04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਆਪਣੇ ਹੀ ਟਰੈਕਟਰ ਥੱਲੇ ਆ ਕੇ ਪਿੰਡ ਭਾਮੀਆਂ ਦੇ ਨੌਜਵਾਨ ਦੀ ਮੌਤ <br/>

ਅਜੀਤ ਡੈਸਕ 19-04-2026
ਖਮਾਣੋਂ, 18 ਅਪ੍ਰੈਲ (ਜੋਗਿੰਦਰ ਪਾਲ)-ਨਜ਼ਦੀਕੀ ਪਿੰਡ ਭਾਮੀਆਂ ਦੇ ਇਕ ਨੌਜਵਾਨ ਦੀ ਖੇਤ ਵਿਚ ਆਪਣੇ ਹੀ ਟਰੈਕਟਰ ਦੇ ਟਾਇਰ ਥੱਲੇ ਆ ਕੇ ਮੌਤ ਹੋ ਜਾਣ ਦੀ ਖ਼ਬਰ ਹੈ | ਮਿ੍ਤਕ ਨੌਜਵਾਨ ਨਵਪ੍ਰੀਤ ਸਿੰਘ ਉਮਰ 26 ਸਾਲ ਦੇ ਪਿਤਾ ਚਰਨਜੀਤ ਸਿੰਘ ਭਾਮੀਆਂ ਨੇ ਦੱਸਿਆ ਕਿ ਨਵਪ੍ਰੀਤ ਸਿੰਘ ਆਪਣੇ ਖੇਤ 'ਚ ਤੂੜੀ ਬਣਾ ਰਿਹਾ ਸੀ, ਜਿਵੇਂ ਹੀ ਨਵਪ੍ਰੀਤ ਸਿੰਘ ਟਰੈਕਟਰ ਲੈ ਕੇ ਖੇਤ 'ਚ ਪਹੁੰਚਿਆ ਤਾਂ ਖੇਤ 'ਚ ਵੱਟ ਉੱਚੀ ਹੋਣ ਕਰਕੇ ਟਰੈਕਟਰ ਬੇਕਾਬੂ ਹੋ ਗਿਆ ਤੇ ਨੌਜਵਾਨ ਟਰੈਕਟਰ ਦੇ ਟਾਇਰ ਥੱਲੇ ਡਿੱਗ ਪਿਆ ਤਾਂ ਨੇੜੇ ਹੀ ਤੂੜੀ ਵਾਲੀ ਮਸ਼ੀਨ ਚਲਾ ਰਹੇ ਕੁਝ ਹੋਰ ਲੋਕਾਂ ਨੇ ਨਵਪ੍ਰੀਤ ਸਿੰਘ ਨੂੰ ਜ਼ਖਮੀ ਹਾਲਾਤਾਂ 'ਚ ਨਿੱਜੀ ਹਸਪਤਾਲ ਖੰਨੇ ਭਾਰਤੀ ਕਰਵਾਇਆ | ਉਪਰੰਤ ਖੰਨੇ ਦੇ ਨਿੱਜੀ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਅਪੋਲੋ ਹਸਪਤਾਲ ਰੈਫ਼ਰ ਕਰ ਦਿੱਤਾ, ਜਿੱਥੇ ਹਸਪਤਾਲ ਦੇ ਡਾਕਟਰਾਂ ਨੇ ਨਵਪ੍ਰੀਤ ਸਿੰਘ ਨੂੰ ਮਿ੍ਤਕ ਐਲਾਨ ਦਿੱਤਾ | ਜ਼ਿਕਰਯੋਗ ਹੈ ਕਿ ਨਵਪ੍ਰੀਤ ਸਿੰਘ ਮਾਪਿਆਂ ਦਾ ਇਕਲੌਤਾ ਪੁੱਤ ਸੀ, ਜਿਸ ਦਾ ਅੱਜ ਦੁਪਹਿਰ ਵੇਲੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ | ਇਸ ਘਟਨਾ ਕਾਰਨ ਪਿੰਡ ਭਾਮੀਆਂ ਅਤੇ ਇਲਾਕੇ ਭਰ ਵਿਚ ਸੋਗ ਦੀ ਲਹਿਰ ਹੈ |
18ਐਫਜੀਐਸ01


ਪਿਛਲੀ ਖ਼ਬਰ ਸੇਂਟ ਕਬੀਰ ਕਾਲਜ ਆਫ ਐਜੂਕੇਸ਼ਨ ਕੌਲੀ ਵਿਖੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ <br/> ਅਗਲੀ ਖ਼ਬਰ ਪਿੰਡ ਮੱਧੇਪੁਰਾ ਦੇ ਪਰਿਵਾਰ ਨੇ ਆਪਣੇ ਖੇਤ 'ਚੋਂ ਲੰਘ ਰਹੇ ਟਿੱਪਰਾਂ ਨੂੰ ਰੋਕਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।