06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਜਥੇ. ਰਿਆ ਨੇ ਬਜ਼ੁਰਗ ਅਕਾਲੀ ਵਰਕਰ ਦਰਬਾਰਾ ਸਿੰਘ ਦਾ ਹਾਲ ਜਾਣਿਆ <br/>

ਅਜੀਤ ਡੈਸਕ 18-04-2026
ਖਮਾਣੋਂ, 17 ਅਪ੍ਰੈਲ (ਮਨਮੋਹਣ ਸਿੰਘ ਕਲੇਰ)-ਸ਼ੋ੍ਰਮਣੀ ਕਮੇਟੀ ਮੈਂਬਰ ਜਥੇ. ਅਵਤਾਰ ਸਿੰਘ ਰਿਆ ਵਲੋਂ ਹਲਕਾ ਬਸੀ ਪਠਾਣਾਂ ਦੇ ਪਿੰਡ ਪਨੈਚਾਂ ਦੇ ਸਾਬਕਾ ਸਰਪੰਚ ਦਰਬਾਰਾ ਸਿੰਘ ਦੇ ਗ੍ਰਹਿ ਵਿਖੇ ਪਹੁੰਚ ਕੇ ਉਨ੍ਹਾਂ ਦੀ ਸਿਹਤ ਦਾ ਹਾਲ ਜਾਣਿਆ | ਜਿਹੜੇ ਕਿ ਬਜ਼ੁਰਗ ਅਵਸਥਾ 'ਚ 96 ਸਾਲ ਉਮਰ ਦੇ ਹਨ | ਪਾਰਟੀ ਦੇ ਪੁਰਾਣੇ ਵਰਕਰ ਦਰਬਾਰਾ ਸਿੰਘ ਬਾਰੇ ਗੱਲਬਾਤ ਕਰਦਿਆਂ ਜਥੇਦਾਰ ਰਿਆ ਨੇ ਕਿਹਾ ਉਹ ਪਾਰਟੀ ਨੂੰ ਸਮਰਪਿਤ ਅਕਾਲੀ ਵਰਕਰ ਹਨ | ਭਾਈ ਅਵਤਾਰ ਸਿੰਘ ਰਿਆ ਨੇ ਉਕਤ ਆਗੂ ਕੋਲੋਂ ਆਸ਼ੀਰਵਾਦ ਪ੍ਰਾਪਤ ਕਰਦੇ ਹੋਏ ਆਸ ਪ੍ਰਗਟਾਈ ਕਿ ਉਨ੍ਹਾਂ ਦੇ ਕਦਮ ਚਿੰਨ੍ਹਾਂ ਦੇ ਚੱਲਦਿਆਂ ਪਰਿਵਾਰਕ ਮੈਂਬਰ ਵੀ ਉਨ•ਾਂ ਦੀ ਤਰ੍ਹਾਂ ਪਾਰਟੀ ਲਈ ਸਰਗਰਮੀ ਦਿਖਾਉਂਦੇ ਹੋਏ ਕੰਮ ਕਰਨਗੇ | ਇਸ ਮੌਕੇ ਦਰਬਾਰਾ ਸਿੰਘ ਨੇ ਭਾਈ ਰਿਆ ਨਾਲ ਮੌਜੂਦ ਅਕਾਲੀ ਲੀਡਰਸ਼ਿਪ ਦੀ ਹਾਜ਼ਰੀ 'ਚ ਆਪਣੇ ਸਪੁੱਤਰ ਜਿੰਦਰ ਸਿੰਘ, ਰਣਜੀਤ ਸਿੰਘ ਅਤੇ ਨਿਰਮਲ ਸਿੰਘ ਨੂੰ ਤਾਕੀਦ ਕੀਤੀ ਕਿ ਉਹ ਪਹਿਲਾਂ ਨਾਲੋਂ ਵੀ ਵੱਧ ਚੜ• ਕੇ ਪਾਰਟੀ ਦੀ ਸੇਵਾ ਲਈ ਯਤਨ ਕਰਨ |

ਪਿਛਲੀ ਖ਼ਬਰ ਡਾ. ਭੀਮ ਰਾਓ ਅੰਬੇਡਕਰ ਕਰਕੇ ਹੀ ਅੱਜ ਦੱਬੇ ਕੁਚਲੇ ਲੋਕਾਂ ਨੂੰ ਉਨ੍ਹਾਂ ਦਾ ਹੱਕ ਮਿਲਿਆ- ਚੰਨੀ, ਸੋਨੀ <br/> ਅਗਲੀ ਖ਼ਬਰ ਮੁੱਖ ਮੰਤਰੀ ਨੂੰ ਮਿਲਣ ਨਾ ਦਿੱਤਾ ਤਾਂ ਕਿਸਾਨਾਂ ਨੇ ਕੌਮਾਂਤਰੀ ਹਾਈਵੇ 'ਚ ਦਿੱਤਾ ਧਰਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।