04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਸੇਂਟ ਫ਼ਰੀਦ ਪਬਲਿਕ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ <br/>

ਅਜੀਤ ਡੈਸਕ 19-04-2026
ਮੰਡੀ ਗੋਬਿੰਦਗੜ੍ਹ, 18 ਅਪ੍ਰੈਲ (ਇਕਬਾਲਦੀਪ ਸੰਧੂ)-ਸੀ.ਬੀ.ਐਸ.ਈ.ਬੋਰਡ ਵਲੋਂ ਦਸਵੀਂ ਜਮਾਤ ਦੇ ਐਲਾਨੇ ਨਤੀਜੇ ਵਿਚ ਸੇਂਟ ਫ਼ਰੀਦ ਪਬਲਿਕ ਸਕੂਲ ਦਾ ਨਤੀਜਾ ਸੌ ਪ੍ਰਤੀਸ਼ਤ ਰਿਹਾ | ਦਸਵੀਂ ਜਮਾਤ ਦੇ ਵਿਦਿਆਰਥੀਆਂ 'ਚੋਂ ਅਮਰਦੀਪ ਕੌਰ ਨੇ (96.4) ਅੰਕਾਂ ਨਾਲ ਪਹਿਲਾ, ਹਰਸ਼ਿਤ ਸ਼ਰਮਾ ਨੇ (94.8) ਅੰਕਾਂ ਨਾਲ ਦੂਜਾ ਅਤੇ ਜਸ਼ਨਪ੍ਰੀਤ ਸਿੰਘ ਨੇ (94.6 ਪ੍ਰਤੀਸ਼ਤ) ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਸਕੂਲ ਦੇ 53 ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਵਿਚ 90 ਫੀਸਦੀ ਤੋਂ ਉੱਪਰ ਅੰਕ ਪ੍ਰਾਪਤ ਕੀਤੇ | ਅਮਰਦੀਪ ਕੌਰ ਨੇ ਪੰਜਾਬੀ ਵਿਚ 99 ਅੰਕ, ਆਈ.ਟੀ. ਵਿਚ 98 ਅੰਕ, ਇੰਗਲਿਸ਼ ਵਿਚ 96 ਅੰਕ, ਗਣਿਤ ਵਿਚ 96 ਅੰਕ ਅਤੇ ਸਾਇੰਸ ਵਿਚ 93 ਅੰਕ ਪ੍ਰਾਪਤ ਕੀਤੇ | ਅਵਨੀਤ ਕੌਰ ਅਤੇ ਲਵੰਨਿਆ ਗੁਪਤਾ ਨੇ ਪੰਜਾਬੀ ਵਿਸ਼ੇ ਵਿਚ 99 ਅੰਕ, ਪਿ੍ਧੀ ਵਰਮਾ ਨੇ ਹਿੰਦੀ ਵਿਸ਼ੇ ਵਿਚ 97 ਅੰਕ, ਅਨੁਭਵ ਸ਼ਰਮਾ ਨੇ ਸੋਸ਼ਲ ਸਾਇੰਸ ਵਿਸ਼ੇ ਵਿਚ 96 ਅੰਕ, ਯਸ਼ ਚੌਹਾਨ ਨੇ ਆਰਟੀਫਿਸੀਅਲ ਇੰਟੈਲੀਜੈਂਸੀ ਵਿਸ਼ੇ ਵਿਚ 100 ਅੰਕ ਹਾਸਲ ਕਰਕੇ ਉੱਚਾ ਪੱਧਰ ਹਾਸਲ ਕੀਤਾ | ਹੁਨਰ ਵਿਸ਼ਿਆਂ ਵਿਚ ਮਾਧਵ ਵਰਮਾ ਨੇ ਮਾਰਕੀਟਿੰਗ ਵਿਸ਼ੇ ਵਿਚ 100 ਅੰਕ, ਕਿ੍ਸ਼ਨ ਨੇ ਫਿਜ਼ੀਕਲ ਐਕਟੀਵਿਟੀ ਟਰੇਨਰ ਵਿਸ਼ੇ ਵਿਚ 99 ਅੰਕ, ਹਰਕਿਰਤ ਸਿੰਘ ਨੇ ਮਿਊਜ਼ਿਕ ਵਿਸ਼ੇ ਵਿਚ 90 ਅੰਕ ਅਤੇ ਪਿ੍ਆਗ ਸ਼ਰਮਾ ਨੇ ਬੈਂਕਿੰਗ ਵਿਸ਼ੇ ਵਿਚ 87 ਅੰਕ ਹਾਸਲ ਕਰਕੇ ਉੱਚਾ ਪੱਧਰ ਪ੍ਰਾਪਤ ਕੀਤਾ | ਸਕੂਲ ਪਿ੍ੰਸੀਪਲ ਡਾ. ਅੰਮਿ੍ਤਾ ਸਿੰਘ ਨੇ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਸਫਲਤਾ 'ਤੇ ਵਧਾਈ ਦਿੰਦਿਆਂ ਕਿਹਾ ਕਿ ਉਹ ਜ਼ਿੰਦਗੀ ਵਿਚ ਇਸ ਤਰ੍ਹਾਂ ਹੀ ਬੁਲੰਦੀਆਂ ਨੂੰ ਛੂੰਹਦੇ ਰਹਿਣ |



ਪਿਛਲੀ ਖ਼ਬਰ ਗਊ ਸੇਵਾ ਸਮਿਤੀ ਨੇ ਗਊ ਪੂਜਾ ਕਰਕੇ ਮਨਾਇਆ ਮੱਸਿਆ ਦਾ ਦਿਹਾੜਾ <br/> ਅਗਲੀ ਖ਼ਬਰ ਟੀ.ਬੀ. 'ਤੇ ਕਾਬੂ ਪਾਉਣ ਲਈ ਸਾਰਿਆਂ ਦਾ ਸਹਿਯੋਗ ਜ਼ਰੂਰੀ-ਸਿਵਲ ਸਰਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।