11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਕਿਤਾਬਾਂ ਬੱਚਿਆਂ ਦੀਆਂ ਸੱਚੀਆਂ ਮਿੱਤਰ ਹਨ-ਡਾ. ਨੀਰੂ ਅਰੋੜਾ

ਅਜੀਤ ਡੈਸਕ 01-05-2026
ਮੰਡੀ ਗੋਬਿੰਦਗੜ੍ਹ, 30 ਅਪ੍ਰੈਲ (ਇਕਬਾਲਦੀਪ ਸੰਧੂ)-ਗੋਬਿੰਦਗੜ੍ਹ ਪਬਲਿਕ ਸਕੂਲ ਮੰਡੀ ਗੋਬਿੰਦਗੜ੍ਹ ਵਿਚ ਰੌਚਕ ਪ੍ਰੋਗਰਾਮ 'ਬੁੱਕ ਸ਼ੋਅ' ਦਾ ਆਯੋਜਨ ਕੀਤਾ ਜਿਸ ਵਿਚ ਕਲਾਸ ਤੀਜੀ ਤੋਂ ਪੰਜਵੀਂ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ | ਇਸ ਸ਼ੋਅ ਦੀ ਖ਼ਾਸ ਗੱਲ ਇਹ ਰਹੀ ਕਿ ਬੱਚਿਆਂ ਨੇ ਆਪਣੀਆਂ ਮਨਪਸੰਦ ਕਿਤਾਬਾਂ ਦੇ ਪਾਤਰਾਂ ਜਿਵੇਂ ਮਹਾਰਾਜਾ ਰਣਜੀਤ ਸਿੰਘ, ਮਹਾਰਾਣੀ ਜਿੰਦ ਕੌਰ ਅਤੇ ਹੈਰੀ ਪੋਟਰ ਆਦਿ ਦਾ ਭੇਸ ਧਾਰਨ ਕਰਕੇ ਆਪਣੀਆਂ ਕਿਤਾਬਾਂ ਬਾਰੇ ਜਾਣਕਾਰੀ ਦਿੱਤੀ | ਹਰ ਵਿਦਿਆਰਥੀ ਨੇ ਆਪਣੇ ਪਸੰਦੀਦਾ ਕਿਤਾਬੀ ਕਿਰਦਾਰ ਵਾਂਗੂ ਤਿਆਰ ਹੋ ਕੇ ਸਭ ਦੇ ਸਾਹਮਣੇ ਉਸ ਕਿਤਾਬ ਦੀ ਕਹਾਣੀ ਅਤੇ ਸੁਨੇਹੇ ਨੂੰ ਬੜੇ ਉਤਸ਼ਾਹ ਨਾਲ ਪੇਸ਼ ਕੀਤਾ | ਸਕੂਲ ਪਿ੍ੰਸੀਪਲ ਡਾ. ਨੀਰੂ ਅਰੋੜਾ ਨੇ ਇਸ ਮੌਕੇ ਕਿਹਾ ਕਿ ਅਜਿਹੇ ਸਮਾਗਮ ਬੱਚਿਆਂ ਵਿਚ ਪੜ੍ਹਨ ਦੀ ਆਦਤ ਅਤੇ ਰਚਨਾਤਮਿਕ ਸੋਚ ਨੂੰ ਉਤਸ਼ਾਹਿਤ ਕਰਦੇ ਹਨ | ਉਨ੍ਹਾਂ ਕਿਹਾ ਕਿ ਕਿਤਾਬਾਂ ਬੱਚਿਆਂ ਦੀਆਂ ਸੱਚੀਆਂ ਮਿੱਤਰ ਹਨ | ਜਦੋਂ ਬੱਚਾ ਕਿਸੇ ਕਿਰਦਾਰ ਵਿਚ ਆਪਣੇ ਆਪ ਨੂੰ ਢਾਲਦਾ ਹੈ, ਤਾਂ ਉਹ ਉਸ ਕਿਤਾਬ ਨੂੰ ਜ਼ਿੰਦਗੀ ਭਰ ਯਾਦ ਰੱਖਦਾ ਹੈ | ਇਸ ਸਮਾਗਮ ਨੇ ਵਿਦਿਆਰਥੀਆਂ ਦੇ ਆਤਮ-ਵਿਸ਼ਵਾਸ, ਭਾਸ਼ਾ ਕੌਸ਼ਲ ਅਤੇ ਕਲਪਨਾਸ਼ਕਤੀ ਨੂੰ ਨਿਖਾਰਨ ਵਿਚ ਅਹਿਮ ਭੂਮਿਕਾ ਨਿਭਾਈ | ਅਧਿਆਪਕਾਂ ਅਤੇ ਮਾਪਿਆਂ ਨੇ ਬੱਚਿਆਂ ਦੀ ਇਸ ਪੇਸ਼ਕਾਰੀ ਦੀ ਭਰਪੂਰ ਸ਼ਲਾਘਾ ਕੀਤੀ | ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਅਜਿਹੇ ਸਿੱਖਿਆ ਭਰਪੂਰ ਸਮਾਗਮ ਭਵਿੱਖ ਵਿਚ ਵੀ ਜਾਰੀ ਰੱਖੇ ਜਾਣਗੇ ਤਾਂ ਜੋ ਬੱਚਿਆਂ ਵਿਚ ਕਿਤਾਬਾਂ ਪ੍ਰਤੀ ਪਿਆਰ ਹੋਰ ਵਧੇ |
ਪਿਛਲੀ ਖ਼ਬਰ ਰੇਲਗੱਡੀ ਦੀ ਲਪੇਟ 'ਚ ਆਉਣ ਕਾਰਨ ਅਣਪਛਾਤੇ ਵਿਅਕਤੀ ਦੀ ਮੌਤ ਅਗਲੀ ਖ਼ਬਰ ਰੇਲਗੱਡੀ ਦੀ ਲਪੇਟ 'ਚ ਆਉਣ ਕਾਰਨ ਅਣਪਛਾਤੇ ਵਿਅਕਤੀ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।