30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਪੰਜਾਬੀ ਸਾਹਿਤ ਸਭਾ ਅਮਲੋਹ ਦੀ ਮਹੀਨਾਵਾਰ ਮੀਟਿੰਗ ਹੋਈ

ਅਜੀਤ ਡੈਸਕ 12-04-2026
ਅਮਲੋਹ, 11 ਅਪ੍ਰੈਲ (ਕੇਵਲ ਸਿੰਘ)-ਪੰਜਾਬੀ ਸਾਹਿਤ ਸਭਾ ਅਮਲੋਹ ਦੀ ਮਹੀਨਾਵਾਰ ਮੀਟਿੰਗ ਇੱਥੇ ਪਿ੍ੰਸੀਪਲ ਪੁਸ਼ਵਿੰਦਰ ਰਾਣਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਸੇਵਾਮੁਕਤ ਹੌਲਦਾਰ ਆਰਮੀ ਸੁੱਖਵਿੰਦਰ ਸਿੰਘ ਵੜੈਚਾਂ ਦੀ ਬੇਵਕਤੀ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਨ ਉਪਰੰਤ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ | ਇਸ ਉਪਰੰਤ ਪ੍ਰਸਿੱਧ ਗਾਇਕ ਤੇ ਗੀਤਕਾਰ ਰਾਮ ਸਿੰਘ ਅਲਬੇਲਾ ਦਾ ਉਨ੍ਹਾਂ ਨੂੰ ਕੌਮੀ ਪੁਰਸਕਾਰ ਮਿਲਣ 'ਤੇ ਸਭਾ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਰਚਨਾਵਾਂ ਦੇ ਦੌਰ ਵਿਚ ਮੇਹਰ ਸਿੰਘ ਰਾਈਏਵਾਲ, ਭੁਪਿੰਦਰ ਭੂਰੀ, ਹਰੀ ਭੱਦਲਥੂਹਾ, ਲਖਵਿੰਦਰ ਪਹੇੜੀ, ਪ੍ਰਗਟ ਚੰਨ, ਰਾਮ ਸਿੰਘ ਅਲਬੇਲਾ, ਉਪਕਾਰ ਦਿਆਲਪੁਰੀ ਅਤੇ ਬਲਬੀਰ ਮੁੱਲਾਂਪੁਰੀ ਨੇ ਆਪੋ ਆਪਣੇ ਗੀਤ ਪੇਸ਼ ਕੀਤੇ ਅਤੇ ਅਵਤਾਰ ਬੰਟੀ, ਗੁਰਪ੍ਰੀਤ ਵੜੈਚ ਅਤੇ ਪੁਸਵਿੰਦਰ ਰਾਣਾ ਨੇ ਆਪਣੀਆਂ ਨਜ਼ਮਾਂ ਪੇਸ਼ ਕੀਤੀਆਂ | ਅੰਤ ਵਿਚ ਜ਼ੋਰਾ ਸਿੰਘ ਗਰੇਵਾਲ ਨੇ ਲੇਖ ਲਾਲਚ ਤੇ ਸਾਵਧਾਨ ਪੜ੍ਹ ਕੇ ਸੁਣਾਇਆ ਅਤੇ ਸਾਰਿਆਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ 587 ਅੰਕ ਪ੍ਰਾਪਤ ਕਰਕੇ ਅੰਸ਼ੂ ਕੁਮਾਰੀ ਨੇ ਅੱਠਵੀਂ ਜਮਾਤ ਦੀ ਮੈਰਿਟ ਵਿਚ ਬਣਾਇਆ ਸਥਾਨ ਅਗਲੀ ਖ਼ਬਰ ਦਾਣਾ ਮੰਡੀ ਖਮਾਣੋਂ ਵਿਖੇ ਕਣਕ ਦੀ ਖ਼ਰੀਦ ਨਾ ਹੋਣ ਕਾਰਨ ਕਿਸਾਨ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।