05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਰੇਹੜੀ ਪਲਟਣ ਕਾਰਨ ਮਹਿਲਾ ਤੇ 2 ਬੱਚੇ ਟੋਭੇ 'ਚ ਡਿੱਗੇ, ਅÏਰਤ ਸਮੇਤ 12 ਸਾਲਾ ਬੱਚੇ ਦੀ ਮੌਤ

ਅਜੀਤ ਡੈਸਕ 18-04-2026
ਮੰਡੀ ਗੋਬਿੰਦਗੜ੍ਹ, 17 ਅਪ੍ਰੈਲ (ਰਾਜੇਸ਼ ਸ਼ਰਮਾ)-ਨੇੜਲੇ ਪਿੰਡ ਬਡਗੁੱਜਰਾਂ ਵਿਖੇ ਉਸ ਵੇਲੇ ਮਾਤਮ ਛਾ ਗਿਆ ਜਦੋਂ ਇਕ ਦਰਦਨਾਕ ਹਾਦਸੇ ਵਿਚ ਇਕ ਔਰਤ ਸਮੇਤ 12 ਸਾਲਾਂ ਬੱਚੇ ਦੀ ਪਿੰਡ ਦੇ ਟੋਭੇ ਵਿਚ ਡੁੱਬਣ ਨਾਲ ਮੌਤ ਹੋ ਗਈ ਜਦੋਂਕਿ ਇਕ ਹੋਰ ਬੱਚੇ ਦੀ ਹਾਲਤ ਨਾਜ਼ੁਕ ਹੈ, ਜਿਸ ਦਾ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ, ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪਿੰਡ 'ਚ ਸ਼ੁੱਕਰਵਾਰ ਦੁਪਹਿਰ ਕਰੀਬ 1 ਵਜੇ ਇਕ ਅÏਰਤ ਦੋ ਬੱਚਿਆਂ ਨਾਲ ਰੇਹੜੀ 'ਤੇ ਪਾਥੀਆਂ ਲੈ ਕੇ ਟੋਭੇ ਕੋਲੋਂ ਲੰਘ ਰਹੀ ਸੀ | ਸੜਕ 'ਤੇ ਢਲਾਣ ਹੋਣ ਕਾਰਨ ਰੇਹੜੀ ਅਚਾਨਕ ਬੇਕਾਬੂ ਹੋ ਗਈ ਅਤੇ ਟੋਭੇ ਵਿਚ ਜਾ ਪਲਟੀ, ਜਿਸ ਨਾਲ ਤਿੰਨੇ ਪਾਣੀ ਵਿਚ ਡਿਗ ਗਏ ਮੌਕੇ 'ਤੇ ਮੌਜੂਦ ਲੋਕਾਂ ਨੇ ਤੁਰੰਤ ਬਚਾਅ ਕਾਰਜ ਕਰਦਿਆਂ ਮਹਿਲਾ ਅਤੇ ਇਕ ਬੱਚੇ ਨੂੰ ਬਾਹਰ ਕੱਢ ਲਿਆ, ਪਰ 12 ਸਾਲਾ ਅਨੰਤਵੀਰ ਸਿੰਘ ਪੁੱਤਰ ਕੁਲਵਿੰਦਰਜੀਤ ਸਿੰਘ ਗਹਿਰੇ ਪਾਣੀ ਅਤੇ ਦਲਦਲ ਵਿਚ ਫਸ ਗਿਆ | ਕਰੀਬ ਡੇਢ ਘੰਟੇ ਦੀ ਮਿਹਨਤ ਮਗਰੋਂ ਉਸ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਅਨੰਤਵੀਰ ਸਿੰਘ ਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ | ਜਦੋਂਕਿ 5 ਸਾਲਾ ਵਿਵੇਕ ਸਿੰਘ ਅਤੇ ਉਸ ਦੀ ਮਾਤਾ ਕਰਮਜੀਤ ਕੌਰ ਨੂੰ ਡਾਕਟਰੀ ਸਹਾਇਤਾ ਦੇਣ ਤੋਂ ਬਾਅਦ ਰਾਜਿੰਦਰਾ ਹਸਪਤਾਲ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ | ਜਿੱਥੇ ਇਲਾਜ ਦੌਰਾਨ ਕਰਮਜੀਤ ਕੌਰ ਨੇ ਵੀ ਦਮ ਤੋੜ ਦਿੱਤਾ ਜਦਕਿ ਵਿਵੇਕ ਸਿੰਘ ਦੀ ਹਾਲਾਤ ਵੀ ਨਾਜ਼ੁਕ ਦੱਸੀ ਜਾ ਰਹੀ ਹੈ | ਡਾਕਟਰਾਂ ਮੁਤਾਬਿਕ ਅਨੰਤਵੀਰ ਨੂੰ ਹਸਪਤਾਲ ਮਿ੍ਤਕ ਅਵਸਥਾ ਵਿਚ ਲਿਆਂਦਾ ਗਿਆ ਸੀ ਜਦੋਂਕਿ ਕਿ ਬਾਕੀ ਦੋਵਾਂ ਵਿਚੋਂ ਦੂਜੇ ਬੱਚੇ ਦੀ ਹਾਲਤ ਖ਼ਤਰੇ ਤੋਂ ਬਾਹਰ ਸੀ ਅਤੇ ਅÏਰਤ ਕਰਮਜੀਤ ਕੌਰ ਦੀ ਹਾਲਤ ਕਾਫ਼ੀ ਨਾਜ਼ੁਕ ਸੀ | ਦੱਸ ਦਈਏ ਕਿ ਮਿ੍ਤਕ ਦੇ ਪਿਤਾ ਕੁਲਵਿੰਦਰਜੀਤ ਸਿੰਘ ਰੁਜ਼ਗਾਰ ਲਈ ਮਲੇਸ਼ੀਆ ਵਿਚ ਹਨ | ਇਸ ਦੁਖਦ ਘਟਨਾ ਨਾਲ ਇਲਾਕੇ ਵਿਚ ਗਹਿਰਾ ਸੋਗ ਪਾਇਆ ਜਾ ਰਿਹਾ ਹੈ | ਇਸ ਹਾਦਸੇ ਨੇ ਪਿੰਡਾਂ ਵਿਚ ਖੁੱਲ੍ਹੇ ਤੇ ਬਿਨਾਂ ਸੁਰੱਖਿਆ ਪ੍ਰਬੰਧਾਂ ਵਾਲੇ ਟੋਭਿਆਂ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ, ਜੇਕਰ ਟੋਭੇ ਦੇ ਆਲੇ-ਦੁਆਲੇ ਘੇਰਾ ਜਾਂ ਸੁਰੱਖਿਆ ਪ੍ਰਬੰਧ ਹੁੰਦੇ ਤਾਂ ਇਹ ਹਾਦਸਾ ਟਲ਼ ਸਕਦਾ ਸੀ | ਪ੍ਰਸ਼ਾਸਨ ਵਲੋਂ ਅਜਿਹੇ ਖ਼ਤਰਨਾਕ ਸਥਾਨਾਂ ਦੀ ਪਛਾਣ ਕਰਕੇ ਤੁਰੰਤ ਸੁਰੱਖਿਆ ਇੰਤਜ਼ਾਮ ਕਰਨਾ ਸਮੇਂ ਦੀ ਲੋੜ ਬਣ ਗਿਆ ਹੈ |
ਪਿਛਲੀ ਖ਼ਬਰ ਐਸ.ਡੀ.ਐਮ. ਨੇ ਸਰਹਿੰਦ ਮੰਡੀ ਵਿਚ ਕਣਕ ਦੇ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਕਣਕ ਦੀ ਤੁਲਾਈ ਤੇ ਲਿਫ਼ਟਿੰਗ ਸਬੰਧੀ ਦਿ... ਅਗਲੀ ਖ਼ਬਰ ਬੱਸ ਹਾਦਸੇ 'ਚ ਜ਼ਖ਼ਮੀ ਮਹਿਲਾ ਸ਼ਰਧਾਲੂ ਨੇ ਦਮ ਤੋੜਿਆ, ਮਿ੍ਤਕਾਂ ਦੀ ਗਿਣਤੀ 9 ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।