31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਗੈਸ ਰੀਫਿਲਿੰਗ ਦੌਰਾਨ ਲਾਪਰਵਾਹੀ ਕਾਰਨ ਵੱਡਾ ਹਾਦਸਾ, 6 ਵਿਅਕਤੀ ਬੁਰੀ ਤਰ੍ਹਾਂ ਝੁਲਸੇ

ਅਜੀਤ ਡੈਸਕ 12-04-2026
ਮੰਡੀ ਗੋਬਿੰਦਗੜ੍ਹ, 11 ਅਪ੍ਰੈਲ (ਰਾਜੇਸ਼ ਸ਼ਰਮਾ)-ਸਥਾਨਕ ਭਾਦਲਾ ਸਾਈਡ ਵਿਖੇ ਗੈਸ ਰੀਫਿਲਿੰਗ ਦੌਰਾਨ ਲਾਪਰਵਾਹੀ ਕਾਰਨ ਇਕ ਭਿਆਨਕ ਹਾਦਸਾ ਵਾਪਰ ਗਿਆ, ਜਿਸ ਵਿਚ 6 ਨੌਜਵਾਨ ਬੁਰੀ ਤਰ੍ਹਾਂ ਨਾਲ ਝੁਲਸ ਗਏ | ਸਾਰੇ ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਸਥਾਨਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ | ਜ਼ਖਮੀਆਂ ਦੀ ਪਛਾਣ ਗੋਲੂ (20), ਇਮਰਾਨ (18), ਸੁਨੀਲ ਕੁਮਾਰ (25), ਵਿਸ਼ਾਲ (18), ਬਬਲੂ (18) ਅਤੇ ਵਾਰਿਸ (17 ਸਾਲ) ਵਜੋਂ ਹੋਈ ਹੈ | ਮਿਲੀ ਜਾਣਕਾਰੀ ਅਨੁਸਾਰ ਇਹ ਨੌਜਵਾਨ ਵੱਡੇ ਸਿਲੰਡਰ ਤੋਂ ਛੋਟੇ ਸਿਲੰਡਰ ਵਿਚ ਗੈਸ ਪਲਟ ਰਹੇ ਸਨ |
ਇਸ ਦੌਰਾਨ ਗੈਸ ਲੀਕ ਹੋ ਕੇ ਬੰਦ ਕਮਰੇ ਵਿਚ ਫੈਲ ਗਈ | ਕਮਰੇ ਵਿਚ ਹਵਾ ਦੀ ਆਵਾਜਾਈ ਨਾ ਹੋਣ ਕਰਕੇ ਗੈਸ ਹੇਠਾਂ ਇਕੱਠੀ ਹੋ ਗਈ ਅਤੇ ਪੂਰੇ ਕਮਰੇ ਨੂੰ ਆਪਣੇ ਘੇਰੇ ਵਿਚ ਲੈ ਲਿਆ | ਜਿਵੇਂ ਹੀ ਇਕ ਵਿਅਕਤੀ ਨੇ ਰੋਟੀ ਬਣਾਉਣ ਲਈ ਮਾਚਸ ਜਲਾਈ ਤੇ ਗੈਸ ਨੇ ਅੱਗ ਫੜ ਲਈ ਅਤੇ ਇਹ ਹਾਦਸਾ ਵਾਪਰ ਗਿਆ | ਘਟਨਾ ਸਬੰਧੀ ਜ਼ਖ਼ਮੀ ਵਿਅਕਤੀ ਸੁਨੀਲ ਨੇ ਦੱਸਿਆ ਕਿ ਉਹ ਵੱਡੇ ਸਿਲੰਡਰ ਤੋਂ ਛੋਟੇ ਸਿਲੰਡਰ ਵਿਚ ਗੈਸ ਭਰ ਰਹੇ ਸਨ | ਇਸ ਦੌਰਾਨ ਗੈਸ ਹੌਲੀ-ਹੌਲੀ ਲੀਕ ਹੋ ਕੇ ਕਮਰੇ ਵਿਚ ਫੈਲ ਗਈ | ਕਮਰਾ ਬੰਦ ਹੋਣ ਕਾਰਨ ਗੈਸ ਹੇਠਾਂ ਇਕੱਠੀ ਹੋ ਗਈ ਅਤੇ ਪੂਰੇ ਕਮਰੇ ਵਿਚ ਫੈਲ ਗਈ | ਉਸ ਦੇ ਦੱਸਣ ਮੁਤਾਬਿਕ ਕਰੀਬ ਇਕ ਤੋਂ ਡੇਢ ਘੰਟੇ ਬਾਅਦ ਉਨ੍ਹਾਂ ਨੇ ਸਮਝਿਆ ਕਿ ਗੈਸ ਕਮਰੇ 'ਚੋਂ ਨਿਕਲ ਚੁੱਕੀ ਹੋਵੇਗੀ | ਇਸ ਤੋਂ ਬਾਅਦ ਜਦੋਂ ਇਕ ਸਾਥੀ ਨੇ ਰੋਟੀ ਬਣਾਉਣ ਲਈ ਮਾਚਸ ਜਲਾਈ ਤਾਂ ਕਮਰੇ ਵਿਚ ਮੌਜੂਦ ਗੈਸ ਨੇ ਤੁਰੰਤ ਅੱਗ ਫੜ ਲਈ, ਜਿਸ ਨਾਲ ਜ਼ੋਰਦਾਰ ਅੱਗ ਲੱਗ ਗਈ | ਹਾਦਸੇ ਦੌਰਾਨ ਸਿਲੰਡਰ ਨਾ ਤਾਂ ਫਟਿਆ ਅਤੇ ਨਾ ਹੀ ਉਸ ਵਿਚ ਕੋਈ ਖ਼ਰਾਬੀ ਸੀ ਪਰ ਗੈਸ ਦੇ ਰਿਸਾਅ ਅਤੇ ਬੰਦ ਕਮਰੇ ਵਿਚ ਇਕੱਠੀ ਹੋਣ ਕਾਰਨ ਇਹ ਘਟਨਾ ਵਾਪਰੀ | ਇਸ ਹਾਦਸੇ ਵਿਚ 6 ਵਿਅਕਤੀ ਬੁਰੀ ਤਰ੍ਹਾਂ ਨਾਲ ਝੁਲਸ ਗਏ, ਹਾਲਾਂਕਿ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ | ਉੱਧਰ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਸਾਰੇ ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਦਾਖ਼ਲ ਕਰ ਲਿਆ ਗਿਆ ਹੈ | ਡਾਕਟਰਾਂ ਮੁਤਾਬਿਕ ਸਾਰੇ ਮਰੀਜ਼ਾਂ ਦੀ ਹਾਲਤ ਇਸ ਸਮੇਂ ਖ਼ਤਰੇ ਤੋਂ ਬਾਹਰ ਹੈ ਅਤੇ ਉਨ੍ਹਾਂ ਦਾ
ਪਿਛਲੀ ਖ਼ਬਰ ਮੁਲਾਜ਼ਮ ਪੈਨਸ਼ਨਰ ਸਾਂਝਾ ਫ਼ਰੰਟ ਦੀ ਮੀਟਿੰਗ 'ਚ ਪੈਨਸ਼ਨਰਾਂ ਨੇ 'ਆਪ' ਸਰਕਾਰ ਨੂੰ ਚੋਣਾਂ ਵਿਚ ਸਬਕ ਸਿਖਾਉਣ ਦਾ ਲਿਆ ਫ... ਅਗਲੀ ਖ਼ਬਰ ਐਸ.ਟੀ.ਐਸ. ਪਬਲਿਕ ਸਕੂਲ ਨੰਦਪੁਰ ਕਲੌੜ ਦੀ ਅੱਠਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।