21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਦੇਸ਼ ਭਗਤ 'ਵਰਸਿਟੀ ਦੇ ਖਿਡਾਰੀਆਂ ਨੇ ਏ.ਆਈ.ਯੂ. ਗਤਕਾ ਚੈਂਪੀਅਨਸ਼ਿਪ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਅਜੀਤ ਡੈਸਕ 15-05-2026
ਅਮਲੋਹ, 14 ਮਈ (ਕੇਵਲ ਸਿੰਘ)-ਦੇਸ਼ ਭਗਤ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੋਟਾ ਯੂਨੀਵਰਸਿਟੀ, ਰਾਜਸਥਾਨ ਵਿਚ ਕਰਵਾਏ ਗਏ ਏ.ਆਈ.ਯੂ ਗਤਕਾ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਯੂਨੀਵਰਸਿਟੀ ਦਾ ਮਾਣ ਵਧਾਇਆ ਹੈ | ਯੂਨੀਵਰਸਿਟੀ ਦੇ ਖਿਡਾਰੀਆਂ ਨੇ ਸ਼ਾਨਦਾਰ ਸਮਰਪਣ, ਅਨੁਸ਼ਾਸਨ ਅਤੇ ਖੇਡ ਭਾਵਨਾ ਦਾ ਪ੍ਰਦਰਸ਼ਨ ਕਰਦੇ ਹੋਏ ਵੱਖ-ਵੱਖ ਸ਼੍ਰੇਣੀਆਂ ਵਿਚ ਕੁੱਲ 11 ਕਾਂਸੀ ਦੇ ਤਗਮੇ ਪ੍ਰਾਪਤ ਕੀਤੇ | ਮਹਿਲਾ ਗਤਕਾ ਟੀਮ ਨੇ ਸਿੰਗਲ ਸੋਟੀ ਸ਼੍ਰੇਣੀ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਯੂਨੀਵਰਸਿਟੀ ਲਈ ਕਾਂਸੀ ਦਾ ਤਗਮਾ ਜਿੱਤਿਆ | ਟੀਮ ਮੈਂਬਰਾਂ ਵਿਚ ਸੋਨਮ ਬਿਸ਼ਨੋਈ (ਬੀ.ਪੀ.ਈ.ਐਸ.), ਅਮਨਪ੍ਰੀਤ ਕੌਰ (ਐਮ.ਸੀ.ਏ.ਆਈ.) ਅਤੇ ਕਲਪਨਾ (ਪੀ.ਜੀ. ਯੋਗਾ) ਸ਼ਾਮਿਲ ਸਨ, ਜਿਨ੍ਹਾਂ ਨੇ ਪੂਰੀ ਚੈਂਪੀਅਨਸ਼ਿਪ ਦੌਰਾਨ ਅਸਾਧਾਰਨ ਹੁਨਰ ਅਤੇ ਟੀਮ ਵਰਕ ਦਾ ਪ੍ਰਦਰਸ਼ਨ ਕੀਤਾ | ਇਸ ਦੇ ਨਾਲ ਪੁਰਸ਼ਾਂ ਦੇ ਗਤਕਾ ਫੁਲ ਸਟ੍ਰਾਈਕ (ਫ਼ਰੀ ਸੋਟੀ) ਵਰਗ ਵਿਚ ਅਰਮਾਨ (ਪੀ.ਜੀ. ਯੋਗਾ), ਰਣਜੀਤ ਬਾਠ (ਪੀ.ਜੀ. ਯੋਗਾ), ਕਿਸ਼ਨਾ ਰਾਮ (ਪੀ.ਜੀ. ਯੋਗਾ) ਅਤੇ ਮਹੀਪਾਲ ਰੋਜ਼ (ਪੀ.ਜੀ. ਯੋਗਾ) ਨੇ ਕਾਂਸੀ ਦਾ ਤਗਮਾ ਹਾਸਲ ਕੀਤਾ | ਯੂਨੀਵਰਸਿਟੀ ਦੀਆਂ ਇਨ੍ਹਾਂ ਪ੍ਰਾਪਤੀਆਂ ਵਿਚ ਹੋਰ ਵਾਧਾ ਕਰਦੇ ਹੋਏ, ਪੁਰਸ਼ ਸਿੰਗਲ ਸੋਟੀ ਫੁੱਲ ਸਟ੍ਰਾਈਕ ਟੀਮ ਨੇ ਵੀ ਕਾਂਸੀ ਦਾ ਤਗਮਾ ਜਿੱਤਿਆ | ਇਸ ਸ਼੍ਰੇਣੀ ਵਿਚ ਤਗਮਾ ਜੇਤੂ ਪਰਵੀਨ ਕੁਮਾਰ (ਪੀ.ਜੀ. ਯੋਗਾ), ਰਵਿੰਦਰ (ਪੀ.ਜੀ. ਯੋਗਾ), ਸੁਨੀਲ ਕੁਮਾਰ (ਬੀ.ਪੀ.ਈ.ਐਸ.), ਅਤੇ ਵਿਕਾਸ (ਬੀ.ਪੀ.ਈ.ਐਸ.) ਸਨ | ਇਹ ਪ੍ਰਾਪਤੀਆਂ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਲਗਨ ਅਤੇ ਵਚਨਬੱਧਤਾ ਦਾ ਪ੍ਰਮਾਣ ਹਨ | ਇਸ ਮੌਕੇ ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ-ਚਾਂਸਲਰ ਡਾ. ਤੇਜਿੰਦਰ ਕੌਰ ਅਤੇ ਵਾਈਸ-ਚਾਂਸਲਰ ਡਾ. ਹਰਸ਼ ਸਦਾਵਰਤੀ ਨੇ ਫੈਕਲਟੀ ਮੈਂਬਰਾਂ ਦੇ ਨਾਲ ਸਾਰੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਵਿਚ ਨਿਰੰਤਰ ਸਫਲਤਾ ਦੀ ਕਾਮਨਾ ਕੀਤੀ |
ਪਿਛਲੀ ਖ਼ਬਰ ਡੀ.ਈ.ਓ ਸੈਕੰ: ਨੇ 12ਵੀਂ ਮੈਰਿਟ 'ਚ ਆਏ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸਕੂਲ ਪੁੱਜ ਕੇ ਕੀਤਾ ਸਨਮਾਨਿਤ ਅਗਲੀ ਖ਼ਬਰ ਯੂਨੀਵਰਸਿਟੀ ਕਾਲਜ ਚੁੰਨੀ ਕਲਾਂ 'ਚ ਬੀ. ਏ ਫਾਈਨਲ ਦੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।