05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਗ੍ਰਾਮ ਪੰਚਾਇਤ ਰਿਊਣਾ ਉੱਚਾ ਨੇ ਸਕੂਲਾਂ ਨੂੰ ਦਿੱਤੇ ਵਾਟਰ ਕੂਲਰ <br/>

ਅਜੀਤ ਡੈਸਕ 18-04-2026
ਜਖਵਾਲੀ, 17 ਅਪ੍ਰੈਲ (ਨਿਰਭੈ ਸਿੰਘ)-ਗ੍ਰਾਮ ਪੰਚਾਇਤ ਰਿਊਣਾ ਉੱਚਾ ਵਲੋਂ ਸਰਕਾਰੀ ਪ੍ਰਾਇਮਰੀ ਤੇ ਸਰਕਾਰੀ ਮਿਡਲ ਸਕੂਲ ਰਿਊਣਾ ਉੱਚਾ ਨੂੰ ਵਾਟਰ ਕੂਲਰ ਦਿੱਤੇ ਗਏ ਹਨ | ਇਸ ਮੌਕੇ ਬਲਾਕ ਸੰਮਤੀ ਸਰਹਿੰਦ ਦੀ ਚੇਅਰਪਰਸਨ ਭੁਪਿੰਦਰ ਕੌਰ ਰਿਉਣਾ ਵਿਸ਼ੇਸ਼ ਤੌਰ ਤੇ ਪਹੁੰਚੇ | ਉਕਤ ਕਾਰਜ ਲਈ ਸਕੂਲ ਪ੍ਰਬੰਧਕ ਕਮੇਟੀਆਂ ਅਤੇ ਸਟਾਫ਼ ਵਲੋਂ ਗਰਾਮ ਪੰਚਾਇਤ ਦਾ ਧੰਨਵਾਦ ਕੀਤਾ ਗਿਆ | ਜਾਣਕਾਰੀ ਦਿੰਦਿਆਂ ਜਗਜੀਤ ਸਿੰਘ ਰਿਉਣਾ ਨੇ ਦੱਸਿਆ ਕਿ ਸਕੂਲ ਪ੍ਰਬੰਧਕ ਕਮੇਟੀਆਂ ਦੀ ਮੰਗ 'ਤੇ ਗਰਾਮ ਪੰਚਾਇਤ ਰਿਊਣਾ ਉੱਚਾ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਸਰਕਾਰੀ ਮਿਡਲ ਸਕੂਲ ਨੂੰ ਦੋ ਵਾਟਰ ਕੂਲਰ ਮੁਹੱਈਆ ਕਰਵਾਏ ਗਏ ਹਨ, ਤਾਂ ਜੋ ਆਉਣ ਵਾਲੇ ਗਰਮੀ ਦੇ ਸੀਜਨ ਵਿਚ ਸਕੂਲੀ ਵਿਦਿਆਰਥੀਆਂ ਨੂੰ ਪੀਣ ਵਾਲੇ ਪਾਣੀ ਦੀ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਆਵੇ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਕੰਮ ਕਰ ਰਹੀ ਹੈ ਜਿਸ ਦੇ ਤਹਿਤ ਬਲਾਕ ਸੰਮਤੀ ਸਰਹਿੰਦ ਅਤੇ ਗਰਾਮ ਪੰਚਾਇਤ ਰਿਊਣਾ ਉੱਚਾ ਵਲੋਂ ਵੀ ਬਿਨਾਂ ਪੱਖਪਾਤ ਤੋਂ ਵਿਕਾਸ ਕਰਵਾਏ ਜਾ ਰਹੇ ਹਨ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਿੰਦਰ ਸਿੰਘ, ਦੀਦਾਰ ਸਿੰਘ ਨੰਬਰਦਾਰ, ਗੁਰਜੰਟ ਸਿੰਘ, ਤਜਿੰਦਰ ਖਾਨ, ਕਰਨੈਲ ਸਿੰਘ, ਰੁਕਸਾਨਾ ਬੇਗਮ ਸਰਪੰਚ, ਪੂਜਾ ਰਾਣੀ ਹੈੱਡ ਟੀਚਰ, ਪਰਮਜੀਤ ਸਿੰਘ, ਖ਼ੁਸ਼ੀ ਰਾਮ ਤੇ ਬਾਬੂ ਰਾਮ ਆਦਿ ਹਾਜ਼ਰ ਸਨ |


ਪਿਛਲੀ ਖ਼ਬਰ ਅਮਰ ਸ਼ਹੀਦ ਬਾਬਾ ਮੋਤੀ ਰਾਮ ਜੀ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਦੀ ਚੋਣ ਕਮੇਟੀ ਵਲੋਂ ਚੋਣਾਂ ਦਾ ਐਲਾਨ ਅਗਲੀ ਖ਼ਬਰ ਵਿਧਾਇਕ ਰਾਏ ਵਲੋਂ ਪਿੰਡ ਬਾਗ਼ ਸਿਕੰਦਰ ਵਿਖੇ ਨਵੇਂ ਬਣੇ ਕਮਰਿਆਂ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।