07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਖੰਨਾ ਸਰਕਲ 'ਚ ਇਸ ਵਾਰ ਨਿਰਵਿਘਨ ਬਿਜਲੀ ਸਪਲਾਈ ਲਈ ਕੀਤੇ ਗਏ ਹਨ ਪੁਖ਼ਤਾ ਪ੍ਰਬੰਧ- ਐਸ.ਈ. ਖੰਨਾ

ਐਡੀਸ਼ਨਲ ਚੀਫ਼ ਇੰਜੀਨੀਅਰ ਖੰਨਾ ਸੁਖਜੀਤ ਸਿੰਘ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ | ਤਸਵੀਰ: ਹਰਪ੍ਰੀਤ ਸਿੰਘ ਗਿੱਲ <br/> 10-05-2026
ਅਮਲੋਹ, 9 ਮਈ (ਹਰਪ੍ਰੀਤ ਸਿੰਘ ਗਿੱਲ)-ਆਉਣ ਵਾਲੇ ਗਰਮੀ ਅਤੇ ਝੋਨੇ ਦੇ ਸੀਜ਼ਨ ਦੌਰਾਨ ਲੋਕਾਂ ਨੂੰ ਨਿਰਵਿਘਨ ਅਤੇ ਪੂਰੀ ਵੋਲਟੇਜ ਨਾਲ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਲਈ ਪਾਵਰਕਾਮ ਦੇ ਖੰਨਾ ਸਰਕਲ ਵਲੋਂ ਬਿਜਲੀ ਦੇ ਵੰਡ ਸਿਸਟਮ ਵਿਚ ਵੱਡੇ ਪੱਧਰ 'ਤੇ ਸੁਧਾਰ ਕੀਤੇ ਗਏ ਹਨ | ਇਹ ਜਾਣਕਾਰੀ ਐਡੀਸ਼ਨਲ ਚੀਫ਼ ਇੰਜੀਨੀਅਰ ਸਰਕਲ ਖੰਨਾ ਸੁਖਜੀਤ ਸਿੰਘ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ | ਉਨਾਂ ਦੱਸਿਆ ਕਿ ਕੀਤੇ ਇਨਾਂ ਪ੍ਰਬੰਧਾਂ ਕਾਰਨ ਉਪਭੋਗਤਾਵਾਂ ਨੂੰ ਪਿਛਲੇ ਸਾਲਾਂ ਨਾਲੋਂ ਕਾਫ਼ੀ ਵਧੀਆ ਬਿਜਲੀ ਸਪਲਾਈ ਦੀ ਸਹੂਲਤ ਮਿਲੇਗੀ | ਉਨਾਂ ਦੱਸਿਆ ਕਿ ਗਰਮੀ ਦੇ ਮੌਸਮ ਅਤੇ ਝੋਨੇ ਦੇ ਸੀਜ਼ਨ ਦੌਰਾਨ ਵਧਣ ਵਾਲੇ ਲੋਡ ਨੂੰ ਧਿਆਨ ਵਿਚ ਰੱਖਦਿਆਂ ਇਸ ਵਾਰ ਖੰਨਾ ਸਰਕਲ ਵਿਚ 14 ਨਵੇਂ ਫੀਡਰ ਚਾਲੂ ਕੀਤੇ ਗਏ ਹਨ, ਜਦਕਿ 52 ਨਵੇਂ ਟਰਾਂਸਫ਼ਾਰਮਰ ਵੀ ਵੱਖ-ਵੱਖ ਖੇਤਰਾਂ ਵਿਚ ਲਗਾਏ ਗਏ ਹਨ | ਇਸ ਤੋਂ ਇਲਾਵਾ ਜਿਹੜੇ 49 ਟਰਾਂਸਫ਼ਾਰਮਰਾਂ 'ਤੇ ਜ਼ਿਆਦਾ ਲੋਡ ਸੀ, ਉਨਾਂ ਦੀ ਥਾਂ ਵੱਡੀ ਸਮਰੱਥਾ ਵਾਲੇ ਟਰਾਂਸਫ਼ਾਰਮਰ ਲਗਾ ਕੇ ਸਿਸਟਮ ਨੂੰ ਅੰਡਰਲੋਡ ਕੀਤਾ ਗਿਆ ਹੈ | ਜਿਸ ਨਾਲ ਟਿ੍ਪਿੰਗ, ਘੱਟ ਵੋਲਟੇਜ ਅਤੇ ਬਾਰ-ਬਾਰ ਆਉਣ ਵਾਲੀਆਂ ਤਕਨੀਕੀ ਦਿੱਕਤਾਂ ਵਿਚ ਵੱਡੀ ਕਮੀ ਆਉਣ ਦੀ ਸੰਭਾਵਨਾ ਹੈ | ਬਿਜਲੀ ਸਪਲਾਈ ਨੂੰ ਹੋਰ ਬਿਹਤਰ ਅਤੇ ਸੁਰੱਖਿਅਤ ਬਣਾਉਣ ਲਈ 14 ਨਵੇਂ ਬਰੇਕਰ ਵੀ ਲਗਾਏ ਗਏ ਹਨ | ਵਿਭਾਗ ਵਲੋਂ ਤਕਨੀਕੀ ਟੀਮ ਨੂੰ ਮਜ਼ਬੂਤ 80 ਨਵੇਂ ਲਾਈਨਮੈਨ, 52 