01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਅੱਠਵੀਂ ਜਮਾਤ ਦੇ ਐਲਾਨੇ ਨਤੀਜਿਆਂ ਵਿਚ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ 10 ਵਿਦਿਆਰਥੀਆਂ ਨੇ ਮੈਰਿਟ ਸੂਚੀ 'ਚ ਨਾਂਅ ਦਰਜ ਕਰਵਾਇਆ

ਅਜੀਤ ਡੈਸਕ 12-04-2026
ਫ਼ਤਹਿਗੜ੍ਹ ਸਾਹਿਬ, 11 ਅਪ੍ਰੈਲ (ਬਲਜਿੰਦਰ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਠਵੀਂ ਜਮਾਤ ਦੇ ਐਲਾਨੇ ਨਤੀਜਿਆਂ ਵਿਚ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ 10 ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿਚ ਆਪਣੀ ਥਾਂ ਬਣਾਈ ਹੈ ਜਿਨ੍ਹਾਂ 'ਚ 8 ਲੜਕੀਆਂ ਅਤੇ 2 ਲੜਕੇ ਸ਼ਾਮਿਲ ਸਨ | ਐਲਾਨੇ ਨਤੀਜਿਆਂ ਵਿਚ 2 ਬੱਚੇ ਸਰਕਾਰੀ ਸਕੂਲਾਂ ਦੇ ਹਨ ਅਤੇ ਬਾਕੀ ਬੱਚੇ ਪ੍ਰਾਈਵੇਟ ਸਕੂਲਾਂ ਦੇ ਹਨ | ਮੈਰਿਟ ਸੂਚੀ ਵਿਚ ਲਿਟਲ ਏਾਜਲ ਸਕੂਲ ਸੰਘੋਲ ਦੀ ਮਨਰੀਤ ਕੌਰ ਨੇ 594 ਅੰਕ ਪ੍ਰਾਪਤ ਕਰਕੇ ਪੰਜਾਬ ਵਿਚੋਂ 6ਵਾਂ ਅਤੇ ਜ਼ਿਲ੍ਹੇ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ | ਮਹਾਰਿਸ਼ੀ ਦਯਾਨੰਦ ਸਕੂਲ ਸਰਹਿੰਦ ਦੀ ਕੀਰਤਦੀਪ ਕੌਰ ਨੇ 592 ਅੰਕ ਪ੍ਰਾਪਤ ਕਰਕੇ ਪੰਜਾਬ ਵਿਚ 8ਵਾਂ ਅਤੇ ਜ਼ਿਲ੍ਹੇ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ | ਜਦੋਂਕਿ ਇਸੇ ਸਕੂਲ ਦੀ ਦਿਲਪ੍ਰੀਤ ਕੌਰ ਨੇ 591 ਅੰਕ ਪ੍ਰਾਪਤ ਕਰਕੇ ਪੰਜਾਬ ਵਿਚ 9ਵਾਂ ਅਤੇ ਜ਼ਿਲ੍ਹਾ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ ਹੈ | ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਖੰਟ ਮਾਨਪੁਰ ਦੀ ਦੀਵਾਨੂਰ ਕੌਰ ਨੇ 588 ਅੰਕ ਪ੍ਰਾਪਤ ਕਰਕੇ ਪੰਜਾਬ ਵਿਚ 12ਵਾਂ ਰੈਂਕ ਪ੍ਰਾਪਤ ਕੀਤਾ, ਰਾਣਾ ਮੁਨਸ਼ੀ ਰਾਮ ਸਰਵਹਿਤਕਾਰੀ ਵਿੱਦਿਆ ਮੰਦਰ, ਸਰਹਿੰਦ ਦੀ ਤੇਜਸਮੀਤ ਕੌਰ ਨੇ 587 ਅੰਕ ਪ੍ਰਾਪਤ ਕਰਕੇ ਪੰਜਾਬ ਵਿਚ 13ਵਾਂ ਰੈਂਕ ਪ੍ਰਾਪਤ ਕੀਤਾ, ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਅਮਲੋਹ ਦੀ ਅੰਸ਼ੂ ਕੁਮਾਰੀ ਨੇ 587 ਅੰਕ ਪ੍ਰਾਪਤ ਕਰਕੇ ਪੰਜਾਬ ਵਿਚ 13ਵਾਂ ਰੈਂਕ ਪ੍ਰਾਪਤ ਕੀਤਾ, ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਖੰਟ ਮਾਨਪੁਰ ਦੀ ਜਪਜੀ ਕੌਰ ਨੇ 585 ਅੰਕ ਪ੍ਰਾਪਤ ਕਰਕੇ ਪੰਜਾਬ ਵਿਚ 15ਵਾਂ ਰੈਂਕ ਪ੍ਰਾਪਤ ਕੀਤਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਜੀਦਪੁਰ ਦੇ ਗੁਰਜੋਤ ਸਿੰਘ ਨੇ 584 ਅੰਕ, ਅਮਲੋਹ ਪਬਲਿਕ ਹਾਈ ਸਕੂਲ ਦੇ ਪ੍ਰਭਜੋਤ ਸਿੰਘ ਨੇ ਵੀ 584 ਅੰਕ ਅਤੇ ਹੋਲੀ ਹਾਰਟ ਪਬਲਿਕ ਸਕੂਲ ਬਸੀ ਦੀ ਗੁਰਲੀਨ ਕੌਰ ਨੇ 584 ਅੰਕ ਪ੍ਰਾਪਤ ਕਰਕੇ ਪੰਜਾਬ ਵਿਚ 16ਵਾਂ ਰੈਂਕ ਪ੍ਰਾਪਤ ਕੀਤਾ | ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਸਕੂਲਾਂ ਦੇ ਪਿ੍ੰਸੀਪਲਾਂ ਨੇ ਅੱਵਲ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ |
ਪਿਛਲੀ ਖ਼ਬਰ ਪਿੰਡ ਜੰਡਵਾਲਾ ਹਨੂਵੰਤਾ ਦਾ ਖੇਡ ਮੈਦਾਨ 8 ਮਹੀਨਿਆਂ ਤੋਂ ਪਾਣੀ 'ਚ ਡੁੱਬਿਆ, ਖਿਡਾਰੀਆਂ ਦਾ ਭਵਿੱਖ ਦਾਅ 'ਤੇ ਅਗਲੀ ਖ਼ਬਰ ਭੁੱਨਰਹੇੜੀ ਦਾਣਾ ਮੰਡੀ ਵਾਸਤੇ ਜ਼ਮੀਨ ਤਲਾਸ਼, ਹਲਕਾ ਇੰਚਾਰਜ ਹਡਾਣਾ ਨੇ ਦਿਖਾਈ ਦਿਲਚਸਪੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।