30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਸਨਾਤਨ ਧਰਮ ਸਭਾ ਵਲੋਂ ਗਊਸ਼ਾਲਾ ਅਤੇ ਸ਼ੀਤਲਾ ਮਾਤਾ ਮੰਦਿਰ ਨੂੰ ਦਿੱਤੀ ਵਿੱਤੀ ਸਹਾਇਤਾ

ਅਜੀਤ ਡੈਸਕ 12-04-2026
ਅਮਲੋਹ, 11 ਅਪ੍ਰੈਲ (ਕੇਵਲ ਸਿੰਘ)-ਸ੍ਰੀ ਸ਼ੀਤਲਾ ਮਾਤਾ ਮੰਦਿਰ ਅਮਲੋਹ ਵਿਖੇ ਸਨਾਤਨ ਧਰਮ ਸਭਾ ਵਲੋਂ ਧਾਰਮਿਕ ਤੇ ਸਮਾਜਿਕ ਸੇਵਾ ਦੇ ਤਹਿਤ ਦੋ ਸੰਸਥਾਵਾਂ ਨੂੰ ਮਾਲੀ ਸਹਾਇਤਾ ਪ੍ਰਦਾਨ ਕੀਤੀ ਗਈ | ਇਸ ਮੌਕੇ ਸਭਾ ਦੇ ਸਕੱਤਰ ਸੁਰਿੰਦਰ ਜਿੰਦਲ, ਮੈਂਬਰ ਰਾਜਪਾਲ ਗਰਗ ਅਤੇ ਐਡਵੋਕੇਟ ਨਵੀਨ ਵਰਮਾ ਨੇ ਸ੍ਰੀ ਸ਼ੀਤਲਾ ਮਾਤਾ ਵੈੱਲਫੇਅਰ ਟਰੱਸਟ ਦੇ ਚੇਅਰਮੈਨ ਵਿਨੇ ਪੁਰੀ ਨੂੰ 21 ਹਜ਼ਾਰ ਰੁਪਏ ਦਾ ਚੈੱਕ ਭੇਟ ਕੀਤਾ | ਇਸ ਦੇ ਨਾਲ ਹੀ ਸ੍ਰੀ ਸੰਗਮੇਸਵਰ ਗਊਸ਼ਾਲਾ ਦੇ ਪ੍ਰਧਾਨ ਸ਼ਿਵ ਕੁਮਾਰ ਗਰਗ ਅਤੇ ਭੂਸ਼ਨ ਸੂਦ ਨੂੰ ਗਊ ਮਾਤਾ ਲਈ ਤੂੜੀ ਦੀ ਸੇਵਾ ਵਾਸਤੇ 31 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਦਿੱਤੀ | ਦੋਵੇਂ ਸੰਸਥਾਵਾਂ ਦੇ ਪ੍ਰਬੰਧਕਾਂ ਨੇ ਸਨਾਤਨ ਧਰਮ ਸਭਾ ਵਲੋਂ ਸਨਾਤਨ ਧਰਮ ਦੇ ਪ੍ਰਚਾਰ ਤੇ ਸਮਾਜਿਕ ਸੇਵਾ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸਰਾਹਨਾ ਕੀਤੀ | ਇਸ ਮੌਕੇ ਸੰਗਤਾਂ ਨੂੰ ਗਊ ਮਾਤਾ ਦੀ ਸੇਵਾ ਲਈ ਤੂੜੀ ਵਿਚ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ ਗਈ |
ਪਿਛਲੀ ਖ਼ਬਰ ਮੰਡੀਆਂ ਵਿਚ ਪ੍ਰਬੰਧਾਂ ਦੀ ਕਮੀ ਅਤੇ ਖ਼ਰੀਦ ਵਿਚ ਦੇਰੀ ਬਰਦਾਸ਼ਤਯੋਗ ਨਹੀਂ-ਨਾਗਰਾ ਅਗਲੀ ਖ਼ਬਰ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦੇ ਬਿਆਨ ਨੂੰ ਲੈ ਕੇ ਪਾਰਟੀ ਵਿਚ ਮਚਿਆ ਬਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।