31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਰਿਕਵਰੀ ਲਈ ਲਿਆਂਦੇ ਸ਼ੂਟਰ ਨੇ ਪੁਲਿਸ ਪਾਰਟੀ 'ਤੇ ਗੋਲ਼ੀ ਚਲਾਈ-ਖਮਾਣੋਂ ਪੁਲਿਸ ਵਲੋਂ ਜਵਾਬੀ ਹਮਲੇ 'ਚ ਸ਼ੂਟਰ ਜ਼ਖ਼ਮੀ

ਅਜੀਤ ਡੈਸਕ 12-04-2026
ਖਮਾਣੋਂ, 11 ਅਪ੍ਰੈਲ (ਮਨਮੋਹਣ ਸਿੰਘ ਕਲੇਰ, ਜੋਗਿੰਦਰਪਾਲ)-ਖਮਾਣੋਂ ਪੁਲਿਸ 'ਤੇ ਰਿਮਾਂਡ ਦੌਰਾਨ ਰਿਕਵਰੀ ਲਈ ਲਿਆਂਦੇ ਸ਼ੂਟਰ ਵਲੋਂ ਪੁਲਿਸ ਪਾਰਟੀ 'ਤੇ ਗੋਲ਼ੀ ਚਲਾਉਣ 'ਤੇ ਜਵਾਬੀ ਕਾਰਵਾਈ 'ਚ ਸ਼ੂਟਰ ਜ਼ਖਮੀ ਹੋ ਗਿਆ | ਜਦੋਂਕਿ ਇਸ ਕਾਰਵਾਈ ਪੁਲਿਸ ਦਾ ਇਕ ਸੀਨੀਅਰ ਕਾਂਸਟੇਬਲ ਨੂੰ ਵੀ ਸੱਟਾਂ ਲੱਗੀਆਂ ਹਨ | ਦੋਨੋਂ ਜਣਿਆਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ | ਘਟਨਾ ਸਥਾਨ 'ਤੇ ਪਹੁੰਚੇ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਾਮਲੇ 'ਚ ਖਮਾਣੋਂ ਪੁਲਿਸ ਨੇ ਮਿਤੀ 17 ਜਨਵਰੀ 2026 ਨੂੰ ਖਮਾਣੋਂ ਦੇ ਇਕ ਵਪਾਰੀ ਦੇ ਘਰ ਅੱਗੇ ਫਾਇਰਿੰਗ ਕਰਕੇ ਦਹਿਸ਼ਤ ਫੈਲਾਉਣ ਵਾਲੇ ਨਾਮਲੂਮ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਸੀ ਅਤੇ ਇਸ ਤੋਂ ਪਹਿਲਾਂ ਵਪਾਰੀ ਨੂੰ ਫਿਰੌਤੀ ਲਈ ਫ਼ੋਨ 'ਤੇ ਧਮਕੀ ਵੀ ਦਿੱਤੀ ਗਈ ਸੀ | ਜਿਸ ਉਪਰੰਤ ਪੁਲਿਸ ਵਲੋਂ ਵੱਖ-ਵੱਖ ਟੀਮਾਂ ਬਣਾ ਉਕਤ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ | ਇਸ ਦੌਰਾਨ ਖਮਾਣੋਂ ਪੁਲਿਸ ਨੂੰ ਉਦੋਂ ਭਾਰੀ ਸਫਲਤਾ ਮਿਲੀ ਜਦੋਂ ਦੋ ਦਿਨ ਪਹਿਲਾਂ ਉਪਰੋਕਤ ਘਟਨਾ ਨੂੰ ਅੰਜਾਮ ਦੇਣ ਵਾਲੇ ਤਰਨਵੀਰ ਸਿੰਘ ਵਾਸੀ ਪਿੰਡ ਉਟਾਲਾ ਮਾਜਰਾ ਥਾਣਾ ਪੋਜੇਵਾਲ ਜ਼ਿਲ੍ਹਾ ਨਵਾਂ ਸ਼ਹਿਰ ਨਾਮਕ ਵਿਅਕਤੀ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ | ਜਿਸ ਦਾ ਪੁਲਿਸ ਵਲੋਂ ਅਦਾਲਤ ਤੋ ਦਿਨਾਂ ਦਿਨ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ | ਇਸ ਦੌਰਾਨ ਪੁਲਿਸ ਪਾਰਟੀ ਜਦੋਂ ਅੱਜ ਉਕਤ ਵਿਅਕਤੀ ਤੋਂ ਘਟਨਾ 'ਚ ਵਰਤਿਆ ਗਿਆ ਹਥਿਆਰ ਬਰਾਮਦ ਕਰਨ ਲਈ ਪਿੰਡ ਰਾਣਵਾਂ ਨੇੜੇ ਖੇਤਾਂ 'ਚ ਇੱਟਾਂ ਦੇ ਬਣੇ ਆਰਜ਼ੀ ਕਮਰੇ 'ਚ ਉਸ ਵਿਅਕਤੀ ਨੂੰ ਲੈ ਕੇ ਆਈ ਤਾਂ ਉਸ ਵਿਅਕਤੀ ਨੇ ਪੁਲਿਸ ਪਾਰਟੀ 'ਤੇ 32 ਬੋਰ ਰਿਵਾਲਵਰ ਨਾਲ ਹਮਲਾ ਕਰ ਦਿੱਤਾ | ਜਿਸ ਦੌਰਾਨ ਪੁਲਿਸ ਦਾ ਇਕ ਸੀਨੀਅਰ ਕਾਂਸਟੇਬਲ ਸਿਮਰਨਜੀਤ ਸਿੰਘ ਮਾਮੂਲੀ ਜ਼ਖਮੀ ਹੋ ਗਿਆ | ਇਸ ਦੌਰਾਨ ਪੁਲਿਸ ਪਾਰਟੀ ਨੇ ਜਵਾਬੀ ਕਾਰਵਾਈ 'ਚ ਫਾਇਰਿੰਗ ਕੀਤੀ ਤਾਂ ਉਕਤ ਸ਼ੂਟਰ ਤਰਨਵੀਰ ਸਿੰਘ ਦੇ ਵੀ ਪੈਰਾਂ ਅਤੇ ਲੱਤਾਂ 'ਚ ਗੋਲੀਆਂ ਲੱਗੀਆਂ | ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਉਕਤ ਵਿਅਕਤੀ ਖ਼ਿਲਾਫ਼ ਪਹਿਲਾ ਥਾਣਾ ਧੂਰੀ ਸਦਰ ਵਿਖੇ ਵੀ ਇੱਕ ਘਰ 'ਤੇ ਕਈ ਵਿਅਕਤੀਆਂ ਨਾਲ ਮਿਲਕੇ ਫਾਇਰਿੰਗ ਕਰਨ ਦਾ ਮੁਕੱਦਮਾ ਦਰਜ ਹੈ, ਜਿਸ 'ਚ ਇਹ ਜ਼ਮਾਨਤ ਹੈ | ਇਸ ਤੋਂ ਇਲਾਵਾ ਇਸ 'ਤੇ ਥਾਣਾ ਬਲਾਚੌਰ ਵਿਖੇ ਵਿਖੇ ਨਸ਼ਾ ਰੋਕੂ ਐਕਟ ਤਹਿਤ ਮੁਕੱਦਮਾ ਦਰਜ ਹੈ | ਇਸ ਮੌਕੇ ਜਸਕੀਰਤ ਸਿੰਘ ਐਸ.ਪੀ.ਪੀ.ਬੀ.ਆਈ, ਗੁਰਮੀਤ ਸਿੰਘ ਡੀ.ਐਸ.ਪੀ. ਖਮਾਣੋਂ, ਥਾਣਾ ਮੁਖੀ ਖਮਾਣੋਂ ਹੋਰ ਵੱਡੀ ਗਿਣਤੀ 'ਚ ਪੁਲਿਸ ਕਰਮਚਾਰੀ ਮੌਜੂਦ ਸਨ |
ਪਿਛਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਵਲੋਂ ਪੰਜਵਾਂ ਡਿਗਰੀ ਵੰਡ ਸਮਾਗਮ ਕਰਵਾਇਆ ਅਗਲੀ ਖ਼ਬਰ ਮੁਲਾਜ਼ਮ ਪੈਨਸ਼ਨਰ ਸਾਂਝਾ ਫ਼ਰੰਟ ਦੀ ਮੀਟਿੰਗ 'ਚ ਪੈਨਸ਼ਨਰਾਂ ਨੇ 'ਆਪ' ਸਰਕਾਰ ਨੂੰ ਚੋਣਾਂ ਵਿਚ ਸਬਕ ਸਿਖਾਉਣ ਦਾ ਲਿਆ ਫ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।