22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਰਿਮਟ ਯੂਨੀਵਰਸਿਟੀ 'ਚ ਸੁਰੱਖਿਅਤ ਪ੍ਰਵਾਸ ਲਈ ਜਾਗਰੂਕਤਾ ਸਿੱਖਿਆ ਅਧੀਨ ਵਿਸ਼ੇ 'ਤੇ ਵਰਕਸ਼ਾਪ

ਅਜੀਤ ਡੈਸਕ 14-04-2026
ਫ਼ਤਹਿਗੜ੍ਹ ਸਾਹਿਬ, 13 ਅਪ੍ਰੈਲ (ਮਨਪ੍ਰੀਤ ਸਿੰਘ)-ਰਿਮਟ ਯੂਨੀਵਰਸਿਟੀ ਦੇ ਸਕੂਲ ਆਫ਼ ਲਿਬਰਲ ਆਰਟਸ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਨੇ ਅੰਤਰਰਾਸ਼ਟਰੀ ਪ੍ਰਵਾਸ ਸੰਗਠਨ ਦੇ ਸਹਿਯੋਗ ਨਾਲ ਸੁਰੱਖਿਅਤ ਪ੍ਰਵਾਸ ਜਾਗਰੂਕਤਾ ਵਿਸ਼ੇ ਦੇ ਸਿਰਲੇਖ ਤਹਿਤ ਇਕ ਜਾਗਰੂਕਤਾ ਆਧਾਰਿਤ ਵਰਕਸ਼ਾਪ ਦਾ ਆਯੋਜਨ ਕੀਤਾ | ਇਸ ਵਰਕਸ਼ਾਪ ਦਾ ਉਦੇਸ਼ ਵਿਦਿਆਰਥੀਆਂ ਅਤੇ ਚਾਹਵਾਨ ਪ੍ਰਵਾਸੀਆਂ ਨੂੰ ਸੁਰੱਖਿਅਤ, ਕਾਨੂੰਨੀ ਤੇ ਅੰਤਰਰਾਸ਼ਟਰੀ ਪ੍ਰਵਾਸ ਦੀ ਮਹੱਤਤਾ ਬਾਰੇ ਸੰਵੇਦਨਸ਼ੀਲਤਾ ਨੂੰ ਦਰਸਾਉਣਾ ਸੀ | ਇਸ ਸਮਾਗਮ ਵਿਚ ਅਨਿਯਮਿਤ ਪ੍ਰਵਾਸ ਨਾਲ ਜੁੜੇ ਜੋਖਮਾਂ ਬਾਰੇ ਕੀਮਤੀ ਜਾਣਕਾਰੀ ਪ੍ਰਦਾਨ ਕੀਤੀ ਅਤੇ ਹਾਜਰ ਲੋਕਾਂ ਨੂੰ ਪ੍ਰਵਾਸ ਬਾਰੇ ਜਾਗਰੂਕ ਕਰਦਿਆਂ ਫ਼ੈਸਲੇ ਲੈਣ ਸਮੇਂ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ | ਇਸ ਸੈਸ਼ਨ ਵਿਚ ਸਲਾਹਕਾਰ ਵਿਜੇ ਚਿਖਲੇ ਸਮੇਤ ਉੱਘੇ ਮਾਹਿਰ ਸ਼ਾਮਿਲ ਹੋਏ, ਜਿਨ੍ਹਾਂ ਨੇ ਵਿਸ਼ਵਵਿਆਪੀ ਪ੍ਰਵਾਸ ਰੁਝਾਨਾਂ, ਪ੍ਰਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ, ਚੁਨੌਤੀਆਂ, ਸੁਰੱਖਿਆ ਅਤੇ ਕਾਨੂੰਨੀ ਨੀਤੀਆਂ ਬਾਰੇ ਉਪਯੋਗੀ ਉਪਾਅ ਬਾਰੇ ਦੱਸਿਆ | ਉਨ੍ਹਾਂ ਨੇ ਸ਼ੋਸ਼ਣ ਅਤੇ ਮਨੁੱਖੀ ਤਸਕਰੀ ਨੂੰ ਰੋਕਣ ਵਿਚ ਭਰੋਸੇਯੋਗ ਜਾਣਕਾਰੀ ਅਤੇ ਸਰਕਾਰ ਦੁਆਰਾ ਪ੍ਰਵਾਨਿਤ ਚੈਨਲਾਂ ਦੀ ਭੂਮਿਕਾ 'ਤੇ ਚਾਨਣਾ ਪਾਇਆ | ਇਕ ਹੋਰ ਬੁਲਾਰੇ ਚਿਤਕਾਰਾ ਯੂਨੀਵਰਸਿਟੀ ਵਿਚ ਸਹਾਇਕ ਪ੍ਰੋਫ਼ੈਸਰ ਰਿਪੁਦਮਨ ਸਿੰਘ ਨੇ ਪ੍ਰਵਾਸ ਮੁੱਦਿਆਂ ਬਾਰੇ ਜਾਗਰੂਕਤਾ ਆਧਾਰਿਤ ਭਾਸ਼ਣ ਦਿੱਤਾ, ਜਿਸ ਵਿਚ ਉਨ੍ਹਾਂ ਨੇ ਮੀਡੀਆ ਦੀ ਭੂਮਿਕਾ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ | ਉਨ੍ਹਾਂ ਨੇ ਜਨਤਾ ਨੂੰ ਸਿੱਖਿਅਤ ਰਹਿਣ ਅਤੇ ਇਕ ਚੰਗਾ ਸਮਾਜ ਬਣਾਉਣ ਵਿਚ ਜ਼ਿੰਮੇਵਾਰ ਸੰਚਾਰ ਦੀ ਸ਼ਕਤੀ 'ਤੇ ਜ਼ੋਰ ਦਿੱਤਾ |
ਪਿਛਲੀ ਖ਼ਬਰ ਸਕੂਲ 'ਚ ਕਰੀਅਰ ਕਾਊਾਸਲਿੰਗ ਕੈਂਪ ਅਗਲੀ ਖ਼ਬਰ ਬਸੀ ਪਠਾਣਾਂ ਵਿਖੇ ਬਲਾਕ ਕਾਂਗਰਸ ਦੀ ਮਹੀਨਾਵਾਰ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।