ਕੰਟਰੈਕਟ ਆਧਾਰਿਤ ਲਾਈਨਮੈਨ ਅਤੇ 92 ਅਪ੍ਰੈਂਟਿਸ ਲਾਈਨਮੈਨ ਖੰਨਾ ਸਰਕਲ ਵਿਚ ਨਿਯੁਕਤ ਕੀਤੇ ਗਏ ਹਨ, ਜਿਸ ਨਾਲ ਹੁਣ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਸੰਭਵ ਹੋ ਸਕੇਗਾ | ਵਿਭਾਗ ਨੇ ਆਨਲਾਈਨ ਦਰਜ ਹੋਣ ਵਾਲੀਆਂ ਸ਼ਿਕਾਇਤਾਂ ਨੂੰ ਕੇਵਲ ਦੋ ਘੰਟਿਆਂ ਦੇ ਅੰਦਰ ਹੱਲ ਕਰਨ ਦਾ ਟੀਚਾ ਨਿਰਧਾਰਿਤ ਕੀਤਾ ਹੈ | ਸੁਖਜੀਤ ਸਿੰਘ ਨੇ ਦੱਸਿਆ ਕਿ ਵਿਭਾਗ ਨੂੰ 3 ਸਕਾਈ ਲਿਫਟਰ ਵੀ ਮਿਲ ਗਏ ਹਨ, ਜਿਨਾਂ ਨਾਲ ਹੁਣ ਬਿਜਲੀ ਦੀਆਂ ਲਾਈਨਾਂ ਦੇ ਨਾਲ ਲੱਗਦੇ ਦਰਖਤਾਂ ਦੀ ਪਰੂਨਿੰਗ ਕਰਨ ਦਾ ਕੰਮ ਵਧੇਰੇ ਸੌਖਾ ਤੇ ਤੇਜ਼ ਹੋ ਗਿਆ ਹੈ | ਸਕਾਈ ਲਿਫਟਰਾਂ ਦੀ ਮਦਦ ਨਾਲ ਉਚਾਈ ਵਾਲੀਆਂ ਥਾਵਾਂ 'ਤੇ ਕੰਮ ਕਰਨਾ ਵੀ ਪਹਿਲਾਂ ਨਾਲੋਂ ਕਾਫ਼ੀ ਸੁਖਾਲਾ ਅਤੇ ਸੁਰੱਖਿਅਤ ਹੋ ਗਿਆ ਹੈ, ਜਿਸ ਨਾਲ ਬਿਜਲੀ ਸਪਲਾਈ ਵਿਚ ਆਉਣ ਵਾਲੀਆਂ ਰੁਕਾਵਟਾਂ ਨੂੰ ਤੇਜ਼ੀ ਨਾਲ ਦੂਰ ਕੀਤਾ ਜਾ ਸਕੇਗਾ | ਐਡੀਸ਼ਨਲ ਚੀਫ਼ ਇੰਜੀਨੀਅਰ ਨੇ ਭਰੋਸਾ ਦਿੱਤਾ ਕਿ ਇਸ ਵਾਰ ਖੰਨਾ ਸਰਕਲ ਅਧੀਨ ਆਉਣ ਵਾਲੇ ਖੇਤਰਾਂ ਦੇ ਉਪਭੋਗਤਾਵਾਂ ਨੂੰ ਬਿਜਲੀ ਸਪਲਾਈ ਸੰਬੰਧੀ ਘੱਟ ਤੋਂ ਘੱਟ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ | ਉਨਾਂ ਕਿਹਾ ਕਿ ਵਿਭਾਗ ਵਲੋਂ ਪਹਿਲਾਂ ਹੀ ਕੀਤੇ ਗਏ ਪੁਖ਼ਤਾ ਪ੍ਰਬੰਧਾਂ ਕਾਰਨ ਘਰੇਲੂ ਅਤੇ ਖੇਤੀਬਾੜੀ ਖਪਤਕਾਰਾਂ ਨੂੰ ਪੂਰੀ ਵੋਲਟੇਜ ਨਾਲ ਨਿਰਵਿਘਨ ਬਿਜਲੀ ਸਪਲਾਈ ਮਿਲੇਗੀ, ਜਿਸ ਨਾਲ ਲੋਕਾਂ ਨੂੰ ਗਰਮੀ ਅਤੇ ਝੋਨੇ ਦੇ ਸੀਜ਼ਨ ਦੌਰਾਨ ਵੱਡੀ ਰਾਹਤ ਮਿਲੇਗੀ |
ਪਿਛਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਪ੍ਰੀਮੀਅਰ ਲੀਗ 'ਚ 161 ਟੀਮਾਂ ਤੇ 2500 ਖਿਡਾਰੀਆਂ ਨੇ ਉਤਸ਼ਾਹ ਨਾਲ ਭਾਗ ਲੈ ਕੇ ਸਿਰਜਿਆ ਨਵਾਂ... ਅਗਲੀ ਖ਼ਬਰ ਸ਼ੁਕਰਾਨਾ ਯਾਤਰਾ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸਰਹਿੰਦ ਵਿਖੇ ਵਲੰਟੀਅਰਾਂ ਦੁਆਰਾ ਭਰਵਾਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।