01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਨਾਭਾ 'ਚ ਪਏ ਬੇ-ਮੌਸਮੇ ਮੀਂਹ ਤੇ ਗੜੇਮਾਰੀ ਨੇ ਕਿਸਾਨਾਂ ਦੀ ਵਧਾਈ ਚਿੰਤਾ

ਅਜੀਤ ਡੈਸਕ 12-04-2026
ਨਾਭਾ, 11 ਅਪ੍ਰੈਲ (ਜਗਨਾਰ ਸਿੰਘ ਦੁਲੱਦੀ)-ਅੱਜ ਨਾਭਾ ਸ਼ਹਿਰ ਤੇ ਹਲਕੇ ਦੇ ਪਿੰਡਾਂ 'ਚ ਪਏ ਮੀਂਹ ਅਤੇ ਗੜੇਮਾਰੀ ਨੇ ਕਿਸਾਨਾਂ ਦੀ ਚਿੰਤਾ 'ਚ ਹੋਰ ਵਾਧਾ ਕਰ ਦਿੱਤਾ ਹੈ | ਪਿਛਲੇ ਦਿਨੀਂ ਮੀਂਹ ਪੈਣ ਕਾਰਨ ਜਿੱਥੇ ਕਿਸਾਨਾਂ ਦੀ ਕਣਕ ਦੀ ਫ਼ਸਲ ਦੀ ਵਾਢੀ ਪਿਛੜ ਗਈ ਸੀ ਤੇ ਅੱਜ ਹਲਕੇ ਦੇ ਪਿੰਡਾਂ 'ਚ ਦਿਨ ਸਮੇਂ ਥੋੜਾ ਬਹੁਤਾ ਕਣਕ ਦੀ ਫ਼ਸਲ ਦੀ ਕਟਾਈ ਦਾ ਕੰਮ ਚੱਲਿਆ ਸੀ, ਦੇ ਬਾਵਜੂਦ ਦੇਰ ਸ਼ਾਮ ਪਏ ਮੀਂਹ ਅਤੇ ਗੜੇਮਾਰੀ ਕਾਰਨ ਇਕ ਵਾਰ ਫੇਰ ਕਿਸਾਨਾਂ ਦੀ ਫ਼ਸਲ ਦੀ ਕਟਾਈ ਦਾ ਕੰਮ ਠੱਪ ਹੋ ਗਿਆ ਹੈ | ਅੱਜ ਨਾਭਾ ਮੰਡੀ 'ਚ ਫ਼ਸਲ ਦੀ ਆਮਦ ਨੇ ਥੋੜਾ ਜੋਰ ਫੜਿਆ ਸੀ, ਦੇ ਬਾਵਜੂਦ ਲੱਗਦਾ ਹੁਣ ਇਕ-ਦੋ ਦਿਨ ਕੰਮ ਰੁਕ ਸਕਦਾ ਹੈ | ਪਿੰਡ ਦੁਲੱਦੀ ਦੇ ਕਿਸਾਨ ਸਾਬਕਾ ਸਰਪੰਚ ਗੁਰਚਰਨ ਸਿੰਘ ਨੇ ਕਿਹਾ ਕਿ ਕਣਕ ਦੀ ਫ਼ਸਲ ਪੱਕ ਚੁੱਕੀ ਹੈ ਹੈ ਹੁਣ ਤਾਂ ਕਿਸਾਨ ਦੀ ਡੋਰ ਰੱਬ ਦੇ ਹੱਥ ਹੈ ਇਸ ਕਰਕੇ ਪ੍ਰਮਾਤਮਾ ਨੂੰ ਚਾਹੀਦਾ ਹੈ ਕਿ ਉਹ ਘੱਟੋ-ਘੱਟ ਕਿਸਾਨਾਂ ਨੂੰ 20 ਦਿਨ ਸੁਖ-ਸ਼ਾਂਤੀ ਦੇ ਦੇਵੇ ਤਾਂ ਜੋ ਕਣਕ ਆਪਣੀ ਸਾਲ ਦੀ ਕਮਾਈ ਨੂੰ ਸੰਭਾਲ ਸਕਣ |
ਪਿਛਲੀ ਖ਼ਬਰ ਟਾਂਗਰੀ ਪਾਰ ਦੇ ਪਿੰਡ ਰੌਸ਼ਨਪੁਰ ਦਾ ਬਿਜਲੀ ਗਰਿੱਡ ਬਣਿਆ 'ਚਿੱਟਾ ਹਾਥੀ' ਅਗਲੀ ਖ਼ਬਰ ਸੰਤ ਆਸ਼ਰਮ ਧਬਲਾਨ ਵਿਖੇ ਗੁਰਮਤਿ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।