘ ਸਾਬਕਾ ਸਰਪੰਚ ਭੱਟੋ, ਮਲਕੀਤ ਸਿੰਘ ਸਾਬਕਾ ਸਰਪੰਚ ਰੁੜਕੀ, ਜੀਤੀ ਸਲਾਣਾ, ਸ਼ਿੰਗਾਰਾ ਸਿੰਘ ਮਹਿਮੂਦਪੁਰ, ਨਾਜ਼ਰ ਸਿੰਘ ਕਲਾਲਮਾਜਰਾ, ਕਰਤਾਰ ਸਿੰਘ ਫ਼ਤਹਿਗੜ੍ਹ ਨਿਊਆਂ, ਮਹਿੰਦਰ ਸਿੰਘ ਖਨਿਆਣ, ਹਰਤੇਜਪਾਲ ਸਿੰਘ ਅੰਬੇਮਾਜਰਾ ਨੂੰ ਜ਼ਿਲ੍ਹਾ ਮੀਤ ਪ੍ਰਧਾਨ, ਨਿਰਮਲ ਸਿੰਘ ਸਾਬਕਾ ਸਰਪੰਚ ਧਰਮਗੜ੍ਹ, ਸੱਜਣ ਸਿੰਘ ਅੰਨ੍ਹੀਆਂ, ਹਰਨੇਕ ਸਿੰਘ ਕਾਕਾ ਭਗਵਾਨਪੁਰਾ, ਰਣਜੀਤ ਸਿੰਘ ਲੱਖੀ ਨੂਰਪੁਰਾ, ਕੁਲਵੰਤ ਸਿੰਘ ਦਨਘੇੜੀ, ਬਲਜੀਤ ਸਿੰਘ ਬਰੌਂਗਾ, ਸੁਖਵਿੰਦਰ ਸਿੰਘ ਸੁੱਖੀ ਸਲਾਣੀ, ਪ੍ਰਦੀਪ ਸਿੰਘ ਬਰੌਂਗਾ, ਬੂਟਾ ਸਿੰਘ ਬਦੀਨਪੁਰ, ਪ੍ਰਗਟ ਸਿੰਘ ਤਿਰਲੋਕਪੁਰੀ ਅਤੇ ਕਰਨੈਲ ਸਿੰਘ ਤੂਰਾਂ ਨੂੰ ਜ਼ਿਲ੍ਹਾ ਜਥੇਬੰਦਕ ਸਕੱਤਰ ਐਲਾਨਿਆ ਗਿਆ |
ਪਿਛਲੀ ਖ਼ਬਰ ਦਾਣਾ ਮੰਡੀ ਖਮਾਣੋਂ ਵਿਖੇ ਕਣਕ ਦੀ ਖ਼ਰੀਦ ਨਾ ਹੋਣ ਕਾਰਨ ਕਿਸਾਨ ਪ੍ਰੇਸ਼ਾਨ ਅਗਲੀ ਖ਼ਬਰ ਮੰਡੀਆਂ ਵਿਚ ਪ੍ਰਬੰਧਾਂ ਦੀ ਕਮੀ ਅਤੇ ਖ਼ਰੀਦ ਵਿਚ ਦੇਰੀ ਬਰਦਾਸ਼ਤਯੋਗ ਨਹੀਂ-ਨਾਗਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।