ਫ਼ਤਹਿਗੜ੍ਹ ਸਾਹਿਬ, 10 ਮਈ (ਮਨਪ੍ਰੀਤ ਸਿੰਘ)-ਅੱਜ ਸੂਦ ਸਭਾ ਦੀ ਅਹਿਮ ਮੀਟਿੰਗ ਸਰਹਿੰਦ ਵਿਖੇ ਹੋਈ | ਜਿਸ ਦਾ ਮੁੱਖ ਏਜੰਡਾ 2026-28 ਦੇ ਲਈ ਨਵੇਂ ਪ੍ਰਧਾਨ ਦੀ ਚੋਣ ਕਰਨਾ ਸੀ | ਇਸ ਚੋਣ ਮੀਟਿੰਗ ਲਈ ਸੂਦ ਸਭਾ ਦੇ ਸੀਨੀਅਰ ਮੈਂਬਰ ਰਾਜਿੰਦਰ ਸੂਦ ਨੂੰ ਅਬਜ਼ਰਵਰ ਨਿਯੁਕਤ ਕੀਤਾ ਗਿਆ ਸੀ | ਮੀਟਿੰਗ ਵਿਚ ਸੰਬੋਧਨ ਕਰਦਿਆਂ ਸੂਦ ਸਭਾ ਦੇ ਸਕੱਤਰ ਨਿਤਿਨ ਸੂਦ ਨੇ ਹਾਜ਼ਰ ਸਾਰੇ ਮੈਂਬਰਾਂ ਨੂੰ ਸੂਦਸਭਾ ਸਰਹਿੰਦ ਵਲੋਂ ਪਿਛਲੇ ਸਮੇਂ ਵਿਚ ਕੀਤੇ ਕੰਮਾਂ ਬਾਰੇ ਜਾਣਕਾਰੀ ਦਿੱਤੀ, ਇਸ ਉਪਰੰਤ ਸੂਦ ਸਭਾ ਦੇ ਪ੍ਰਧਾਨ ਹਰਮਿੰਦਰ ਸੂਦ ਨੇ ਸਾਰੇ ਮੈਂਬਰਾਂ ਦਾ ਪਿਛਲੇ ਸਾਲਾਂ ਵਿਚ ਉਨ੍ਹਾਂ ਵਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਨਵੇਂ ਪ੍ਰਧਾਨ ਦੀ ਚੋਣ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਤੇ ਸਾਰੇ ਮੈਂਬਰਾਂ ਨੇ ਹਰਮਿੰਦਰ ਸੂਦ ਦੀ ਅਗਵਾਈ ਵਿਚ, ਪਿਛਲੇ ਸਮੇਂ ਦੌਰਾਨ ਹੋਏ ਕੰਮਾਂ ਨੂੰ ਦੇਖਦੇ ਹੋਏ, ਉਨ੍ਹਾਂ ਨੂੰ ਹੀ ਨਵੇਂ ਸੈਸ਼ਨ 2026-2028 ਲਈ ਇਕ ਵਾਰ ਫਿਰ ਪ੍ਰਧਾਨ ਬਣਾਉਣ ਲਈ ਨਾਮ ਪੇਸ਼ ਕੀਤਾ | ਇਸ ਪ੍ਰਸਤਾਵ ਨੂੰ ਸਰਬ ਸੰਮਤੀ ਨਾਲ ਸੂਦ ਸਭਾ ਸਰਹਿੰਦ ਦੇ ਸਾਰੇ ਮੈਂਬਰਾਂ ਨੇ ਪ੍ਰਵਾਨ ਕਰ ਲਿਆ ਤੇ ਹਰਮਿੰਦਰ ਸੂਦ ਨੂੰ ਸੂਦ ਸਭਾ ਦਾ ਤੀਸਰੀ ਵਾਰ ਪ੍ਰਧਾਨ ਚੁਣ ਲਿਆ ਗਿਆ ਅਤੇ ਉਨ੍ਹਾਂ ਨੂੰ ਆਪਣੀ ਟੀਮ ਬਣਾਉਣ ਦੇ ਅਧਿਕਾਰ ਦੇ ਦਿੱਤੇ ਗਏ | ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਹਰਮਿੰਦਰ ਸੂਦ ਨੇ ਭਰੋਸਾ ਦਿਵਾਇਆ ਕਿ ਉਹ ਪਹਿਲਾਂ ਨਾਲੋਂ ਵੀ ਵੱਧ ਸਮਾਂ ਕੱਢ ਕੇ ਸੂਦ ਪਰਿਵਾਰਾਂ ਨੂੰ ਇਕਜੁੱਟ ਕਰਨ ਲਈ ਕੰਮ ਕਰਨਗੇ | ਇਸ ਮੌਕੇ ਸੁਭਾਸ਼ ਸੂਦ ਨੇ ਕਿਹਾ ਕਿ ਹਰਮਿੰਦਰ ਸੂਦ ਨੇ ਪਿਛਲੇ ਸਾਲਾਂ ਵਿਚ ਵਧੀਆ ਕੰਮ ਕੀਤੇ ਹਨ, ਉਹ ਸੂਦ ਪਰਿਵਾਰ ਦੇ ਹਰ ਮੈਂਬਰ ਨਾਲ ਸੁਖ ਦੁੱਖ ਵਿਚ ਖੜਦੇ ਹਨ | ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਸ਼ੋਕ ਸੂਦ, ਰਾਜਿੰਦਰ ਸੂਦ, ਨਿਤਿਨ ਸੂਦ, ਭਾਵੁਕ ਸੂਦ, ਸੰਜੀਵ ਸੂਦ, ਅਨਿਲ ਸੂਦ, ਅਸ਼ੋਕ ਸੂਦ, ਸੰਦੀਪ ਸੂਦ, ਰਾਕੇਸ਼ ਸੂਦ, ਸਾਹਿਲ ਸੂਦ, ਸੰਦੀਪ ਸੂਦ, ਅਨੰਤ ਸੂਦ, ਮੋਹਿਤ ਸੂਦ ਮੌਂਟੀ, ਸੰਜੇ ਸੂਦ, ਦਿਨਮ ਸੂਦ, ਮੋਹਿਤ ਸੂਦ, ਹਰਜਿੰਦਰ ਸੂਦ, ਦੀਪਕ ਸੂਦ, ਸ਼ਿਵਮ ਸੂਦ, ਸੰਚਿਤ ਸੂਦ, ਵਰੁਣ ਸੂਦ, ਲਲਿਤ ਸੂਦ ਅਤੇ ਸੂਦ ਸਭਾ ਦੇ ਪਤਵੰਤੇ ਮੈਂਬਰ ਮੌਜੂਦ ਸਨ |