03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਬਸੀ ਪਠਾਣਾਂ ਕੌਂਸਲ ਚੋਣਾਂ ਦੀ ਤਿਆਰੀ ਸੰਬੰਧੀ ਡਾ. ਮਨੋਹਰ ਸਿੰਘ ਨੇ ਕੀਤੀ ਮੀਟਿੰਗ

ਅਜੀਤ ਡੈਸਕ 19-04-2026
ਬਸੀ ਪਠਾਣਾਂ, 18 ਅਪ੍ਰੈਲ (ਐਚ.ਐਸ.ਗੌਤਮ)-ਨਗਰ ਕੌਂਸਲ ਚੋਣਾਂ ਲਈ ਬਸੀ ਪਠਾਣਾਂ ਵਿਚ ਵੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ | ਇਸੇ ਤਹਿਤ ਖ਼ਾਸ ਕਰਕੇ ਕਾਂਗਰਸ ਪਾਰਟੀ ਨਾਲ ਸਬੰਧਿਤ ਪ੍ਰਮੁੱਖ ਸ਼ਹਿਰੀਆਂ ਦੀ ਇਕ ਮੀਟਿੰਗ ਸਾਬਕਾ ਨਗਰ ਕੌਂਸਲ ਪ੍ਰਧਾਨ ਰਮੇਸ਼ ਕੁਮਾਰ ਗੁਪਤਾ ਦੀ ਅਗਵਾਈ ਹੇਠ ਕਾਂਗਰਸੀ ਆਗੂਆਂ ਨਾਲ ਕੀਤੀ ਗਈ | ਇਸ ਮੀਟਿੰਗ ਵਿਚ ਪੰਜਾਬ ਦੇ ਇੰਟਕ ਫੈਡਰੇਸ਼ਨ ਪ੍ਰਧਾਨ ਤੇ ਕਾਂਗਰਸ ਆਗੂ ਡਾ. ਮਨੋਹਰ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਡਾ. ਮਨੋਹਰ ਸਿੰਘ ਨੇ ਦੱਸਿਆ ਕਿ ਅੱਜ ਦੀ ਬੈਠਕ ਵਿਚ ਆਉਂਦੀਆਂ ਕੌਂਸਲ ਚੋਣਾਂ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਲਈ ਯੋਗ ਉਮੀਦਵਾਰ ਤਿਆਰ ਕਰਨ ਲਈ ਸਾਰੇ ਸ਼ਹਿਰ ਵਿਚ ਵਾਰਡਬੰਦੀ ਤੋਂ ਬਾਅਦ ਤਾਜ਼ਾ ਸਥਿਤੀ ਬਾਰੇ ਮੀਟਿੰਗ ਵਿਚ ਚਰਚਾ ਹੋਈ | ਇਸ ਮੀਟਿੰਗ ਵਿਚ ਸੂਬਾ ਸਕੱਤਰ ਓਮ ਪ੍ਰਕਾਸ਼ ਤਾਂਗੜੀ, ਸਾਬਕਾ ਪ੍ਰਧਾਨ ਅਸ਼ੋਕ ਧੀਮਾਨ, ਕੌਂਸਲਰ ਕਰਮਜੀਤ ਸਿੰਘ ਢੀਂਡਸਾ, ਜਰਨੈਲ ਸਿੰਘ ਨਾਹਰਾ, ਕਿਸ਼ੋਰੀ ਲਾਲ ਚੁੱਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ | ਮੀਟਿੰਗ ਵਿਚ ਰਾਜ ਕੁਮਾਰ ਵਧਵਾ, ਪਰਮਜੀਤ ਸਿੰਘ, ਲੱਕੀ ਧੀਮਾਨ, ਰਜਿੰਦਰ ਸ਼ਰਮਾ, ਪਵਨ ਕੁਮਾਰ, ਰਮੇਸ਼ ਕੁਮਾਰ ਗੌਤਮ, ਮਨਜੀਤ ਸਿੰਘ, ਸ਼ਾਮ ਲਾਲ, ਰਣਧੀਰ ਸਿੰਘ ਧੀਰਾ, ਰਣਬੀਰ ਸਿੰਘ, ਜਤਿੰਦਰ ਬਿੱਲੂ, ਸੁਰਿੰਦਰ ਸ਼ਰਮਾ, ਜਸਪਾਲ ਕੌਰ, ਕਮਲ ਛਾਬੜਾ, ਮਨੋਜ ਛਾਬੜਾ, ਹਰਦੀਪ ਸਿੰਘ ਬਾਜਵਾ, ਗੋਪਾਲ ਹਸੀਜਾ ਵੀ ਸ਼ਾਮਿਲ ਸਨ |
ਪਿਛਲੀ ਖ਼ਬਰ ਮੋਦੀ ਸਰਕਾਰ ਦੀ ਤੁਰੰਤ ਕਾਰਵਾਈ ਨਾਲ ਕਿਸਾਨਾਂ ਨੂੰ ਵੱਡੀ ਰਾਹਤ-ਪਰਮਜੀਤ ਕੈਂਥ ਅਗਲੀ ਖ਼ਬਰ ਪੰਜਾਬ ਰੇਹੜੀ ਮਜ਼ਦੂਰ ਯੂਨੀਅਨ ਅਮਲੋਹ ਨੇ ਡਾ. ਅੰਬੇਡਕਰ ਜੀ ਦਾ ਜਨਮ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।